ਆਲੋਕ ਨਾਥ ''ਤੇ ਹੁਣ ਚੌਥੀ ਮਹਿਲਾ ਨੇ ਲਗਾਏ ਯੌਨ ਸ਼ੋਸ਼ਣ ਦੇ ਗੰਭੀਰ ਦੋਸ਼

Thursday, October 11, 2018 5:13 PM
ਆਲੋਕ ਨਾਥ ''ਤੇ ਹੁਣ ਚੌਥੀ ਮਹਿਲਾ ਨੇ ਲਗਾਏ ਯੌਨ ਸ਼ੋਸ਼ਣ ਦੇ ਗੰਭੀਰ ਦੋਸ਼

ਮੁੰਬਈ (ਬਿਊਰੋ)— ਸੰਸਕਾਰੀ ਬਾਬੂਜੀ ਦੇ ਨਾਂ ਨਾਲ ਮਸ਼ਹੂਰ ਆਲੋਕ ਨਾਥ 'ਤੇ ਇਕ ਤੋਂ ਬਾਅਦ ਇਕ ਯੌਨ ਸ਼ੋਸ਼ਣ ਦੇ ਗੰਭੀਰ ਦੋਸ਼ ਲੱਗਦੇ ਜਾ ਰਹੇ ਹਨ। ਹੁਣ ਤਕ ਉਨ੍ਹਾਂ 'ਤੇ ਤਿੰਨ ਮਹਿਲਾਵਾਂ ਨੇ ਸਾਹਮਣੇ ਆ ਕੇ ਗੰਭੀਰ ਦੋਸ਼ ਲਗਾਏ ਹਨ। ਇਸੇ ਲਿਸਟ 'ਚ ਹੁਣ ਇਕ ਹੋਰ ਮਹਿਲਾ ਸਾਹਮਣੇ ਆਈ ਹੈ, ਜਿਸ ਨੇ ਆਲੋਕ ਨਾਥ 'ਤੇ ਗੰਭੀਰ ਦੋਸ਼ ਲਗਾਏ ਹਨ। 1999 'ਚ ਆਈ ਫਿਲਮ 'ਹਮ ਸਾਥ ਸਾਥ ਹੈਂ' ਦੀ ਕਰਿਊ ਮੈਂਬਰ ਰਹੀ ਇਕ ਮਹਿਲਾ ਨੇ ਆਪਣੀ ਪਛਾਣ ਨਾ ਦੱਸਦਿਆਂ ਇਹ ਦੋਸ਼ ਲਗਾਏ ਹਨ। ਖਬਰਾਂ ਮੁਤਾਬਕ ਫਿਲਮ ਦੀ ਸ਼ੂਟਿੰਗ ਦੌਰਾਨ ਉਸ ਦਾ ਸ਼ੋਸ਼ਣ ਕੀਤਾ ਗਿਆ ਸੀ।

ਮਹਿਲਾ ਨੇ ਕਿਹਾ, 'ਮੁੰਬਈ 'ਚ ਫਿਲਮ ਦੀ ਸ਼ੂਟਿੰਗ ਦਾ ਆਖਰੀ ਸ਼ੈਡਿਊਲ ਚੱਲ ਰਿਹਾ ਸੀ। ਅਸੀਂ ਇਕ ਰਾਤ ਦਾ ਸੀਨ ਫਿਲਮਾ ਰਹੇ ਸੀ। ਮੈਂ ਉਨ੍ਹਾਂ ਨੂੰ ਕਾਸਟਿਊਮ ਬਦਲਣ ਲਈ ਲੈ ਕੇ ਗਈ। ਮੈਂ ਉਨ੍ਹਾਂ ਨੂੰ ਕੱਪੜੇ ਦਿੱਤੇ ਤਾਂ ਉਹ ਮੇਰੇ ਸਾਹਮਣੇ ਹੀ ਕੱਪੜੇ ਉਤਾਰਨ ਲੱਗੇ। ਮੈਂ ਆਪਣਾ ਮੂੰਹ ਫੇਰਦਿਆਂ ਛੇਤੀ-ਛੇਤੀ ਕਮਰੇ 'ਚੋਂ ਬਾਹਰ ਜਾਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਉਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਜ਼ੋਰ ਨਾਲ ਫੜ ਲਿਆ। ਮੈਂ ਬੜੀ ਮੁਸ਼ਕਿਲ ਨਾਲ ਖੁਦ ਨੂੰ ਉਨ੍ਹਾਂ ਤੋਂ ਛੁਡਵਾਇਆ ਤੇ ਉਥੋਂ ਭੱਜ ਗਈ।'

ਇਸ ਤੋਂ ਪਹਿਲਾਂ ਤਿੰਨ ਮਹਿਲਾਵਾਂ ਲਗਾ ਚੁੱਕੀਆਂ ਨੇ ਦੋਸ਼

ਇਸ ਮਹਿਲਾ ਤੋਂ ਪਹਿਲਾਂ ਤਿੰਨ ਹੋਰ ਮਹਿਲਾਵਾਂ ਆਲੋਕ ਨਾਥ 'ਤੇ ਗੰਭੀਰ ਦੋਸ਼ ਲਗਾ ਚੁੱਕੀਆਂ ਹਨ। 90 ਦੇ ਦਹਾਕੇ ਦੀ ਮਸ਼ਹੂਰ ਲੇਖਿਕਾ ਤੇ ਨਿਰਮਾਤਾ ਵਿਨਤਾ ਨੰਦਾ ਨੇ ਆਲੋਕ ਨਾਥ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਆਲੋਕ ਨਾਥ 'ਤੇ ਰੇਪ ਦਾ ਦੋਸ਼ ਲਗਾਇਆ ਸੀ। ਉਥੇ ਸੰਧਿਆ ਮ੍ਰਦੁਲ ਨੇ ਉਨ੍ਹਾਂ 'ਤੇ ਯੌਨ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਇਸ ਤੋਂ ਇਲਾਵਾ ਅਭਿਨੇਤਰੀ ਨਵਨੀਤ ਨੇ ਵੀ ਆਲੋਕ ਨਾਥ 'ਤੇ ਦੋਸ਼ ਲਗਾਉਂਦਿਆਂ ਕਿਹਾ ਸੀ ਕਿ ਉਸ ਦਾ ਵਿਰੋਧ ਕਰਨ ਦੀ ਸਜ਼ਾ ਉਸ ਨੂੰ ਭੁਗਤਨੀ ਪਈ ਸੀ ਤੇ ਉਸ ਨੂੰ ਲਗਭਗ 4 ਸਾਲਾਂ ਤਕ ਕੰਮ ਨਹੀਂ ਮਿਲਿਆ ਸੀ।


Edited By

Rahul Singh

Rahul Singh is news editor at Jagbani

Read More