ਬਿੱਗ ਬੀ ਨੂੰ ਏਅਰਪੋਰਟ 'ਤੇ ਲੱਗੀ ਠੰਡ ਤਾਂ ਲੈ ਲਈ ਚਾਦਰ, ਫੈਨਜ਼ ਨੇ ਉਡਾਇਆ ਮਖੌਲ
7/17/2018 5:12:14 PM
ਮੁੰਬਈ(ਬਿਊਰੋ)— ਬੇਟੇ ਅਭਿਸ਼ੇਕ ਬੱਚਨ ਨਾਲ ਫੀਫਾ ਵਰਲਡ ਕੱਪ ਦਾ ਸੈਮੀਫਾਈਨਲ ਮੁਕਾਬਲਾ ਦੇਖਣ ਲਈ ਅਮਿਤਾਭ ਬੱਚਨ ਰੂਸ ਗਏ ਹੋਏ ਸਨ। ਉਨ੍ਹਾਂ ਨੇ ਉਥੇ ਸੈਰ-ਸਪਾਟਾ ਵੀ ਖੂਬ ਕੀਤਾ। ਹਾਲ ਹੀ 'ਚ ਅਜਿਹੀ ਹੀ ਇਕ ਠੰਡੀ ਜਗ੍ਹਾ ਤੋਂ ਤਸਵੀਰ ਪੋਸਟ ਕਰਦੇ ਹੋਏ ਬਿੱਗ ਬੀ ਨੇ ਲਿਖਿਆ, ''ਸੱਚਮੁੱਚ ਬਹੁਤ ਹੀ ਕੜਾਕੇ ਦੀ ਠੰਡ ਹੈ ਇੱਥੇ''।
ਇਸ ਤਸਵੀਰ ਨੂੰ ਹੁਣ ਤੱਕ 5 ਲੱਖ ਤੋਂ ਜ਼ਿਆਦਾ ਲਾਈਕਸ ਆ ਚੁੱਕੇ ਹਨ। ਇਸ ਤਸਵੀਰ 'ਚ ਉਨ੍ਹਾਂ ਨੇ ਖੁਦ ਨੂੰ ਚਾਦਰ ਨਾਲ ਅਜਿਹਾ ਢਕਿਆ ਹੋਇਆ ਹੈ ਕਿ ਸਿਰਫ ਉਨ੍ਹਾਂ ਦਾ ਚਿਹਰਾ ਹੀ ਨਜ਼ਰ ਆ ਰਿਹਾ ਹੈ। ਅਮਿਤਾਭ ਦੀ ਇਸ ਤਸਵੀਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਮਸਤੀ ਕਰਨ ਦਾ ਮੌਕਾ ਦੇ ਦਿੱਤਾ।
ਤਸਵੀਰ 'ਤੇ ਮਖੌਲ ਕਰਦਿਆਂ ਕਿਸੇ ਨੇ ਅਮਿਤਾਭ ਨੂੰ ਕਿਊਟ ਕਿਹਾ ਤਾਂ ਕਿਸੇ ਨੇ ਉਨ੍ਹਾਂ ਨੂੰ 'ਭੂਤਨਾਥ' ਕਹਿ ਦਿੱਤਾ।
ਕਈਆਂ ਨੇ ਤਾਂ ਬਿੱਗ ਬੀ ਨੂੰ ਪੈੱਗ ਲਾਉਣ ਦੀ ਸਲਾਹ ਤੱਕ ਦੇ ਦਿੱਤੀ, ਜਦਕਿ ਇਕ ਪ੍ਰਸ਼ੰਸਕ ਨੇ ਲਿਖਿਆ ਕਿ ਸਰ ਤੁਸੀਂ ਬੁੱਢੇ ਹੋ ਗਏ ਹੋ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ