ਕੈਟਰੀਨਾ ਦੀ ਸਹੇਲੀ ਨਾਲ ਹੁਣ ਰਣਬੀਰ ਦੇ ਇਸ਼ਕ ਦੇ ਚਰਚੇ, ਬਿਤਾਉਣਗੇ ਇੱਕਠੇ ਸਮਾਂ

1/20/2018 4:10:10 PM

ਮੁੰਬਈ(ਬਿਊਰੋ)— ਅਦਾਕਾਰਾ ਆਲੀਆ ਭੱਟ ਤੇ ਰਣਬੀਰ ਕਪੂਰ ਕੀ ਬਾਲੀਵੁੱਡ ਦੇ ਨਵੇਂ 'ਲਵ ਬਰਡਜ਼' ਹਨ? ਬਾਲੀਵੁੱਡ 'ਚ ਅੱਜਕਲ ਇਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਦੋਵੇਂ ਅਜਿਹੇ ਦਿਨਾਂ 'ਚ ਇਕ-ਦੂਜੇ ਦੇ ਕਰੀਬ ਆਏ ਹਨ, ਜਦੋਂ ਦੋਵੇਂ ਸਿੰਗਲ ਹਨ ਤੇ ਆਪਣੇ ਟੁੱਟੇ ਦਿਲਾਂ ਦੇ ਦਰਦ ਨੂੰ ਦੂਰ ਕਰ ਰਹੇ ਹਨ। ਦੋਵੇਂ ਸਿਤਾਰੇ ਪਹਿਲੀ ਵਾਰ ਇੱਕਠੇ ਫਿਲਮ 'ਬ੍ਰਹਿਮਾਸਤਰ' ਕਰਨ ਜਾ ਰਹੇ ਹਨ ਤੇ ਫਿਲਮੀ ਦੁਨੀਆ 'ਚ ਕਲਾਕਾਰਾਂ ਦੇ ਇਕ-ਦੂਜੇ ਦੀ ਜ਼ਿੰਦਗੀ 'ਚ ਆਉਣ ਦਾ ਇਸ ਤੋਂ ਵਧੀਆ ਹੋਰ ਕੋਈ ਮੌਕਾ ਨਹੀਂ ਮੰਨਿਆ ਜਾਂਦਾ।

PunjabKesari
ਨਿਰਦੇਸ਼ਕ ਆਯਾਨ ਮੁਖਰਜੀ ਦੀ 'ਬ੍ਰਹਿਮਾਸਤਰ' ਤਿੰਨ ਕੜੀਆਂ 'ਚ ਬਣਨ ਜਾ ਰਹੀ ਹੈ ਤੇ ਇਹ ਤੈਅ ਹੈ ਕਿ ਆਲੀਆ-ਰਣਬੀਰ ਨੂੰ ਲੰਬੇ ਸਮੇਂ ਤੱਕ ਇੱਕਠੇ ਰਹਿਣ ਦਾ ਮੌਕਾ ਮਿਲੇਗਾ। ਉਂਝ ਰਣਬੀਰ-ਆਲੀਆ ਭਾਵੇਂ ਹੀ ਦੂਜੇ ਲੋਕਾਂ ਨਾਲ ਪ੍ਰੇਮ ਸੰਬੰਧਾਂ 'ਚ ਰਹੇ ਹਨ ਪਰ ਇਕ-ਦੂਜੇ ਨਾਲ ਉਹ ਹਮੇਸ਼ਾ ਗਰਮਜੋਸ਼ੀ ਨਾਲ ਮਿਲੇ।

PunjabKesari

ਦਿਲਚਸਪ ਗੱਲ ਹੈ ਕਿ 2012 'ਚ ਆਪਣੀ ਡੈਬਿਊ ਫਿਲਮ 'ਸਟੂਡੈਂਟ ਆਫ ਦੀ ਈਅਰ' ਦੇ ਪ੍ਰਮੋਸ਼ਨ ਦੇ ਦਿਨਾਂ 'ਚ ਹੀ ਆਲੀਆ ਨੇ ਇਹ ਕਹਿਣ ਤੋਂ ਪਰਹੇਜ਼ ਨਹੀਂ ਕੀਤਾ ਸੀ ਕਿ ਉਹ ਹਮੇਸ਼ਾ ਰਣਬੀਰ ਨੂੰ ਪਸੰਦ ਕਰਦੀ ਰਹੀ ਹੈ। ਆਲੀਆ ਨੇ ਕਿਹਾ ਸੀ, ''ਮੇਰਾ ਦਿਲ ਸਦਾ ਰਣਬੀਰ 'ਤੇ ਫਿਦਾ ਸੀ ਤੇ ਅੱਗੇ ਵੀ ਫਿਦਾ ਰਹੇਗਾ।'' ਉੱਥੇ ਦੂਜੇ ਪਾਸੇ ਕੈਟਰੀਨਾ ਨਾਲ ਜਨਵਰੀ 2016 'ਚ ਰਣਬੀਰ ਦੇ ਬ੍ਰੇਕਅੱਪ ਦੌਰਾਨ ਚਰਚਾ ਸੀ ਕਿ ਇਨ੍ਹਾਂ ਦਾ ਰਿਸ਼ਤਾ ਟੁੱਟਣ ਦੀ ਵਜ੍ਹਾ ਆਲੀਆ ਭੱਟ ਹੈ? ਇੰਡਸਟਰੀ 'ਚ ਹੋ ਰਹੀ ਚਰਚਾਵਾਂ ਮੁਤਾਬਕ ਰਣਬੀਰ ਦੀ ਸਾਬਕਾ ਪ੍ਰੇਮਿਕਾ ਕੈਟਰੀਨਾ ਕੈਫ ਦਾ ਆਲੀਆ ਨਾਲ ਕਾਫੀ ਚੰਗੀ ਬਾਂਡਿੰਗ ਹੈ।

PunjabKesari

ਦੋਵੇਂ ਇੱਕਠੀਆਂ ਜਿਮ ਜਾਂਦੀਆਂ ਹਨ ਤੇ ਦੋਹਾਂ ਦਾ ਇੰਸਟ੍ਰਕਟਰ ਵੀ ਇਕ ਹੈ। ਉਂਝ ਸਿਧਾਰਥ ਮਲਹੋਤਰਾ ਨਾਲ ਆਲੀਆ ਦਾ ਪਿਛਲੇ ਸਾਲ ਨਵੰਬਰ 'ਚ ਬ੍ਰ੍ਰੇਕਅੱਪ ਹੋ ਗਿਆ ਸੀ। ਇਸ ਦਾ ਕਾਰਨ ਸਿਧਾਰਥ ਦਾ ਵਿਵਹਾਰ ਹੈ। ਆਲੀਆ ਨਾਲ ਰਿਲੇਸ਼ਨਸ਼ਿੱਪ ਦੌਰਾਨ ਸਿਧਾਰਥ ਦਾ ਕਈ ਅਭਿਨੇਤਰੀਆਂ ਨਾਲ ਨਾਂ ਜੁੜ ਚੁੱਕਾ ਹੈ। ਦੱਸਣਯੋਗ ਹੈ ਕਿ ਆਲੀਆ ਨਾਲ ਰਣਬੀਰ ਦੀ ਫਿਲਮ 'ਬ੍ਰਹਿਮਾਸਤਰ' ਅਗਸਤ 2019 'ਚ ਰਿਲੀਜ਼ ਹੋਵੇਗੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News