ਭਿਆਨਕ ਹਾਦਸੇ ''ਤੇ ਬਣੀ ਸੀ ਅਮਿਤਾਭ ਦੀ ਇਹ ਫਿਲਮ, 375 ਤੋਂ ਜ਼ਿਆਦਾ ਲੋਕਾਂ ਦੀ ਹੋਈ ਸੀ ਮੌਤ

10/11/2017 12:07:06 PM

ਮੁੰਬਈ(ਬਿਊਰੋ)— ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਦੀ ਫਿਲਮ 'ਕਾਲਾ ਪੱਥਰ' ਝਾਰਖੰਡ ਦੇ ਧਨਬਾਦ 'ਚ ਸ਼ੂਟ ਹੋਈ ਸੀ। ਇਹ ਫਿਲਮ ਇਕ ਸੱਚੀ ਘਟਨਾ 'ਤੇ ਆਧਾਰਿਤ ਸੀ। ਉਸ ਸਮੇਂ ਇਹ ਘਟਨਾ ਅਜਿਹੀ ਸੀ, ਜਿਸ ਨੇ ਵੀ ਇਸ ਘਟਨਾ ਬਾਰੇ ਸੁਣਿਆ ਉਹ ਹੈਰਾਨ ਹੀ ਰਹਿ ਗਿਆ।

PunjabKesari

ਬਾਅਦ 'ਚ ਜਦੋਂ ਇਸ ਨੂੰ ਫਿਲਮ ਦੇ ਰੂਪ 'ਚ ਪਰਦੇ 'ਤੇ ਪੇਸ਼ ਕੀਤਾ ਗਿਆ ਤਾਂ ਲੋਕ ਦੇਖ ਕੇ ਡਰ (ਸਹਿਮ) ਗਏ ਸਨ। ਇਹ ਘਟਨਾ ਕਿੰਨੀ ਭਿਆਨਕ ਸੀ, ਫਿਲਮ ਦੇ ਜ਼ਰੀਏ ਜ਼ਿਆਦਾਤਰ ਲੋਕ ਜਾਣ ਸਕੇ। ਅਮਿਤਾਭ ਬੱਚਨ ਦੇ ਜਨਮਦਿਨ ਦੇ ਖਾਸ ਮੌਕੇ ਇਸ ਫਿਲਮ ਬਾਰੇ ਦੱਸਣ ਜਾ ਰਹੇ ਹਾਂ।

PunjabKesari
375 ਤੋਂ ਜ਼ਿਆਦਾ ਲੋਕਾਂ ਦੀ ਹੋਈ ਸੀ ਮੌਤ
ਅਸਲ ਕਹਾਣੀ 27 ਦਸੰਬਰ 1975 ਦੀ ਹੈ। ਇਸ ਹਾਦਸੇ 'ਚ ਕੁਝ ਮਿੰਟਾਂ 'ਚ 375 ਤੋਂ ਜ਼ਿਆਦਾ ਲੋਕਾਂ ਦੀ ਕੋਇਲੇ ਦੀ ਖਾਨ 'ਚ ਸੜ ਕੇ ਸਮਾਧੀ ਬਣ ਗਈ ਸੀ। ਜਦੋਂ ਧਨਬਾਦ ਦੇ ਚਾਸਨਾਲਾ 'ਚ ਇਹ ਭਿਆਨਕ ਘਟਨਾ ਹੋਈ ਸੀ, ਉਸ ਸਮੇਂ ਕੇਂਦਰ ਤੇ ਰਾਜ 'ਤੇ ਕਾਂਗਰਸ ਦਾ ਸ਼ਾਸਨ ਸੀ ਅਤੇ ਚੰਡੀਗੜ੍ਹ 'ਚ ਇਕ ਮੀਟਿੰਗ ਚਲ ਰਹੀ ਸੀ। ਖਾਨ ਦੁਰਘਟਨਾ ਦੀ ਗੱਲ ਅੱਗ ਵਾਂਗ ਫੈਲ ਗਈ। ਦੁਨੀਆ ਦੀਆਂ 10 ਵੱਡੀਆਂ ਖਾਨਾਂ 'ਚ ਚਾਸਨਾਲਾ ਖਾਨ ਦੁਰਘਟਨਾ ਦੀ ਵੀ ਗਿਣਤੀ ਹੁੰਦੀ ਹੈ।

PunjabKesari

ਕੋਇਲਾ ਭਾਰਤ ਅੰਦਰ ਆਉਣ ਵਾਲੀ ਭਾਰਤ ਕੋਕਿੰਗ ਕੋਲ ਲਿਮਿਟੇਡ ਦੀ ਚਾਸਨਾਲਾ ਕੋਲਿਅਰੀ ਦੇ ਪਿਟ ਸੰਖਿਆ 1 ਤੇ 2 ਦੇ ਠੀਕ ਉਤੇ ਸਥਿਤ ਇਕ ਵੱਡੇ ਤਲਾਬ 'ਚ ਜਮ੍ਹਾ ਕਰੀਬ 5 ਕਰੋੜ ਗੈਲਨ ਪਾਣੀ, ਖਾਨ ਦੀ ਛੱਤ ਨੂੰ ਤੋੜਦਾ ਹੋਇਆ ਅਚਾਨਕ ਅੰਦਰ ਵੜ ਗਿਆ ਸੀ।

PunjabKesari

ਇਸ ਨਾਲ ਕੋਇਲਾ ਖਾਨ 'ਚ ਕੰਮ ਕਰ ਰਹੇ ਸਾਰੇ ਲੋਕ ਫਸ ਗਏ। ਤਤਕਾਲ ਪਾਣੀ ਕੱਢਣ ਵਾਲੇ ਪੰਪ ਮੰਗਵਾਏ ਗਏ ਪਰ ਉਹ ਵੀ ਛੋਟੇ ਪੈ ਗਏ ਸਨ। ਉਸ ਸਮੇਂ ਕੋਲਕਾਤਾ ਸਥਿਤ ਵਿਭਿੰਨ ਪ੍ਰਾਈਵੇਟ ਕੰਪਨੀਆਂ ਨਾਲ ਸਪੰਰਕ ਕੀਤਾ ਗਿਆ, ਉਦੋਂ ਤੱਕ ਕਾਫੀ ਸਮਾਂ ਵਤੀਤ ਹੋ ਚੁੱਕਾ ਸੀ। ਕੋਇਲਾ ਖਾਨ 'ਚ ਫਸੇ ਲੋਕਾਂ ਨੂੰ ਕੱਢਿਆ ਨਾ ਜਾ ਸਕਿਆ। ਕੰਪਨੀ ਪ੍ਰਬੰਧਕ ਨੇ ਨੋਟਿਸ ਬੋਰਡ 'ਚ ਮਾਰੇ ਗਏ ਲੋਕਾਂ ਦੀ ਲਿਸਟ ਲਾ ਦਿੱਤੀ।

PunjabKesari
ਗਿੱਦੀ 'ਚ ਵੀ ਹੋਈ ਸੀ ਸ਼ੂਟਿੰਗ
ਚਾਸਨਾਲਾ ਖਾਨ 'ਚ ਹੋਏ ਹਾਦਸੇ ਨੂੰ ਯਸ਼ ਚੋਪੜਾ ਨੇ 'ਕਾਲਾ ਪੱਥਰ' ਫਿਲਮ ਦੇ ਜ਼ਰੀਏ ਸਾਰਿਆਂ ਸਾਹਮਣੇ ਪੇਸ਼ ਕੀਤਾ ਸੀ। ਫਿਲਮ 24 ਅਗਸਤ 1979 'ਚ ਦੇਸ਼ ਭਰ ਦੇ ਸਿਨੇਮਾਘਰਾਂ 'ਚ ਦਿਖਾਈ ਗਈ ਸੀ। ਇਸ ਫਿਲਮ ਨੇ ਉਸ ਸਮੇਂ ਕਈ ਹਿੱਟ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ ਸਨ। ਫਿਲਮ ਬਾਲਕਬਾਸਟਰ ਸਾਬਿਤ ਹੋਈ।

PunjabKesari

ਝਾਰਖੰਡ ਦੇ ਗਿੱਦੀ ਵਾਸ਼ਰੀ 'ਚ 'ਕਾਲਾ ਪੱਥਰ' ਦੀ ਸ਼ੂਟਿੰਗ ਦੌਰਾਨ ਯਸ਼ ਚੋਪੜਾ, ਸ਼ਤਰੂਘਨ ਸਿਨਹਾ ਨਾਲ ਆਏ ਸਨ। ਇਸ ਫਿਲਮ 'ਚ ਅਮਿਤਾਭ ਬੱਚਨ, ਸ਼ਸ਼ੀ ਕਪੂਰ, ਸ਼ਤਰੂਘਨ ਸਿਨਹਾ, ਰਾਖੀ, ਨੀਤੂ ਸਿਨਹਾ ਵਰਗੇ ਕਈ ਸਿਤਾਰੇ ਸਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News