PICS : ਬੋਲਡ ਤਸਵੀਰਾਂ ਨਾਲ ਪ੍ਰਸ਼ੰਸਕਾਂ ਨੂੰ ਖੁਸ਼ ਰੱਖਣਾ ਬਖੂਬੀ ਜਾਣਦੀ ਹੈ ਅਮਾਂਡਾ ਸਰਨੀ
7/5/2018 4:22:31 PM
ਲਾਸ ਏਂਜਲਸ (ਬਿਊਰੋ)— ਅਮਰੀਕੀ ਯੂਟਿਊਬ ਸਟਾਰ ਅਮਾਂਡਾ ਸਰਨੀ ਨੇ ਹਾਲ ਹੀ 'ਚ ਕੁਝ ਤਸਵੀਰ ਇੰਸਟਾਗਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
ਪਲੇਅਬੁਆਏ ਮਾਡਲ ਰਹਿ ਚੁੱਕੀ ਅਮਾਂਡਾ ਸੇਰਨੀ ਦਾ ਇੰਸਟਾਗਰਾਮ ਅਕਾਊਂਟ ਹੌਟ ਤਸਵੀਰਾਂ ਨਾਲ ਭਰਿਆ ਪਿਆ ਹੈ।
ਅਮਾਂਡਾ ਦੇ ਯੂਟਿਊਬ 'ਤੇ 2.2 ਮਿਲੀਅਨ ਸਬਸਕਰਾਈਬਰਜ਼ ਹਨ, ਜੋ ਉਨ੍ਹਾਂ ਦੇ ਕਾਮੇਡੀਅਨ ਅੰਦਾਜ਼ ਨੂੰ ਖੂਬ ਪਸੰਦ ਕਰਦੇ ਹਨ।
ਦੂਜੇ ਪਾਸੇ ਅਮਾਂਡਾ ਦੇ ਇੰਸਟਾਗਰਾਮ 'ਤੇ ਵੀ 21.8 ਮਿਲੀਅਨ ਫਾਲੋਅਰਜ਼ ਹਨ।
ਜ਼ਿਕਰਯੋਗ ਹੈ ਕਿ ਫਲੋਰੀਡਾ ਸਟੇਟ ਯੂਨੀਵਰਸਿਟੀ 'ਚ ਪੜ੍ਹਣ ਦੌਰਾਨ ਅਮਾਂਡਾ ਨੇ ਪਲੇਅਬੁਆਏ ਮੈਗਜ਼ੀਨ ਨੂੰ ਆਪਣੀ ਹੌਟ ਬਿਕਨੀ ਤਸਵੀਰਾਂ ਭੇਜੀਆਂ ਸਨ।
ਅਮਾਂਡਾ ਟੀ. ਵੀ. ਸੀਰੀਜ਼ 'ਚ ਵੀ ਕੰਮ ਚੁੱਕੀ ਹੈ। ਸਾਲ 2016 'ਚ ਅਮਾਂਡਾ ਉਸ ਸਮੇਂ ਮਸ਼ਹੂਰ ਹੋਈ ਜਦੋਂ ਉਨ੍ਹਾਂ ਨੇ ਗਾਇਕ ਜਸਟਿਸ ਬੀਬਰ ਨਾਲ ਆਪਣੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਸਨ।
ਅਮਾਂਡਾ ਨੇ ਮੈਗਜ਼ੀਨ ਲਈ ਵੀ ਫੋਟੋਸ਼ੂਟ ਕਰਵਾਇਆ ਹੈ। ਉਨ੍ਹਾਂ ਦਾ ਜਨਮ 26 ਜੂਨ, 1991 ਨੂੰ ਅਮਰੀਕਾ ਦੇ 'ਚ ਹੋਇਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ