''ਜਗ ਬਾਣੀ'' ਦੇ ਵਿਹੜੇ ਪੁੱਜੇ ਅੰਬਰਦੀਪ ਸਿੰਘ ਦਾ ਮਨਾਇਆ ਗਿਆ ਬਰਥਡੇ

12/14/2018 3:03:39 PM

ਜਲੰਧਰ (ਬਿਊਰੋ) : ਪੰਜਾਬੀ ਫਿਲਮ 'ਭੱਜੋ ਵੀਰੋ ਵੇ' ਦੀ ਪ੍ਰਮੋਸ਼ਨ ਦੇ ਸਿਲਸਿਲੇ 'ਚ ਬੀਤੇ ਦਿਨੀਂ ਅੰਬਰਦੀਪ ਸਿੰਘ 'ਜਗ ਬਾਣੀ' ਦੇ ਦਫਤਰ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨਾਲ ਫਿਲਮ ਦੀ ਮੁੱਖ ਨਾਇਕਾ ਸਿੰਮੀ ਚਾਹਲ ਵੀ ਪਹੁੰਚੀ ਸੀ। ਦੱਸ ਦੇਈਏ ਕਿ 'ਜਗ ਬਾਣੀ' ਦੇ ਦਫਤਰ 'ਚ ਅੰਬਰਦੀਪ ਸਿੰਘ ਦਾ ਜਨਮਦਿਨ ਵੀ ਮਨਾਇਆ। ਸਿੰਮੀ ਚਾਹਲ ਵਲੋਂ ਸਰਪ੍ਰਾਈਜ਼ ਬਰਥਡੇ ਕੇਕ ਲਿਆਂਦਾ ਗਿਆ ਤੇ ਅੰਬਰਦੀਪ ਸਿੰਘ ਦੇ ਇਸ ਖਾਸ ਦਿਨ ਨੂੰ ਯਾਦਗਾਰ ਬਣਾਇਆ ਗਿਆ।

PunjabKesari
ਦੱਸ ਦੇਈਏ ਕਿ  'ਭੱਜੋ ਵੀਰੋ ਵੇ' 15 ਦਸੰਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣ ਰਹੀ ਹੈ। 'ਭੱਜੋ ਵੀਰੋ ਵੇ' ਦੀ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। 'ਭੱਜੋ ਵੀਰੋ ਵੇ' 'ਰਿਦਮ ਬੁਆਏਜ਼ ਐਂਟਰਟੇਨਮੈਂਟ' ਦੀ ਪੇਸ਼ਕਸ਼ ਹੈ। ਛੜਿਆਂ ਦੀ ਜ਼ਿੰਦਗੀ ਨੂੰ ਫਿਲਮ ਵਿਚ ਅੰਬਰਦੀਪ ਸਿੰਘ ਨੇ ਕਿਹੜਾ ਤੁੜਕਾ ਲਾ ਕੇ ਪੇਸ਼ ਕਰਦੀ ਹੈ। 'ਰਿਦਮ ਬੁਆਏਜ਼' ਦੇ ਬੈਨਰ ਹੇਠ ਰਿਲੀਜ਼ ਹੋਈ ਹਰ ਫਿਲਮ ਸਫਲਤਾ ਦੀ ਗਵਾਹ ਬਣਦੀ ਹੈ, ਸੋ 'ਭੱਜੋ ਵੀਰੋ ਵੇ' ਤੋਂ ਉਮੀਦਾਂ ਆਮ ਦੇ ਮੁਕਾਬਲੇ ਕਾਫੀ ਜ਼ਿਆਦਾ ਹਨ।

PunjabKesari

ਫੇਸਬੁੱਕ 'ਤੇ ਕਈ ਪੋਸਟਾਂ 'ਚ ਲਿਖਿਆ ਪੜ੍ਹਨ ਨੂੰ ਮਿਲਿਆ ਹੈ ਕਿ ਪਿਆਰ, ਮੁਹੱਬਤ ਦੀਆਂ ਬਾਤਾਂ ਹਰ ਫਿਲਮ 'ਚ ਪੈਂਦੀਆਂ ਹਨ। ਇਕ-ਇਕ ਨਾਇਕ ਕਈ ਕਈ ਨਾਲ ਪ੍ਰੇਮ ਦੀਆਂ ਪੀਂਘਾਂ ਝੂਟਦਾ ਹੈ ਪਰ ਛੜਿਆਂ ਦੀ ਜ਼ਿੰਦਗੀ ਨੂੰ ਪੇਸ਼ ਕਰਨ ਦਾ ਖਿਆਲ ਬਹੁਤ ਘੱਟ ਫਿਲਮਸਾਜ਼ਾਂ ਨੂੰ ਆਇਆ ਹੈ, ਇਸ ਲਈ ਛੜਿਆਂ ਦੀ ਹਾਲ ਬਿਆਨੀ ਸੋਹਣੇ ਤਰੀਕੇ ਨਾਲ ਹੋਣ ਦੀ ਆਸ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News