ਫਿਲਮਾਂ ਤੋਂ ਦੂਰੀ ਬਣਾ ਕੇ ਦਿਨੋਂ-ਦਿਨ ਨਿਖਰਦੀ ਦਿਖੀ ਅਮੀਸ਼ਾ ਪਟੇਲ, ਤਸਵੀਰਾਂ ਨੇ ਗਵਾਹ

6/9/2018 2:22:12 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਪਿਛਲੇ ਕਾਫੀ ਸਮੇਂ ਤੋਂ ਫਿਲਮਾਂ ਤੋਂ ਦੂਰ ਹੈ ਪਰ ਉਹ ਕਿਸੇ ਨਾ ਕਿਸੇ ਕੰਟਰੋਵਰਸੀ ਕਾਰਨ ਲਾਈਮਲਾਈਟ 'ਚ ਆ ਹੀ ਜਾਂਦੀ ਹੈ। ਅਮੀਸ਼ਾ ਪਟੇਲ ਦਾ ਜਨਮ 9 ਜੂਨ 1975 ਨੂੰ ਹੋਇਆ ਸੀ। ਗੁਜਰਾਤੀ ਪਰਿਵਾਰ ਨਾਲ ਤਾਲੁਕ ਰੱਖਣ ਵਾਲੀ ਅਮੀਸ਼ਾ ਨੇ ਸਾਲ 2000 'ਚ ਫਿਲਮ 'ਕਹੋ ਨਾ ਪਿਆਰ ਹੈ' ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ। ਪਹਿਲੀ ਹੀ ਫਿਲਮ ਸੁਪਰਹਿੱਟ ਰਹੀ ਸੀ।
PunjabKesari
ਇਸ ਤੋਂ ਬਾਅਦ ਅਮੀਸ਼ਾ ਪਟੇਲ ਨੇ 'ਗਦਰ' ਤੇ 'ਹਮਰਾਜ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਸੀ ਪਰ ਇਸ ਤੋਂ ਬਾਅਦ ਉਸ ਦੇ ਕਰੀਅਰ ਦਾ ਗਰਾਫ ਹੇਠਾ ਹੀ ਜਾਂਦਾ ਰਿਹਾ। ਸ਼ੁਰੂਆਤ ਦੀਆਂ ਫਿਲਮਾਂ 'ਚ ਅਮੀਸ਼ਾ ਦਾ ਅੰਦਾਜ਼ ਸਧਾਰਨ ਨਜ਼ਰ ਆਇਆ ਪਰ ਫਿਲਮਾਂ ਤੋਂ ਬਾਅਦ ਅਮੀਸ਼ਾ ਅਕਸਰ ਆਪਣੀ ਬੋਲਡ ਲੁੱਕ ਕਾਰਨ ਚਰਚਾ 'ਚ ਬਣੀ ਰਹਿੰਦੀ ਹੈ।
PunjabKesari
ਸਾਲ 2002 'ਚ ਵਿਕਰਮ ਭੱਟ ਨਾਲ ਅਫੇਅਰ ਦੀਆਂ ਖਬਰਾਂ, ਫਿਰ 2008 'ਚ ਲੰਡਨ ਦੇ ਕਾਰੋਬਾਰੀ ਕਾਨਵ ਪੂਰੀ ਨਾਲ ਵੀ ਅਮੀਸ਼ਾ ਨੂੰ ਦੇਖਿਆ ਗਿਆ। ਇਹ ਰਿਲੇਸ਼ਨਸ਼ਿਪ ਕਾਫੀ ਲੰਬਾ ਚੱਲਿਆ ਤੇ ਹਾਲ ਹੀ 'ਚ ਉਸ ਨੇ ਜਾਇਦ ਖਾਨ ਨਾਲ ਡੇਟ 'ਤੇ ਵੀ ਜਾਂਦੇ ਦੇਖਿਆ ਜਾਂਦਾ ਸੀ। ਫਿਰ ਵੀ ਅਮੀਸ਼ਾ ਆਏ ਦਿਨੀਂ ਆਪਣੀਆਂ ਬੋਲਡ ਤਸਵੀਰਾਂ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ।
PunjabKesari
ਦੱਸਣਯੋਗ ਹੈ ਕਿ ਇਕ ਦੌਰ 'ਚ ਸੁਪਰਸਟਾਰ ਅਦਾਕਾਰਾ ਰਹਿ ਚੁੱਕੀ ਅਮੀਸ਼ਾ ਪਟੇਲ ਕੋਲ ਅੱਜਕਲ ਫਿਲਮਾਂ ਨਹੀਂ ਹਨ। ਅਮੀਸ਼ਾ ਦੀ ਆਪਣੇ ਮਾਤਾ-ਪਿਤਾ ਨਾਲ ਬਿਲਕੁਲ ਵੀ ਨਹੀਂ ਬਣਦੀ ਹੈ। ਅਮੀਸ਼ਾ ਨੇ ਆਪਣੇ ਪਿਤਾ 'ਤੇ ਉਸ ਦੇ ਪੈਸੇ ਬਰਬਾਦ ਕਰਨ ਦਾ ਦੋਸ਼ ਲਾਇਆ ਸੀ।
PunjabKesari
ਸ਼ਰਾਬ ਪੀਣ ਦੇ ਮਾਮਲੇ 'ਚ ਅਮੀਸ਼ਾ ਪਟੇਲ ਦਾ ਨਾਂ ਸਭ ਤੋਂ ਉਪਰ ਸੀ। ਇਕ ਸਮਾਂ ਅਜਿਹਾ ਵੀ ਆਇਆ ਸੀ, ਜਦੋਂ ਅਮੀਸ਼ਾ ਅਚਾਨਕ ਹੀ ਬਾਲੀਵੁੱਡ ਤੋਂ ਗੁੰਮ ਹੋ ਗਈ ਸੀ। ਕਿਹਾ ਜਾਂਦਾ ਹੈ ਕਿ ਉਹ ਸ਼ਰਾਬ ਦੀ ਇੰਨੀ ਜ਼ਿਆਦਾ ਦੀਵਾਨੀ ਹੈ ਕਿ ਉਹ ਕਿਸੇ ਵੀ ਪਾਰਟੀ 'ਚ ਸ਼ਰਾਬ ਪੀਤੇ ਬਿਨਾਂ ਨਹੀਂ ਆਉਂਦੀ ਸੀ। ਹਮੇਸ਼ਾ ਹੀ ਪਾਰਟੀ 'ਚ ਸ਼ਰਾਬ ਪੀਂਦੀ ਸੀ।
PunjabKesari
ਅਮੀਸ਼ਾ ਆਪਣੀਆਂ ਬੋਲਡ ਤਸਵੀਰਾਂ ਕਾਰਨ ਕਈ ਵਾਰ ਸੋਸ਼ਲ ਮੀਡੀਆ 'ਤੇ ਟਰੋਲ ਹੋ ਚੁੱਕੀ ਹੈ। ਇਸ ਤੋਂ ਪਹਿਲਾ ਉਹ ਆਪਣੀਆਂ ਰੈੱਡ ਬਿਕਨੀ ਵਾਲੀਆਂ ਤਸਵੀਰਾਂ ਨਾਲ ਸੁਰਖੀਆਂ 'ਚ ਛਾਈ ਸੀ। ਦੱਸ ਦੇਈਏ ਕਿ ਫਿਲਮਾਂ ਤੋਂ ਦੂਰੀ ਬਣਾ ਕੇ ਅਮੀਸ਼ਾ ਦਿਨੋਂ-ਦਿਨ ਬੋਲਡ ਹੁੰਦੀ ਨਜ਼ਰ ਆਈ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News