ਆਲੀਆ ਨੂੰ ਨਿਊਯਾਰਕ ''ਚ ਮਿਲਿਆ ਦੇਸੀ ਗਰਲ ਦਾ ਸਾਥ, ਸਾਹਮਣੇ ਆਈਆਂ ਤਸਵੀਰਾਂ

10/18/2018 4:48:41 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਨਿਊਯਾਰਕ 'ਚ ਹੈ। ਇੱਥੇ ਬੀਤੇ ਦਿਨੀਂ ਆਲੀਆ ਭੱਟ ਤੇ ਰਣਬੀਰ ਕਪੂਰ ਨੂੰ ਇਕੱਠੇ ਘੁੰਮਦੇ ਤੇ ਸ਼ੌਪਿੰਗ ਕਰਦੇ ਦੇਖਿਆ ਗਿਆ ਪਰ ਆਲੀਆ ਨੂੰ ਰਣਬੀਰ ਤੋਂ ਬਾਅਦ ਹੁਣ ਵਿਦੇਸ਼ 'ਚ ਦੇਸੀ ਗਰਲ ਦਾ ਸਾਥ ਵੀ ਮਿਲ ਗਿਆ ਹੈ।

 

ਆਲੀਆ ਨਿਊਯਾਰਕ ਜਾਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਹੋ ਗਈ ਹੈ, ਜਿੱਥੇ ਉਸ ਦੀ ਮੁਲਾਕਾਤ ਹੁਣ ਪ੍ਰਿਅੰਕਾ ਚੋਪੜਾ ਨਾਲ ਹੋਈ ਹੈ।

PunjabKesari

ਦੋਵਾਂ ਦੀ ਮੁਲਾਕਾਤ ਦੀਆਂ ਤਸਵੀਰ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੋਵੇਂ ਨਿਊਯਾਰਕ ਦੀਆਂ ਗਲੀਆਂ 'ਚ ਘੁੰਮਦੀਆਂ ਤੇ ਇਕ-ਦੂਜੇ ਨਾਲ ਸਮਾਂ ਬਿਤਾਉਂਦੀਆਂ ਨਜ਼ਰ ਆਈਆਂ ਹਨ।

PunjabKesari
ਦੱਸ ਦੇਈਏ ਕਿ ਸਾਹਮਣੇ ਆਏ ਵੀਡੀਓ 'ਚ ਵੀ ਨਜ਼ਰ ਆ ਰਿਹਾ ਹੈ ਕਿ ਆਲੀਆ ਤੇ ਪ੍ਰਿਅੰਕਾ ਚੋਪੜਾ ਕਿਸੇ ਸਟੋਰ ਤੋਂ ਬਾਹਰ ਨਿਕਲਣ ਤੋਂ ਬਾਅਦ ਕਾਰ 'ਚ ਬੈਠ ਕੇ ਜਾਂਦੀਆਂ ਹਨ।

PunjabKesari

ਆਲੀਆ ਨੇ ਹਾਲ ਹੀ 'ਚ ਨਿਊਯਾਰਕ 'ਚ ਇਲਾਜ ਕਰਵਾ ਰਹੇ ਰਿਸ਼ੀ ਕਪੂਰ ਨਾਲ ਵੀ ਮੁਲਾਕਾਤ ਕੀਤੀ ਹੈ। ਉਹ ਇੱਥੇ 'ਕਲੰਕ' ਦੀ ਸ਼ੂਟਿੰਗ ਤੋਂ ਕੁਝ ਸਮਾਂ ਕੱਢ ਕੇ ਆਈ ਹੈ।

PunjabKesari

ਆਲੀਆ ਤੇ ਰਣਬੀਰ ਜਲਦ ਹੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣ ਵਾਲੇ ਹਨ। ਜਦੋਂਕਿ ਪ੍ਰਿਅੰਕਾ ਚੋਪੜਾ-ਨਿੱਕ ਜੋਨਸ ਨਾਲ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਹੁਣ ਖਬਰਾਂ ਹਨ ਕਿ ਪ੍ਰਿਅੰਕਾ ਤੇ ਨਿੱਕ ਦਾ ਵਿਆਹ 2 ਦਸੰਬਰ ਨੂੰ ਪੱਕਾ ਹੋ ਗਿਆ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News