ਡਰਾਈਵਰ ਤੇ ਹੈਲਪਰ ਨੂੰ ਤੋਹਫੇ ''ਚ ਆਲੀਆ ਭੱਟ ਨੇ ਦਿੱਤੇ ''ਨਵੇ ਘਰ''

Tuesday, March 19, 2019 12:40 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਬੀਤੇ ਕੁਝ ਦਿਨ ਪਹਿਲਾਂ ਹੀ ਆਪਣਾ ਜਨਮਦਿਨ ਦੋਸਤਾਂ ਨਾਲ ਸੈਲੀਬ੍ਰੇਟ ਕੀਤਾ। ਆਲੀਆ ਭੱਟ ਦੇ ਬਰਥਡੇ 'ਤੇ ਪ੍ਰੇਮੀ ਰਣਬੀਰ ਕਪੂਰ ਨੇ ਅਦਾਕਾਰਾ ਲਈ ਰੋਮਾਂਟਿਕ ਡੇਟ ਦੀ ਯੋਜਨਾ ਬਣਾਈ ਪਰ ਬਰਥਡੇ 'ਤੇ ਆਲੀਆ ਭੱਟ ਨੇ ਸਭ ਤੋਂ ਖੂਬਸੂਰਤ ਤੋਹਫਾ ਆਪਣੇ ਡਰਾਈਵਰ ਤੇ ਹੇਲਪਰ ਨੂੰ ਦਿੱਤਾ। 

PunjabKesari

ਡਰਾਈਵਰ ਤੇ ਹੈਲਪਰ ਨੂੰ ਦਿੱਤਾ 50-50 ਲੱਖ ਦਾ ਚੈੱਕ

ਖਬਰਾਂ ਮੁਤਾਬਕ, ਆਲੀਆ ਭੱਟ ਨੇ ਦੋਵਾਂ ਨੂੰ ਆਪਣੇ ਲਈ ਘਰ ਖਰੀਦਣ ਲਈ 50-50 ਹਜ਼ਾਰ ਲੱਖ ਰੁਪਏ ਦਾ ਚੈੱਕ ਦਿੱਤਾ।

PunjabKesari

ਡੈਬਿਊ ਫਿਲਮ ਤੋਂ ਨਾਲ ਹਨ ਆਲੀਆ ਭੱਟ ਦਾ ਡਰਾਈਵਰ ਤੇ ਹੈਲਪਰ

ਖਬਰਾਂ ਦੀ ਮੰਨੀਏ ਤਾਂ ਆਲੀਆ ਭੱਟ ਦੀ ਪਹਿਲੀ ਫਿਲਮ 'ਸਟੂਡੈਂਟ ਆਫ ਦਿ ਏਅਰ' ਦੇ ਸਮੇਂ ਤੋਂ ਹੁਣ ਤੱਕ ਆਲੀਆ ਬੱਟ ਲਈ ਉਸ ਦਾ ਡਰਾਈਵਰ ਸੁਨੀਲ ਤੇ ਹੈਲਪਰ ਅਨਮੋਲ ਕੰਮ ਕਰ ਰਹੇ ਹਨ। ਆਲੀਆ ਦੇ ਹੁਣ ਤੱਕ ਦੇ ਸਫਰ 'ਚ ਦੋਵੇਂ ਹਮੇਸ਼ਾ ਨਾਲ ਰਹੇ ਹਨ। ਇਸ ਲਈ ਆਲੀਆ ਭੱਟ ਨੇ ਦੋਵਾਂ ਨੂੰ ਜਨਮਦਿਨ ਦੇ ਖਾਸ ਮੌਕੇ 'ਤੇ ਖੁਦ ਦਾ ਘਰ ਖਰੀਦਣ ਦੀ ਰਕਮ ਦਿੱਤੀ ਹੈ।

PunjabKesari

ਕਲੰਕ 'ਚ ਦਮਦਾਰ ਅਦਾਕਾਰੀ ਨਾਲ ਟੁੰਬੇਗੀ ਲੋਕਾਂ ਦੇ ਦਿਲ

ਆਲੀਆ ਭੱਟ ਜਲਦ ਹੀ ਫਿਲਮ 'ਕਲੰਕ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦਾ ਟੀਜ਼ਰ ਅਤੇ ਸਪੈਸ਼ਲ ਨੰਬਰ ਰਿਲੀਜ਼ ਹੋ ਚੁੱਕਾ ਹੈ। ਆਲੀਆ ਪਹਿਲੀ ਵਾਰ ਆਪਣੇ ਕਲਾਸੀਕਲ ਡਾਂਸ ਦੀ ਸਕਿੱਲਸ ਨੂੰ ਦਿਖਾਉਂਦੀ ਹੋਏ ਗੀਤ 'ਤੇ ਸ਼ਾਨਦਾਰ ਕੰਮ ਕੀਤਾ ਹੈ। ਫਿਲਮ 'ਕਲੰਕ' ਦੇ ਪਹਿਲੇ ਗੀਤ 'ਘਰ ਮੋਰੇ ਪਰਦੇਸੀਆ' ਆਲੀਆ ਭੱਟ ਤੇ ਮਾਧੁਰੀ ਦੀਕਸ਼ਿਤ ਨੇ ਕੰਮ ਕੀਤਾ ਹੈ। ਇਸ ਫਿਲਮ 'ਚ ਆਲੀਆ ਭੱਟ ਨਾਲ ਵਰੁਣ ਧਵਨ, ਸੋਨਾਕਸ਼ੀ ਸਿਨਹਾ, ਮਾਧੁਰੀ ਦੀਕਸ਼ਿਤ, ਸੰਜੇ ਦੱਤ ਵਰਗੇ ਸਿਤਾਰੇ ਨਜ਼ਰ ਆਉਣਗੇ।


Edited By

Sunita

Sunita is news editor at Jagbani

Read More