ਕਠੂਆ ਗੈਂਗਰੇਪ ''ਤੇ ਹੈਰਾਨੀਜਨਕ ਬਿਆਨ ਦੇ ਕੇ ਬੁਰੇ ਫਸੇ ਅਮਿਤਾਭ, ਪੂਜਾ ਭੱਟ ਨੇ ਇੰਝ ਪਾਈ ਝਾੜ

4/22/2018 10:30:19 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਕਠੂਆ ਗੈਂਗਰੇਪ 'ਤੇ ਇਕ ਹੈਰਾਨੀਜਨਕ ਬਿਆਨ ਦੇ ਕੇ ਯੂਜਰਸ ਨੂੰ ਨਰਾਜ਼ ਕੀਤਾ ਹੈ। ਜਦੋਂ ਕਠੂਆ ਗੈਂਗਰੇਪ ਨਾਲ ਜੁੜਿਆ ਇਕ ਸਵਾਲ ਅਮਿਤਾਭ ਬੱਚਨ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ, ''ਮੈਨੂੰ ਇਸ ਬਾਰੇ ਗੱਲ ਕਰਨਾ ਵੀ ਖਰਾਬ ਲੱਗਦਾ ਹੈ, ਇਸ ਲਈ ਇਸ ਮੁੱਦੇ 'ਤੇ ਗੱਲ ਨਾ ਹੀ ਕਰੋ ਤਾਂ ਚੰਗੀ ਗੱਲ ਹੈ।'' ਉਨ੍ਹਾਂ ਦੇ ਇਸ ਬਿਆਨ 'ਤੇ ਯੂਜਰਸ ਭੜਕ ਉੱਠੇ। ਕੁਝ ਲੋਕਾਂ ਨੇ ਬਿੱਗ ਬੀ ਦੇ ਬਿਆਨ 'ਤੇ ਕਿਹਾ, ''ਜਦੋਂ ਇਨ੍ਹਾਂ ਦੀ ਫਿਲਮ 'ਪਿੰਕ' ਆਈ ਸੀ, ਉਦੋਂ ਤਾਂ ਇਸ ਬਾਰੇ 'ਚ ਬਹੁਤ ਗੱਲ ਕਰਦੇ ਸੀ ਪਰ ਅੱਜ ਤੁਹਾਨੂੰ ਇਸ ਮੁੱਦੇ 'ਤੇ ਕੋਈ ਗੱਲ ਨਹੀਂ ਕਰਨੀ।''
PunjabKesari
ਲੋਕਾਂ ਤੋਂ ਬਾਅਦ ਹੁਣ ਬਾਲੀਵੁੱਡ ਜਗਤ ਵੀ ਅਮਿਤਾਭ ਦੇ ਬਿਆਨ 'ਤੇ ਗੁੱਸਾ ਜ਼ਾਹਿਰ ਕਰ ਰਿਹਾ ਹੈ। ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਪੂਜਾ ਭੱਟ ਨੇ ਬਿੱਗ ਬੀ ਦੇ ਕੁਮੈਂਟ ਤੋਂ ਬਾਅਦ ਗੁੱਸਾ ਜਤਾਉਂਦੇ ਹੋਏ ਕਿਹਾ, ''? ਯਾਨੀ ਮੈਂ ਫਿਲਮ 'ਪਿੰਕ' ਨੂੰ ਯਾਦ ਕਰਨ ਤੋਂ ਖੁਦ ਨੂੰ ਨਹੀਂ ਰੋਕ ਸਕੀ। ਕੀ ਸਕ੍ਰੀਨ 'ਤੇ ਦਿਖਾਈ ਦੇਣ ਵਾਲੀ ਸ਼ਖਸੀਅਤ ਨੂੰ ਰਿਐਲਿਟੀ 'ਚ ਨਹੀਂ ਲਿਆਂਦਾ ਜਾ ਸਕਦਾ। ਅਸਲ 'ਚ ਸਾਲ 2016 'ਚ ਆਈ ਫਿਲਮ 'ਪਿੰਕ' 'ਚ ਅਮਿਤਾਭ ਬੱਚਨ ਨੇ ਇਕ ਅਜਿਹੇ ਵਕੀਲ ਦਾ ਕਿਰਦਾਰ ਨਿਭਾਇਆ ਸੀ, ਜੋ ਲੜਕੀਆਂ ਨਾਲ ਹੋਣ ਵਾਲੇ ਅਤਿਆਚਾਰਾਂ ਲਈ ਆਵਾਜ਼ ਚੁੱਕਦਾ ਹੈ ਤੇ ਉਨ੍ਹਾਂ ਦੀ ਲੜਾਈ 'ਚ ਉਨ੍ਹਾਂ ਦਾ ਪੂਰਾ ਸਾਥ ਦਿੰਦਾ ਹੈ।
PunjabKesari
ਦੱਸ ਦੇਈਏ ਕਿ ਇੰਨੀ ਦਿਨੀਂ ਬਲਾਤਕਾਰ ਦੇ ਵਧਦੇ ਮਾਮਲਿਆਂ 'ਤੇ ਦੇਸ਼ਭਰ 'ਚ ਵਿਰੋਧ ਹੋ ਰਿਹਾ ਹੈ। ਬਾਲੀਵੁੱਡ ਸਿਤਾਰੇ ਵੀ ਇਸ ਮਾਮਲੇ 'ਤੇ ਸੋਸ਼ਲ ਮੀਡੀਆ 'ਚ ਵਿਰੋਧ ਦਰਜ ਕਰਦੇ ਨਜ਼ਰ ਆ ਰਹੇ ਹਨ। ਅਕਸ਼ੈ ਕੁਮਾਰ, ਟਵਿੰਕਲ ਖੰਨਾ, ਕਲਿੱਕ ਕੋਚਲੀਨ, ਰਾਜਕੁਮਾਰ ਰਾਵ, ਸ਼ਬਾਨਾ ਆਜ਼ਮੀ ਤੇ ਸਵਰਾ ਭਾਸਕਰ ਵਰਗੇ ਸਿਤਾਰੇ ਇਸ ਘਟਨਾ ਦੀ ਆਲੋਚਨਾ ਕਰ ਚੁੱਕੇ ਹਨ। ਮੁੰਬਈ 'ਚ ਇਸ ਮੁੱਦੇ ਨੂੰ ਲੈ ਕੇ ਸੈਲੀਬ੍ਰਿਟੀਜ਼ ਸੜਕਾਂ 'ਤੇ ਆ ਕੇ ਵਿਰੋਧ ਦਰਜ ਕਰਵਾ ਚੁੱਕੇ ਹਨ। ਅਜਿਹੇ 'ਚ ਜਦੋਂ ਸਦੀ ਦੇ ਮਹਾਨਾਇਕ ਤੋਂ ਇਸ ਮਾਮਲੇ 'ਚ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ 'ਤੇ ਚੁੱਪ ਰਹਿਣਾ ਹੀ ਬੇਹਿਤਰ ਸਮਝਿਆ। ਇਸ 'ਚ ਖਾਸ ਗੱਲ ਇਹ ਹੈ ਕਿ ਅਮਿਤਾਭ ਬੱਚਨ ਸਰਕਾਰ ਦੀ 'ਬੇਟੀ ਬਚਾਓ ਔਰ ਬੇਟੀ ਪੜਾਓ ਯੋਜਨਾ' ਦੇ ਬ੍ਰਾਂਡ ਅੰਬੈਸਡਰ ਵੀ ਹਨ। ਅਜਿਹੇ 'ਚ ਉਨ੍ਹਾਂ ਤੋਂ ਇਸ ਮੁੱਦੇ 'ਤੇ ਕੜੇ ਜਵਾਬ ਦੀ ਉਮੀਦ ਸੀ। ਉਂਝ ਸਮੇਂ-ਸਮੇਂ 'ਤੇ ਅਮਿਤਾਭ ਬੱਚਨ ਬੇਟੀਆਂ ਨਾਲ ਜੁੜੇ ਮੁੱਦਿਆਂ 'ਤੇ ਆਪਣੀ ਰਾਏ ਰੱਖਦੇ ਹਨ।


ਦੱਸਣਯੋਗ ਹੈ ਕਿ ਅਮਿਤਾਭ ਬੱਚਨ ਇੰਨੀ ਦਿਨੀਂ ਫਿਲਮ '102 ਨਾਟ ਆਊਟ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਅਮਿਤਾਭ 27 ਸਾਲ ਬਾਅਦ ਰਿਸ਼ੀ ਕਪੂਰ ਨਾਲ ਨਜ਼ਰ ਆਉਣਗੇ। ਅਮਿਤਾਭ ਬੱਚਨ ਦੀ ਆਉਣ ਵਾਲੀ ਫਿਲਮ '102 ਨਾਟ ਆਊਟ' 4 ਮਈ ਨੂੰ ਰਿਲੀਜ਼ ਹੋ ਰਹੀ ਹੈ। 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News