ਟਵਿਟਰ ਦੇ ਵੀ ਸ਼ਹਿਨਸ਼ਾਹ ਨਿਕਲੇ ਬਿੱਗ ਬੀ, ਫਾਲੋਅਰਜ਼ ਨੂੰ ਮਖੌਲੀਏ ਅੰਦਾਜ਼ ''ਚ ਦਿੱਤਾ ਨਵਾਂ ਟਾਰਗੇਟ
7/22/2017 4:28:42 PM
ਮੁੰਬਈ— ਮਹਾਨਾਇਕ ਅਮਿਤਾਭ ਬੱਚਨ ਸਿਰਫ ਬਾਲੀਵੁੱਡ ਦੇ ਹੀ ਸ਼ਹਿਨਸ਼ਾਹ ਨਹੀਂ, ਬਲਕਿ ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦਾ ਜਲਵਾ ਕਾਇਮ ਹੈ। ਅਮਿਤਾਭ ਦੇ ਟਵਿੱਟਰ 'ਤੇ ਫਾਲੋਅਰਜ਼ ਦੀ ਸੰਖਿਆ 2 ਕਰੋੜ 80 ਲੱਖ ਦੇ ਪਾਰ ਹੋ ਗਈ ਹੈ।
T 2492 - 28 MILLION on Twitter .. !!! this is just the love and affection of well wishers .. thank you all .. NEXT 30 MILLION !! hehe😀🙏 pic.twitter.com/N6q7WZmgCE
— Amitabh Bachchan (@SrBachchan) July 21, 2017
ਅਮਿਤਾਭ ਨੇ ਪ੍ਰਸ਼ੰਸਕ ਤੋਂ ਮਿਲੇ ਇੰਨੇ ਪਿਆਰ ਦੀ ਖੁਸ਼ੀ ਜ਼ਾਹਿਰ ਕਰਦੇ ਹੋਏ ਲਿਖਿਆ, ''ਟਵਿੱਟਰ 'ਤੇ 28 ਮੀਲੀਅਨ। ਇਹ ਤੁਹਾਡੇ ਪਿਆਰ ਦਾ ਨਤੀਜਾ ਹੈ। ਧੰਨਵਾਦ। ਹੁਣ 30 ਮੀਲੀਅਨ!!'' ਯਾਨੀ ਅਮਿਤਾਭ ਨੇ ਧੰਨਵਾਦ ਕਹਿਣ ਦੇ ਨਾਲ-ਨਾਲ ਪ੍ਰਸ਼ੰਸਕਾਂ ਨੂੰ ਨਵਾਂ ਟਾਰਗੇਟ ਦੇ ਦਿੱਤਾ ਹੈ। ਉਨ੍ਹਾਂ ਨੇ ਮਖੌਲੀਏ ਲਹਿਜ਼ੇ 'ਚ ਕਹਿਣਾ ਚਾਹਿਆ ਕਿ 28 ਮੀਲੀਅਨ ਤਾਂ ਹੋ ਗਏ ਹੁਣ 30 ਮੀਲੀਅਨ ਕਰਦੇ ਹਾਂ। ਅਮਿਤਾਭ ਭਾਰਤ 'ਚ ਟਵਿੱਟਰ 'ਤੇ ਸਭ ਤੋਂ ਵੱਧ ਫਾਲੋਅ ਕੀਤੇ ਜਾਣ ਵਾਲੇ ਬਾਲੀਵੁੱਡ ਸੈਲੀਬ੍ਰਿਟੀ ਹਨ। ਉਨ੍ਹਾਂ ਤੋਂ ਬਾਅਦ 2 ਕਰੋੜ 63 ਲੱਖ ਫਾਲੋਅਰਜ਼ ਦੇ ਨਾਲ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਆਉਂਦੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ