ਅਮਿਤਾਭ ਬੱਚਨ ਨੇ ਸ਼ੇਅਰ ਕੀਤਾ ਮਿਸਟਰੀ ਥ੍ਰਿਲਰ ਦਾ ਪਹਿਲਾ ਲੁੱਕ

Monday, May 13, 2019 2:20 PM

ਮੁੰਬਈ (ਬਿਊਰੋ) — ਮੇਗਾਸਟਾਰ ਅਮਿਤਾਭ ਬੱਚਨ ਦੀ ਉਮਰ ਭਾਵੇਂ ਹੀ 75 ਤੋਂ ਉੱਪਰ ਹੋਵੇ ਪਰ ਉਨ੍ਹਾਂ ਦਾ ਕੰਮ ਕਰਨ ਜਾ ਜਜ਼ਬਾ ਹਾਲੇ ਵੀ ਬਰਕਰਾਰ ਹੈ ਅਤੇ ਉਨ੍ਹਾਂ ਦੀ ਝੋਲੀ ਫਿਲਮਾਂ ਨਾਲ ਹਾਲੇ ਵੀ ਭਰੀ ਹੋਈ ਹੈ। 'ਬਦਲਾ' 'ਚ ਆਪਣੇ ਕਿਰਦਾਰ ਨਾਲ ਲੋਕਾਂ ਨੂੰ ਐਂਟਰਟੇਨ ਕਰਨ ਤੋਂ ਬਾਅਦ ਉਹ ਇਕ ਹੋਰ ਮਿਸਟਰੀ ਫਿਲਮ 'ਚੇਹਰੇ' ਲੈ ਕੇ ਆ ਰਹੇ ਹਨ, ਜਿਸ 'ਚ ਉਨ੍ਹਾਂ ਨਾਲ ਇਮਰਾਨ ਹਾਸ਼ਮੀ ਹੈ। ਫਿਲਮ ਦੀ ਸ਼ੂਟਿੰਗ 10 ਮਈ ਤੋਂ ਸ਼ੁਰੂ ਹੋ ਗਈ ਹੈ। ਅਮਿਤਾਭ ਬੱਚਨ ਨੇ ਫਿਲਮ ਤੋਂ ਆਪਣਾ ਪਹਿਲਾ ਲੁੱਕ ਸ਼ੇਅਰ ਕੀਤਾ ਹੈ। ਅਮਿਤਾਭ ਬੱਚਨ ਨੇ ਟਵਿਟਰ 'ਤੇ ਲੁੱਕ ਸ਼ੇਅਰ ਕੀਤਾ, ਜਿਸ 'ਚ ਉਹ ਹਨੇਰੇ 'ਚ ਬੈਠੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਬਲਾਗ 'ਚ ਕੁਝ ਹੋਰ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

PunjabKesari
ਦੱਸ ਦਈਏ ਕਿ ਇਸ ਫਿਲਮ ਨੂੰ ਆਨੰਦ ਪੰਡਿਤ ਮੋਸ਼ਨ ਪਿਕਚਰਸ ਤੇ ਸਰਸਵਤੀ ਐਂਟਰਟੇਨਮੈਂਟ ਪ੍ਰਾਈਵੇਟ ਲਿਮਿਟਡ ਪ੍ਰੋਡਿਊਸ ਕਰ ਰਿਹਾ ਹੈ ਅਤੇ ਰੂਮੀ ਜਾਫਰੀ ਡਾਇਰੈਕਟ ਕਰ ਰਹੇ ਹਨ। ਪਹਿਲੀ ਵਾਰ ਅਮਿਤਾਭ ਬੱਚਨ ਤੇ ਇਮਰਾਨ ਖਾਨ ਇਕੱਠੇ ਕੰਮ ਕਰ ਰਹੇ ਹਨ। ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਕਲੇਪਬੋਰਡ ਦੀਆਂ ਤਸਵੀਰ ਸ਼ੇਅਰ ਕੀਤੀ ਸੀ ਅਤੇ ਫਿਲਮ ਦੇ ਟਾਈਟਲ ਘੋਸ਼ਣਾ ਕੀਤੀ ਸੀ। ਪ੍ਰੋਡਕਸ਼ਨ ਆਨੰਦ ਪੰਡਿਤ ਨੇ ਫਿਲਮ ਬਾਰੇ ਕਿਹਾ ਸੀ, ''ਅਸੀਂ 10 ਮਈ ਤੋਂ ਫਿਲਮ ਦੀ ਸ਼ੂਟਿੰਗ ਕਰਨ ਲਈ ਬਹੁਤ ਉਤਸਾਹਿਤ ਹੈ।

PunjabKesari

ਮਿਸਟਰ ਬੱਚਨ ਤੇ ਇਮਰਾਨ ਨੂੰ ਇਕੱਠੇ ਦੇਖਣਾ ਕਾਫੀ ਦਿਲਚਸਪ ਹੋਵੇਗਾ। ਫਿਲਮ ਦਾ ਵਿਸ਼ਾ ਦੇਖ ਕੇ ਲੱਗਦਾ ਹੈ ਕਿ ਫਿਲਮ ਲੋਕਾਂ ਨੂੰ ਪਸੰਦ ਆਵੇਗੀ। ਮਿਸਟਰ ਬੱਚਨ ਤੋਂ ਮੇਰੀ ਦੋਸਤੀ ਬਹੁਤ ਪੁਰਾਣੀ ਹੈ। ਉਸ ਨੇ ਜਿਵੇਂ ਸਕਿਲ ਤੇ ਕਮਿਟਮੈਂਟ ਵਰਗਾ ਐਕਟਰ ਮੈਂ ਹੋਰ ਕੋਈ ਨਹੀਂ ਦੇਖਿਆ।'' ਫਿਲਮ 'ਚ ਅਨੂ ਕਪੂਰ, ਰਿਆ ਚੱਕਰਵਰਤੀ, ਕ੍ਰਿਤੀ ਖਰਬੰਦਾ ਤੇ ਸਿਧਾਂਤ ਕਪੂਰ ਵੀ ਹਨ। ਇਹ ਫਿਲਮ 21 ਫਰਵਰੀ 2020 ਨੂੰ ਰਿਲੀਜ਼ ਹੋਵੇਗੀ। 

PunjabKesari


Edited By

Sunita

Sunita is news editor at Jagbani

Read More