ਮਾਂ ਦੇ ਜਨਮਦਿਨ 'ਤੇ ਭਾਵੁਕ ਹੋਏ ਅਮਿਤਾਭ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤਸਵੀਰਾਂ

Sunday, August 12, 2018 6:02 PM

ਮੁੰਬਈ (ਬਿਊਰੋ)— ਮਹਾਨਾਇਕ ਅਮਿਤਾਭ ਬੱਚਨ ਐਤਵਾਰ ਨੂੰ ਆਪਣੀ ਮਾਂ ਤੇਜੀ ਬੱਚਨ ਦੇ ਜਨਮਦਿਨ 'ਤੇ ਭਾਵੁਕ ਹੋਏ ਅਤੇ ਉਨ੍ਹਾਂ ਨਾਲ ਬਤੀਤ ਕੀਤੇ ਯਾਦਗਾਰ ਪਲਾਂ ਨੂੰ ਯਾਦ ਕੀਤਾ। ਮਾਂ ਦੇ ਜਨਮਦਿਨ 'ਤੇ ਉਨ੍ਹਾਂ ਆਪਣੇ ਬਲੋਗ 'ਤੇ ਭਾਵੁਕ ਮੈਸੇਜ ਲਿਖਿਆ, ਜਿਸ 'ਚ ਉਨ੍ਹਾਂ ਕਿਹਾ ਕਿ ਕਿਵੇਂ ਉਨ੍ਹਾਂ ਦੀ ਮਾਂ ਨੇ ਮਨੋਰੰਜਨ ਦੀ ਦੁਨੀਆ 'ਚ ਕਦਮ ਰੱਖਣ 'ਚ ਮਦਦ ਕੀਤੀ। ਬਿੱਗ ਬੀ ਨੇ ਲਿਖਿਆ, ''ਉਨ੍ਹਾਂ ਥੀਏਟਰ, ਫਿਲਮਾਂ ਅਤੇ ਸੰਗੀਤ ਨਾਲ ਮੈਨੂੰ ਜਾਣੂ ਕਰਵਾਇਆ ਅਤੇ ਬਾਲ ਰੂਮ ਡਾਂਸਿੰਗ ਨਾਲ ਵੀ। ਮੈਨੂੰ ਦਿੱਲੀ ਦੇ ਕਨਾਟ ਸਥਿਤ ਮਸ਼ਹੂਰ ਰੈਸਟੋਰੈਂਟ ਗੋਲਾਡਰਸ 'ਚ ਲੈ ਕੇ ਗਈ ਸਨ, ਜਿੱਥੇ ਅਸੀਂ ਡਾਂਸ ਕੀਤਾ''।

PunjabKesari
ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਅਮਿਤਾਭ ਨੇ ਆਪਣੀ ਮਾਂ, ਭਰਾ ਅਜਿਤਾਭ ਬੱਚਨ ਅਤੇ ਹਰ ਪਰਿਵਾਰਕ ਮੈਂਬਰਾਂ ਦੀ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ। ਪੋਸਟ 'ਚ ਉਨ੍ਹਾਂ ਲਿਖਿਆ, ''ਸਕੂਲ ਐਥਲੈਟਿਕਸ 'ਚ ਸਭ ਤੋਂ ਉਪਰ ਖੜੇ ਹੋਣ 'ਤੇ ਸਟੇਜ 'ਤੇ ਮੇਰੇ ਭਰਾ ਅਤੇ ਮੈਨੂੰ ਲੱਭਣਾ, ਤਸਵੀਰਾਂ ਕਲਿੱਕ ਕਰਨੀਆਂ ਅਤੇ ਕੱਪ ਜਿੱਤ ਕੇ ਬੈੱਠ ਰੂਮ ਸਜਾਉਣਾ''। ਅੰਤ 'ਚ ਬਿੱਗ ਬੀ ਨੇ ਲਿਖਿਆ, ''ਮੇਰੇ ਕੋਲ ਹੁਣ ਸਿਰਫ ਉਨ੍ਹਾਂ ਦੀਆਂ ਯਾਦਾਂ ਬਾਕੀ ਹਨ ਹੋਰ ਕੁਝ ਨਹੀਂ ਪਰ ਮੇਰੇ ਲਈ ਇਹ ਯਾਦਾਂ ਦੁਨੀਆ ਦੀ ਹਰ ਚੀਜ਼ ਤੋਂ ਉਪਰ ਹਨ''। ਫਿਲਮਾਂ ਦੀ ਗੱਲ ਕਰੀਏ ਤਾਂ ਅਮਿਤਾਭ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ 'ਚ ਬਿਜ਼ੀ ਹਨ।

PunjabKesariPunjabKesariPunjabKesari


Edited By

Kapil Kumar

Kapil Kumar is news editor at Jagbani

Read More