ਅਮਿਤਾਭ ਨੇ ਸ਼ੇਅਰ ਕੀਤੀ 40 ਸਾਲ ਪੁਰਾਣੀ ਇਹ ਕਿਊਟ ਤਸਵੀਰ

5/27/2017 1:29:01 PM

ਮੁੰਬਈ— ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਅਕਸਰ ਆਪਣੀਆਂ ਫਿਲਮਾਂ ਨਾਲ ਜੂੜੀਆਂ ਕੁਝ ਯਾਦਾਂ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਦੀ ਸੁਪਰਹਿੱਟ ਫਿਲਮ 'ਅਮਰ ਅਕਬਰ ਐਂਥਨੀ' ਨੂੰ ਰਿਲੀਜ਼ ਹੋਏ 40 ਸਾਲ ਹੋ ਚੁੱਕੇ ਸਨ। ਹਾਲ ਹੀ 'ਚ ਅਮਿਤਾਭ ਨੇ ਇਸ ਫਿਲਮ ਦੇ ਸੈੱਟ ਤੋਂ ਇਕ ਬਹੁਤ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ ਜਿਸ ਨੂੰ ਤੁਸੀਂ ਦੇਖਦੇ ਹੀ ਰਹਿ ਜਾਓਗੇ।
ਦਰਸਅਲ ਅਮਿਤਾਭ ਜਦੋਂ ਆਪਣੀ ਇਸ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਅਭਿਸ਼ੇਕ ਬੱਚਨ ਅਤੇ ਸ਼ਵੇਤਾ ਬੱਚਨ ਉਨ੍ਹਾਂ ਨੂੰ ਮਿਲਣ ਲਈ ਸ਼ੂਟਿੰਗ ਸੈੱਟ 'ਤੇ ਜਾ ਪਹੁੰਚੇ ਸਨ। ਉਨ੍ਹਾਂ ਉਸ ਸਮੇਂ ਦੀ ਇਹ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਛੋਟੇ ਜਿਹਾ ਅਭਿਸ਼ੇਕ ਝੋਲੀ 'ਚ ਨਜ਼ਰ ਆ ਰਿਹਾ ਹੈ ਤੇ ਸ਼ਵੇਤਾ ਅਮਿਤਾਭ ਦੇ ਗਲੇ ਲੱਗੀ ਹੋਈ ਸੀ। ਇਸ ਤਸਵੀਰ 'ਚ ਦੋਵੇਂ ਭੈਣ ਭਰਾ ਬਹੁਤ ਹੀ ਕਿਊਟ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਅਮਿਤਾਭ ਨੇ ਬੀਤੇ ਦਿਨੀਂ ਵੀ ਆਪਣੀ ਬਹੁ ਐਸ਼ਵਰਿਆ ਰਾਏ ਅਤੇ ਪੋਤੀ ਅਰਾਧਿਆ ਦੀ ਇਕ ਤਸਵੀਰ ਸ਼ੇਅਰ ਕੀਤੀ ਸੀ। ਜਿਸ 'ਚ ਦੋਵੇਂ ਹੀ ਬਹੁਤ ਖੂਰਸੂਰਤ ਲੱਗ ਰਹੀਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News