ਅਮਿਤਾਭ ਬੱਚਨ ਦਾ ਟਵੀਟਰ ਅਕਾਊਂਟ ਹੋਇਆ ਹੈਕ

Tuesday, June 11, 2019 12:04 AM

ਮੁੰਬਈ-ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਦਾ ਟਵੀਟਰ ਅਕਾਊਂਟ ਹੈਕ ਹੋ ਗਿਆ ਹੈ। ਅਮਿਤਾਭ ਬੱਚਨ ਦੀ ਪ੍ਰੋਫਾਈਲ ਫੋਟੋ ਦੀ ਜਗ੍ਹਾ ਪਾਕਿਸਾਤਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦੀ ਤਸਵੀਰ ਲਗਾ ਦਿੱਤੀ ਗਈ ਹੈ। ਸੋਮਵਾਰ ਰਾਤ ਅਮਿਤਾਭ ਬੱਚਨ ਦੇ ਟਵੀਟਰ ਹੈਂਡਲ ਨੂੰ ਅਣਜਾਣ ਵਿਅਕਤੀ ਨੇ ਹੈਕ ਕਰਦੇ ਹੋਏ ਉਨ੍ਹਾਂ ਦੀ ਤਸਵੀਰ ਦੀ ਜਗ੍ਹਾ ਇਮਰਾਨ ਖਾਨ ਦੀ ਤਸਵੀਰ ਲੱਗਾ ਦਿੱਤੀ ਹੈ।

PunjabKesari

ਹੈਕਰ ਨੇ ਪਹਿਲਾਂ ਟਵੀਟ 'ਚ ਲਿਖਿਆ ਕਿ ਰਮਜਾਨ ਦੇ ਮਹੀਨੇ 'ਚ ਰੋਜਾ ਰੱਖਣ ਵਾਲੇ ਮੁਸਲਮਾਨਾਂ 'ਤੇ ਬੇਰਹਿਮੀ ਨਾਲ ਹਮਲਾ ਕਰਨ ਵਾਲਾ ਭਾਰਤੀ ਸੂਬਾ ਇਸ ਉਮਰ 'ਚ ਉਮਾਂਹ ਮੁਹਮੰਦ 'ਤੇ ਹਲਮਾ ਕਰ ਰਿਹਾ ਹੈ। ਅਬਦੁਲ ਹਾਮਿਦ ਦੁਆਰਾ ਭਾਰਤੀ ਮੁਸਲਮਾਨਾਂ ਨੂੰ ਸਾਨੂੰ ਸੌਂਪਿਆ ਗਿਆ ਹੈ। ਉੱਥੇ, ਦੂਜੇ ਟਵੀਟਰ 'ਚ ਉਸ ਨੇ ਪਾਕਿਸਤਾਨ ਲਈ ਪਿਆਰ ਜਤਾਇਆ ਹੈ।

PunjabKesari
ਤੀਸਰੇ ਟਵੀਟ 'ਚ ਹੈਕਰ ਨੇ ਕਿਹਾ ਕਿ ਇਹ ਪੂਰੀ ਦੁਨੀਆ ਲਈ ਸੰਦੇਸ਼ ਹੈ। ਅਸੀਂ ਤੁਰਕੀ ਫੁਟਬਾਲਰਾਂ ਦੇ ਪ੍ਰਤੀ ਆਈਸਲੈਂਡ ਆਜ਼ਾਦ ਦੇ ਗੈਰ-ਜ਼ਿੰਮੇਵਾਰ ਵਿਵਹਾਰ ਦੀ ਨਿੰਦਾ ਕਰਦੇ ਹਾਂ। ਅਸੀਂ ਹੌਲੀ-ਹੌਲੀ ਬੋਲਦੇ ਹਾਂ। ਉਨ੍ਹਾਂ ਨੇ ਅਗੇ ਕਿਹਾ ਕਿ ਅਸੀਂ ਵੱਡੀ ਜ਼ਿੰਮੇਵਾਰੀ ਲਈ ਹੈ ਅਤੇ ਵੱਡੇ ਸਾਈਬਰ ਹਮਲੇ ਵੱਲ ਨੂੰ ਚਿਤਾਵਨੀ ਦਿੰਦੇ ਹਾਂ। ਉੱਥੇ ਹੈਕਰ ਨੇ ਆਪਣਾ ਪਤਾ ਅਯਾਲਿਦਜ ਟਿਮ ਤੁਰਕੀ ਸਾਈਬਰ ਆਰਮਨੀ ਦੇ ਨਾਂ ਨਾਲ ਸੰਦੇਸ਼ ਛੱਡਿਆ ਹੈ। ਦੱਸਣਯੋਗ ਹੈ ਕਿ ਅਮਿਤਾਭ ਬੱਚਨ ਨੇ ਆਪਣੇ ਅਕਾਊਂਟ ਨੂੰ 30 ਮਿੰਟ ਦੇ ਅੰਦਰ-ਅੰਦਰ ਰਿਕਵਰ ਵੀ ਕਰ ਲਿਆ ਸੀ।

PunjabKesari

 

ਇਹ ਪਹਿਲੀ ਵਾਰ ਨਹੀਂ ਹੈ ਜਦ ਅਮਿਤਾਭ ਬੱਚਨ ਦਾ ਟਵੀਟਰ ਹੈਂਡਲ ਹੈਕ ਹੋਇਆ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਉਨ੍ਹਾਂ ਦੇ ਟਵੀਟਰ ਅਕਾਊਂਟ ਨੂੰ ਹੈਕ ਕੀਤਾ ਗਿਆ ਹੈ। 2015 'ਚ ਅਮਿਤਾਭ ਬੱਚਨ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੀ ਮੇਰਾ ਟਵੀਟਰ ਅਕਾਊਂਟ ਹੈਕ ਹੋ ਗਿਆ ਹੈ। ਮੇਰੀ ਫਾਲੋਇੰਗ 'ਚ ਸੈਕਸ ਸਾਈਟਸ ਨੂੰ ਜੋੜ ਦਿੱਤਾ ਗਿਆ ਹੈ।

 


About The Author

Karan Kumar

Karan Kumar is content editor at Punjab Kesari