ਆਖਿਰ ਕਿਉਂ ਆਲੋਕ ਨਾਥ ਨਾਲ ਕੋਈ ਕਲਾਕਾਰ ਨਹੀਂ ਕਰੇਗਾ ਕੰਮ, ਜਾਣੋ ਵਜ੍ਹਾ

2/3/2019 4:43:15 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਫਿਲਮਾਂ ਤੋਂ ਲੈ ਕੇ ਟੀ.ਵੀ. ਸੀਰੀਅਲ ਤੱਕ 'ਚ ਬਾਬੂਜੀ ਦਾ ਕਿਰਦਾਰ ਨਿਭਾ ਚੁੱਕੇ ਆਲੋਕ ਨਾਥ ਹਾਲ ਹੀ 'ਚ #MeToo ਅਭਿਆਨ ਦੌਰਾਨ ਚਰਚਾ 'ਚ ਆਏ ਸਨ। ਜਿੱਥੇ ਆਲੋਕ 'ਤੇ ਲੇਖਕ-ਨਿਰਦੇਸ਼ਕ ਵਿਨਤਾ ਨੰਦਾ ਨੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਜਿਸ ਤੋਂ ਬਾਅਦ ਹੁਣ 'Federation of Western India Cine Employees' ਨੇ ਆਲੋਕ ਨਾਥ ਨਾਲ ਛੇ ਮਹੀਨੇ ਦਾ ਅਸਹਿਯੋਗ ਨਿਰਦੇਸ਼ ਜ਼ਾਰੀ ਕੀਤਾ ਹੈ। ਇਸ ਦੌਰਾਨ ਇਸ ਫੈਡਰੇਸ਼ਨ ਦਾ ਕੋਈ ਵੀ ਵਿਅਕਤੀ ਆਲੋਕ ਨਾਲ ਕੰਮ ਨਹੀਂ ਕਰੇਗਾ।
PunjabKesari
ਦੱਸ ਦੇਈਏ ਕਿ ਇੰਡੀਅਨ ਫਿਲਮ ਐਂਡ ਟੈਲੀਵਿਜਨ ਡਾਇਰੈਕਟਰਸ ਐਸੋਸੀਏਸ਼ਨ ਨੇ ਇਹ ਘੋਸ਼ਣਾ ਉਸ ਸਮੇਂ ਕੀਤੀ, ਜਦੋਂ ਆਲੋਕ ਨੇ ਜਾਂਚ ਲਈ ਮਨਾ ਕਰ ਦਿੱਤਾ। ਇਸ ਦੌਰਾਨ ਆਈ. ਐਫ. ਟੀ. ਡੀ. ਏ. ਦੇ ਚੀਫ ਅਸ਼ੋਕ ਪੰਡਤ ਨੇ ਦੱਸਿਆ,''ਅਸੀਂ ਆਪਣੀ ਸਾਥੀ ਮੈਂਬਰ ਵਿਨਤਾ ਦੁਆਰਾ ਸ਼ਿਕਾਇਤ ਤੋਂ ਬਾਅਦ ਇਹ ਫੈਸਲਾ ਲਿਆ ਹੈ।'' ਉਨ੍ਹਾਂ ਨੇ ਕਿਹਾ,''ਆਲੋਕ ਨੂੰ ਇੱਥੇ ਆਈ. ਸੀ. ਸੀ. ਦੁਆਰਾ ਤਿੰਨ ਵਾਰ ਬੁਲਾਇਆ ਗਿਆ ਸੀ ਪਰ ਉਨ੍ਹਾਂ ਨੇ ਜਾਂਚ 'ਚ ਹਿੱਸਾ ਲੈਣ ਤੋਂ ਨਾ ਕਰ ਦਿੱਤੀ ਸੀ। ਜਿਸ ਕਾਰਨ ਅਸੀਂ ਇਹ ਫੈਸਲਾ ਲਿਆ ਹੈ।
PunjabKesari
ਦੱਸ ਦੇਈਏ ਕਿ ਪਿਛਲੇ ਕੁਝ ਮਹੀਨਿਆਂ ਤੋਂ ਬਾਲੀਵੁੱਡ 'ਚ #MeToo ਅਭਿਆਨ ਦੀ ਲਹਿਰ ਚੱਲੀ ਹੈ। ਜਿੱਥੇ ਮਹਿਲਾਵਾਂ ਆਪਣੇ ਨਾਲ ਹੋਏ ਯੌਨ ਸ਼ੋਸ਼ਣ ਦੇ ਖਿਲਾਫ ਖੁੱਲ੍ਹ ਕੇ ਆਵਾਜ਼ ਉਠਾ ਰਹੀਆਂ ਹਨ। ਸਭ ਤੋਂ ਪਹਿਲਾਂ ਅਭਿਨੇਤਰੀ ਤਨੂਸ਼੍ਰੀ ਦੱਤਾ ਨੇ ਅਭਿਨੇਤਾ ਨਾਨਾ ਪਾਟੇਕਰ 'ਤੇ ਦੋਸ਼ ਲਗਾਇਆ ਸੀ ਅਤੇ ਉਸ ਤੋਂ ਬਾਅਦ ਕਈ ਸਿਤਾਰੇ ਬੇਨਕਾਬ ਹੋਏ। ਜਿਸ ਤੋਂ ਬਾਅਦ ਇਸ ਅਭਿਆਨ 'ਚ ਸਾਜ਼ਿਦ ਖਾਨ, ਅਨੂ ਮਲਿਕ ਸਮੇਤ ਕਈ ਵੱਡੇ ਸਿਤਾਰਿਆਂ ਦਾ ਨਾਮ ਸਾਹਮਣੇ ਆਇਆ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News