19 ਸਾਲ ਬਾਅਦ ਥਾਣੇ ਪਹੁੰਚੀ ਵਿਨਤਾ, ਅਦਾਲਤ ਵਲੋਂ ਆਲੋਕ ਨਾਥ ਨੂੰ ਫਟਕਾਰ

10/18/2018 1:38:51 PM

ਮੁੰਬਈ (ਬਿਊਰੋ)— #MeToo 'ਚ ਨਾਂਅ ਸਾਹਮਣੇ ਆਉਣ ਤੋਂ ਬਾਅਦ ਅਭਿਨੇਤਾ ਆਲੋਕ ਨਾਥ ਅਤੇ ਉਸ ਦੀ ਪਤਨੀ ਨੇ ਵਿਨਤਾ ਨੰਦਾ ਦੇ ਖਿਲਾਫ ਮਾਣਹਾਨੀ ਦਾ ਕੇਸ ਕੀਤਾ ਸੀ। ਹੁਣ ਵਿਨਤਾ ਵੀ ਕਾਨੂੰਨੀ ਤੌਰ 'ਤੇ ਲੜਨ ਲਈ ਤਿਆਰ ਹੈ। ਬੁੱਧਵਾਰ ਨੂੰ ਵਿਨਤਾ ਨੇ ਆਲੋਕ ਨਾਥ ਖਿਲਾਫ ਮੁੰਬਈ ਦੇ ਅੋਸ਼ਿਵਾਰਾ ਥਾਣੇ 'ਚ ਲਿਖਤੀ ਰੂਪ 'ਚ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮਾਮਲੇ 'ਚ ਨਿਆਏ ਦੀ ਮੰਗ ਕੀਤੀ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਵਿਨਤਾ ਨੇ ਦੱਸਿਆ ਕਿ ਮੈਂ ਆਲੋਕ ਨਾਥ ਖਿਲਾਫ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਡਿਊਟੀ 'ਤੇ ਮੌਜੂਦ ਪੁਲਸ ਅਧਿਕਾਰੀ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਉਹ ਜਲਦ ਹੀ ਮੇਰਾ ਬਿਆਨ ਰਿਕਾਰਡ ਕਰਨਗੇ ਅਤੇ FIR ਵੀ ਦਰਜ ਕਰਨਗੇ। ਮੈਨੂੰ ਪੁਲਸ ਅਤੇ ਨਿਆਏ ਪ੍ਰਣਾਲੀ 'ਤੇ ਪੂਰਾ ਭਰੋਸਾ ਹੈ। 19 ਸਾਲ ਦੇ ਟ੍ਰਾਮਾ ਤੋਂ ਬਾਅਦ ਮੈਂ ਇੱਥੇ ਸ਼ਿਕਾਇਤ ਦਰਜ ਕਰਵਾਉਣ ਆਈ ਹਾਂ।

ਅਦਾਲਤ ਨੇ ਆਲੋਕ ਨਾਥ ਨੂੰ ਲਾਈ ਫਟਕਾਰ
ਬੁੱਧਵਾਰ ਨੂੰ ਆਲੋਕ ਵਲੋਂ ਅਦਾਲਤ 'ਚ ਦਾਇਰ ਮਾਣਹਾਨੀ ਮਾਮਲੇ 'ਤੇ ਸੁਣਵਾਈ ਹੋਈ। ਇਸ ਦੌਰਾਨ ਜੱਜ ਨੇ ਆਲੋਕ ਨਾਥ ਦੀ ਗੈਰ-ਮੌਜੂਦਗੀ 'ਤੇ ਨਰਾਜ਼ਗੀ ਜ਼ਾਹਿਰ ਕੀਤੀ। ਅਦਾਲਤ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਦੌਰਾਨ ਆਲੋਕ ਨਾਥ ਆਲੋਕ ਨਾਥ ਕਿਉਂ ਮੌਜੂਦ ਨਹੀਂ ਹੈ?

ਦੱਸਣਯੋਗ ਹੈ ਕਿ ਸੋਮਵਾਰ ਨੂੰ ਆਲੋਕ ਨਾਥ ਦੀ ਪਤਨੀ ਆਸ਼ੂ ਨੇ ਸੈਸ਼ਨ ਕੋਰਟ 'ਚ ਆਪਣੇ ਤੇ ਆਲੋਕ ਨਾਥ ਵਲੋਂ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ। ਅਪੀਲ 'ਚ ਲਿਖਿਆ ਗਿਆ ਸੀ ਕਿ ਵਿਨਤਾ ਵਲੋਂ ਸੋਸ਼ਲ ਮੀਡੀਆ 'ਤੇ ਇਕ ਪੋਸਟ ਲਿਖੀ ਗਈ, ਜਿਸ 'ਚ ਬਿਨਾਂ ਆਲੋਕ ਨਾਥ ਦੇ ਨਾਂਅ ਦਾ ਜ਼ਿਕਰ ਕੀਤੇ ਉਨ੍ਹਾਂ 19 ਸਾਲ ਪਹਿਲਾਂ ਇਕ ਯੌਨ ਸ਼ੋਸ਼ਣ ਦਾ ਦੋਸ਼ੀ ਦੱਸਿਆ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News