ਫੇਸਬੁੱਕ ਦੋਸਤ ਨੇ ਵਿਆਹ ਦਾ ਝਾਂਸਾ ਦੇ ਕੇ ਟੀ. ਵੀ. ਸੀਰੀਅਲ ਅਭਿਨੇਤਰੀ ਨਾਲ ਕੀਤਾ ਜਬਰ-ਜ਼ਨਾਹ

9/21/2018 10:08:48 AM

ਅਲਵਰ(ਬਿਊਰੋ)— ਟੀ. ਵੀ. ਸੀਰੀਅਲ 'ਚ ਕੰਮ ਕਰਦੀ ਇਕ ਅਭਿਨੇਤਰੀ ਨੇ ਰਾਜਸਥਾਨ ਦੇ ਇਕ ਨੌਜਵਾਨ ਵਿਰੁੱਧ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਅਭਿਨੇਤਰੀ ਨੇ ਪੁਲਸ ਕੋਲ ਮਾਮਲਾ ਦਰਜ ਕਰਵਾ ਦਿੱਤਾ ਹੈ। ਅਲਵਰ ਜ਼ਿਲੇ ਦੇ ਨੀਮਰਾਨਾ ਪੁਲਸ ਥਾਣੇ 'ਚ ਦਰਜ ਕਰਵਾਈ ਆਪਣੀ ਰਿਪੋਰਟ 'ਚ ਅਭਿਨੇਤਰੀ ਨੇ ਕਿਹਾ ਕਿ ਉਸ ਦੇ ਫੇਸਬੁੱਕ ਦੋਸਤ ਨੇ ਉਸ ਨਾਲ ਵਿਆਹ ਦਾ ਝਾਂਸਾ ਦੇ ਕੇ ਕਈ ਹੋਟਲਾਂ 'ਚ ਉਸ ਨਾਲ ਜਬਰ-ਜ਼ਨਾਹ ਕੀਤਾ।

ਅਭਿਨੇਤਰੀ ਨੇ 4 ਅਤੇ 5 ਅਗਸਤ ਨੂੰ ਹੋਏ ਜਬਰ-ਜ਼ਨਾਹ ਦੀ ਘਟਨਾ ਬਾਰੇ ਮੁੰਬਈ ਦੀ ਅੰਧੇਰੀ ਪੁਲਸ ਕੋਲ ਵੀ ਸ਼ਿਕਾਇਤ ਕਰਜ ਕਰਵਾਈ ਸੀ। ਅਭਿਨੇਤਰੀ ਨੇ ਇਸ ਸ਼ਿਕਾਇਤ 'ਚ ਦੱਸਿਆ ਕਿ ਉਹ 4 ਅਗਸਤ ਨੂੰ ਦਿੱਲੀ ਹਵਾਈ ਅੱਡੇ ਤੋਂ ਆਪਣੇ ਫੇਸਬੁੱਕ ਦੋਸਤ ਸੌਰਭ ਨਾਲ ਰਾਤ 12.15 ਵਜੇ ਮੁੰਬਈ ਪੁੱਜੀ। ਉਥੇ ਇਕ ਹੋਟਲ 'ਚ ਉਹ ਰਾਤ ਰੁਕੇ। ਉਸ ਦੇ ਫੇਸਬੁੱਕ ਦੋਸਤ ਨੇ ਉਥੇ ਉਸ ਨਾਲ ਜਬਰ-ਜ਼ਨਾਹ ਕੀਤਾ। ਉਸ ਵਲੋਂ ਵਿਆਹ ਕਰਵਾਉਣ ਦੇ ਦਿੱਤੇ ਭਰੋਸੇ 'ਤੇ ਯਕੀਨ ਕਰ ਕੇ ਉਸ ਨੇ ਵਿਰੋਧਤਾ ਨਹੀਂ ਕੀਤੀ। 5 ਅਗਸਤ ਨੂੰ ਉਸ ਨਾਲ ਦੁਬਾਰਾ ਜਬਰ-ਜ਼ਨਾਹ ਕੀਤਾ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News