ਭਾਰਤ ਨੂੰ ਤੀਜੀ ਦੁਨੀਆ ਦਾ ਦੇਸ਼ ਕਹਿਣਾ ਦੁੱਖ ਦੇਣ ਦੇ ਬਰਾਬਰ ਹੈ : ਅਮਿਤਾਭ ਬੱਚਨ

Monday, July 17, 2017 12:50 PM
ਭਾਰਤ ਨੂੰ ਤੀਜੀ ਦੁਨੀਆ ਦਾ ਦੇਸ਼ ਕਹਿਣਾ ਦੁੱਖ ਦੇਣ ਦੇ ਬਰਾਬਰ ਹੈ : ਅਮਿਤਾਭ ਬੱਚਨ

ਮੁੰਬਈ— ਬਾਲੀਵੁੱਡ ਮੇਗਾਸਟਾਰ ਅਮਿਤਾਭ ਬੱਚਨ ਨੂੰ ਭਾਰਤ ਨੂੰ ਵਿਕਾਸਸ਼ੀਲ ਦੇਸ਼ਾਂ ਦੀ ਲਿਸਟ(Third world Country) 'ਚ ਰੱਖੇ ਜਾਣ 'ਤੇ ਤਕਲੀਫ ਮਹਿਸੂਸ ਹੁੰਦੀ ਹੈ। ਉਨ੍ਹਾਂ ਨੂੰ ਉਮੀਂਦ ਹੈ ਕਿ ਭਾਰਤ ਭਵਿਖ 'ਚ ਜ਼ਿਆਦਾ ਦਿਨਾਂ ਤਕ ਵਿਕਾਸਸ਼ੀਲ ਦੇਸ਼ ਦੀ ਲਿਸਟ 'ਚ ਨਹੀਂ ਰਹੇਗਾ ਬਲਕਿ ਇਕ ਵਿਕਸਿਤ ਰਾਸ਼ਟਰ ਦੇ ਰੂਪ 'ਚ ਜਾਣਿਆ ਜਾਵੇਗਾ। ਬਿੱਗ ਬੀ ਨੇ ਭਾਰਤੀ ਵਿਗਿਆਨਿਕਾਂ ਦੀ ਪ੍ਰਸ਼ੰਸਾ ਕੀਤੀ ਹੈ ਜਿਨ੍ਹਾਂ ਨੇ ਹੁਣ ਤਕ ਆਕਾਸ਼ਗੰਗਾ ਦੇ ਬਹੁਤ ਵੱਡੇ ਸਮੂਹ ਦੀ ਪਹਿਚਾਣ ਕੀਤੀ ਹੈ ਅਤੇ ਜਿਸਦਾ ਨਾਂ 'ਸਰਸਵਤੀ' ਰੱਖਿਆ ਗਿਆ ਹੈ। 
ਅਮਿਤਾਭ ਨੇ ਸ਼ਨਿਵਾਰ ਰਾਤ ਆਪਣੇ ਬਲੋਗ 'ਤੇ ਲਿਖਿਆ, ''ਦੁਨੀਆ ਨੇ ਇਕ ਹੋਰ ਬ੍ਰਹਿਮੰਡ ਦਾ ਨਿਰਮਾਣ ਕੀਤਾ। ਜਿਸ ਤਰ੍ਹਾਂ ਕਲ ਭਾਰਤੀ ਅੰਤਰਿਕਸ਼ ਵਿਗਿਆਨੀਆਂ ਦੇ ਇਕ ਸਮੂਹ ਨੇ ਇਕ ਅਕਾਸ਼ ਗੰਗਾ ਦੀ ਖੋਜ ਕੀਤੀ ਹੈ ਜੋ ਉਨ੍ਹਾਂ ਨੂੰ ਲੱਗਦਾ ਹੈ ਕਿ ਸਾਡੇ ਸੂਰਜ ਤੋਂ ਅਰਬਾਂ ਗੁਨਾਂ ਵੱਡੇ ਅਕਾਰ ਦੇ ਹਨ। ਉਨ੍ਹਾਂ ਕਿਹਾ, ''ਭਾਰਤ... ਵਿਕਾਸਸ਼ੀਲ ਦੇਸ਼...ਤੀਜੀ ਦੁਨੀਆ ਦਾ ਦੇਸ਼? ਇਸ ਤਰ੍ਹਾਂ ਕਹਿਣਾ ਦੁਖ ਦੇਣ ਦੇ ਬਰਾਬਰ ਹੈ। ਵਿਸ਼ਵਾਸ ਅਤੇ ਬੇਨਤੀ ਹੈ ਕਿ ਆਉਣ ਵਾਲੇ ਸਮੇਂ 'ਚ ਅਸੀਂ ਵਿਕਾਸਸ਼ੀਲ ਦੇਸ਼ ਨਹੀਂ ਬਲਕਿ ਵਿਕਸਿਤ ਹੋ ਜਾਵਾਂਗੇ ਅਤੇ ਦੁਨੀਆ 'ਚ ਤੀਜੇ ਤੋਂ ਪਹਿਲੇ ਨੰਬਰ 'ਤੇ ਆ ਜਾਵਾਂਗੇ। ਇਸ ਤੋਂ ਇਲਾਵਾ ਅਮਿਤਾਭ ਆਪਣੀ ਆਉਣ ਵਾਲੀ ਫਿਲਮ 'ਠਗਸ ਆਫ ਹਿਦੋਸਤਾਨ' ਦੀ ਫਿਲਮ 'ਚ ਵਿਅਸਥ ਹਨ।