ਆਖਿਰ ਕਿਉਂ ਦੁਬਈ ਦੀ ਜੇਲ 'ਚ ਇਕ ਕੈਦੀ ਨੂੰ ਮਿਲਣ ਪੁੱਜੀ ਮੌਨੀ ਰਾਏ??

9/22/2017 10:26:31 AM

ਮੁੰਬਈ— ਹਾਲ ਹੀ 'ਚ ਅਸੀਂ ਤੁਹਾਨੂੰ ਕਲਰਜ਼ ਦੇ ਸ਼ੋਅ 'ਕਸਮ ਤੇਰੇ ਪਿਆਰ ਕੀ' ਫੇਮ ਐਕਟਰ ਅਮਿਤ ਟੰਡਨ ਦੀ ਡਰਮੈਟੋਲੌਜਿਸਟ (ਚਮੜੀ ਦੇ ਰੋਗਾਂ ਦੀ ਡਾਕਟਰ) ਪਤਨੀ ਰੂਬੀ ਟੰਡਨ ਨਾਲ ਜੁੜੀ ਇਕ ਹੈਰਾਨੀਜਨਕ ਖਬਰ ਦੱਸੀ ਸੀ। ਰਿਪੋਰਟਜ਼ ਮੁਤਾਬਕ ਰੂਬੀ ਬੇਹੱਦ ਮੁਸ਼ਕਿਲਾਂ 'ਚ ਹੈ ਅਤੇ ਇਸ ਸਮੇਂ ਉਹ ਦੁਬਈ ਦੇ ਅਲ ਰਾਫਾ ਜੇਲ 'ਚ ਬੰਦ ਹੈ। ਟੀ. ਵੀ. ਐਕਟਰ ਅਮਿਤ ਟੰਡਨ ਨੇ ਪਤਨੀ ਰੂਬੀ ਨੂੰ ਛਡਵਾਉਣ ਲਈ ਜੀ ਜਾਨ ਤੋਂ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਦੀਆਂ ਹੁਣ ਤੱਕ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਅਮਿਤ ਦੀ ਪਤਨੀ ਰੂਬੀ ਲਗਭਗ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਦੁਬਈ ਦੀ ਜੇਲ 'ਚ ਬੰਦ ਹੈ ਅਤੇ ਉਨ੍ਹਾਂ ਨੂੰ ਜੇਲ ਤੋਂ ਬਾਹਰ ਕਢਵਾਉਣ ਦੀ ਕੋਸ਼ਿਸ਼ ਪਿਛਲੇ ਕਈ ਦਿਨਾਂ ਤੋਂ ਕੀਤੀ ਜਾ ਰਹੀ ਹੈ। ਦੋ ਵਾਰ ਉਹ ਰੂਬੀ ਨੂੰ ਜੇਲ ਤੋਂ ਬਾਹਰ ਕਢਵਾਉਣ ਲਈ ਦੁਬਈ ਵੀ ਗਏ ਪਰ ਜ਼ਮਾਨਤ ਰਿਜੈਕਟ ਕਰ ਦਿੱਤੀ ਗਈ। ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਹੈ ਕਿ ਉਹ ਆਪਣੀ ਪਤਨੀ ਨੂੰ ਜੇਲ 'ਚੋਂ ਬਾਹਰ ਕਿਵੇਂ ਕੱਢੇ।

PunjabKesari

ਨਿਰਾਸ਼ ਹੋ ਕੇ ਅਮਿਤ ਕੁਝ ਦਿਨਾਂ ਪਹਿਲਾਂ ਹੀ ਦੁਬਈ ਜਾ ਕੇ ਆਪਣੇ ਕੰਮ 'ਤੇ ਵਾਪਸ ਆਏ ਹਨ। ਨਾਗਿਨ ਫੇਮ ਟੀਵੀ ਅਦਾਕਾਰਾ ਮੌਨੀ ਰਾਏ ਦੁਬਈ ਦੀ ਜੇਲ 'ਚ ਟੀ. ਵੀ. ਐਕਟਰ ਅਮਿਤ ਟੰਡਨ ਦੀ ਪਤਨੀ ਅਤੇ ਸੈਲੀਬ੍ਰਿਟੀ ਡਰਮੈਟੋਲੌਜਿਸਟ ਰੂਬੀ ਟੰਡਨ ਨੂੰ ਮਿਲਣ ਪਹੁੰਚੀ। ਮੀਡੀਆ ਰਿਪੋਰਟਜ਼ ਮੁਤਾਬਕ ਰੂਬੀ ਅਤੇ ਮੌਨੀ ਦੀ ਮੁਲਾਕਾਤ ਕਾਫੀ ਭਾਵੁਕ ਰਹੀ। ਦੋਵੇਂ ਬਹੁਤ ਚੰਗੇ ਦੋਸਤ ਹਨ।

PunjabKesari

ਮੌਨੀ ਦਾ ਰੂਬੀ ਨਾਲ ਮਿਲਣਾ ਇਕ ਸਰਪ੍ਰਾਈਜ਼ ਵਿਜ਼ਟ ਰਿਹਾ ਕਿਉਂਕਿ ਉਹ ਇਸ ਤੋਂ ਪਹਿਲਾਂ ਸ਼੍ਰੀਲੰਕਾ 'ਚ ਛੁੱਟੀ 'ਚ ਮਨਾ ਰਹੀ ਸੀ ਅਤੇ ਉੱਥੋਂ ਹੀ ਉਹ ਆਪਣੀ ਬੈਸਟ ਫ੍ਰੈਂਡ ਰੂਬੀ ਨੂੰ ਮਿਲਣ ਸਿੱਧਾ ਦੁਬਈ ਪਹੁੰਚ ਗਈ। ਜਦੋਂ ਮੌਨੀ ਰੂਬੀ ਨੂੰ ਮਿਲਣ ਪਹੁੰਚੀ ਤਾਂ ਦੋਵੇਂ ਇਕ-ਦੂਜੇ ਨੂੰ ਦੇਖ ਕੇ ਖੁਸ਼ ਹੋ ਗਈਆਂ। ਮੌਨੀ ਦੀਆਂ ਅੱਖਾਂ 'ਚ ਹੰਝੂ ਆ ਗਏ। 

PunjabKesari

ਜ਼ਿਕਰਯੋਗ ਹੈ ਕਿ ਰੂਬੀ ਤਿੰਨ ਮਹੀਨਿਆਂ ਤੋਂ ਆਪਣੀ 7 ਸਾਲ ਦੀ ਬੇਟੀ ਜਿਆਨਾ ਤੋਂ ਦੂਰ ਜੇਲ 'ਚ ਹੈ। ਉਨ੍ਹਾਂ ਦੇ ਪਤੀ ਅਮਿਤ ਨੇ ਜ਼ਮਾਨਤ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਪਰ ਮੰਗ ਹਰ ਵਾਰ ਖਾਰਿਜ ਹੋ ਗਈਆਂ। ਮੌਨੀ ਹੀ ਨਹੀਂ ਰੂਬੀ ਨਾਲ ਮਿਲਣ ਸੰਜੀਦਾ ਸ਼ੇਖ, ਇਕਬਾਲ ਖਾਨ, ਲੱਕੀ ਮੋਰਾਨੀ, ਰੋਹਿਤ ਵਰਮਾ, ਵਿਕਰਮ ਭੱਟ, ਨਿਰਮਾਤਾ ਸੁਹਾਨਾ ਸਿਨਹਾ ਸਮੇਤ ਟੀ. ਵੀ. ਦੀ ਦੁਨੀਆ ਦੀਆਂ ਸਾਰੀਆਂ ਹਸਤੀਆਂ ਜਾ ਚੁੱਕੀਆਂ ਹਨ।

PunjabKesari

ਜ਼ਿਕਰਯੋਗ ਹੈ ਕਿ ਰੂਬੀ ਮੁੰਬਈ ਦੇ ਇਕ ਮਸ਼ਹੂਰ ਡਰਮੈਟੋਲੌਜਿਸਟ ਹੈ ਜਿਨ੍ਹਾਂ ਦੇ ਕਲਾਈਂਟਸ ਦੀ ਲਿਸਟ 'ਚ ਫਿਲਮ ਅਤੇ ਟੀ. ਵੀ. ਇੰਡਸਟਰੀ ਦੇ ਕਈ ਵੱਡੇ ਨਾਂ ਸ਼ਾਮਲ ਹਨ। ਰੂਬੀ ਕਨੇਡੀਅਨ ਸਿਟੀਜਨ ਹੈ। ਉਨ੍ਹਾਂ ਨੇ ਯੂਨੀਵਰਸਿਟੀ ਆਫ ਸ਼ਿਕਾਗੋ ਤੋਂ ਮੈਡੀਕਲ ਫੀਜ਼ੀਓਲੋਜੀ 'ਚ ਪੋਸਟ-ਗ੍ਰੈਜੂਏਸ਼ਨ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਕੋਲ ਬ੍ਰਿਟਿਸ਼ ਕੋਲੰਬੀਆ ਸਕੂਲ ਆਫ ਮੈਡੀਸਿਨ ਤੋਂ ਡਿਗਰੀ ਵੀ ਹੈ।

PunjabKesari PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News