ਮਹਿੰਗੀਆਂ ਘੜੀਆਂ-ਗੱਡੀਆਂ ਸਮੇਤ ਬਿੱਗ ਬੀ ਕੋਲ ਵਿਦੇਸ਼ਾਂ ''ਚ ਹੈ ਕਰੋੜਾਂ ਦੀ ਸੰਪਤੀ

Thursday, October 11, 2018 4:46 PM

ਨਵੀਂ ਦਿੱਲੀ(ਬਿਊਰੋ)— ਅਦਾਕਾਰਾ ਤੇ ਐੱਸ. ਪੀ. ਸੰਸਦ ਜਯਾ ਬੱਚਨ ਦਾ ਨਾਂ ਸਭ ਤੋਂ ਧਨੀ ਰਾਜ ਸਭਾ ਸੰਸਦ ਹੋਣ ਦਾ ਰਿਕਾਰਡ ਜਲਦ ਜੁੜ ਸਕਦਾ ਹੈ। ਹਾਲ ਹੀ 'ਚ ਉਨ੍ਹਾਂ ਨੇ ਸਪਾ ਉਮੀਦਵਾਰ ਦੇ ਤੌਰ 'ਤੇ ਰਾਜ ਸਭਾ ਲਈ ਪਰਚਾ ਦਾਖਲ ਕੀਤਾ ਸੀ। ਇਸ ਦੌਰਾਨ ਦਿੱਤੇ ਹਲਫਨਾਮੇ ਮੁਤਾਬਕ, ਜਯਾ ਬੱਚਨ ਤੇ ਉਨ੍ਹਾਂ ਦੇ ਪਤੀ ਅਮਿਤਾਭ ਬੱਚਨ ਕੋਲ 1,000 ਕਰੋੜ ਰੁਪਏ ਗੀ ਸੰਪਤੀ ਹੈ।

PunjabKesari

ਇਸ ਸੰਪਤੀ 'ਚ ਜਿਥੇ ਕੀਮਤੀ ਗੱਡੀਆਂ ਤੇ ਕਰੋੜਾਂ ਦੀ ਜਿਊਲਰੀ ਸ਼ਾਮਲ ਹੈ। ਉਥੇ ਅਮਿਤਾਭ ਬੱਚਨ ਕੋਲ ਇਕ ਟਾਟਾ ਨੈਨੋ ਕਾਰ ਤੇ ਇਕ ਟਰੈਕਟਰ ਵੀ ਹੈ। ਜਯਾ ਬੱਚਨ ਦੇ ਹਲਫਨਾਮੇ ਮੁਤਾਬਕ, ਦੋਵਾਂ ਕੋਲ ਕਰੀਬ 62 ਕਰੋੜ ਦੀ ਗੋਲਡ ਜਿਊਲਰੀ ਹੈ।

PunjabKesari

ਦਿਲਚਸਪ ਇਹ ਹੈ ਕਿ ਅਮਿਤਾਭ ਬੱਚਨ ਕੋਲ ਜ਼ਿਆਦਾ ਜਿਊਲਰੀ ਹੈ। ਅਮਿਤਾਭ ਕੋਲ 36 ਕਰੋੜ ਰੁਪਏ ਦੀ ਜਿਊਲਰੀ ਹੈ, ਜਦੋਂਕਿ ਜਯਾ ਬੱਚਨ ਕੋਲ 26 ਕਰੋੜ ਰੁਪਏ ਦੀ ਜਿਊਲਰੀ ਹੈ।

PunjabKesari

ਬੱਚਨ ਦੰਪਤੀ ਕੋਲ ਕਰੀਬ 13 ਕਰੋੜ ਰੁਪਏ ਦੀ ਕੀਮਤ ਦੀਆਂ 12 ਗੱਡੀਆਂ ਹਨ। ਅਮਿਤਾਭ ਕੋਲ 9 ਲੱਖ ਰੁਪਏ ਦਾ ਇਕ ਕੀਮਤੀ ਪੈੱਨ ਵੀ ਹੈ। ਬੱਚਨ ਦੰਪਤੀ ਕੋਲ ਕਰੀਬ 4 ਕਰੋੜ ਰੁਪਏ ਦੀਆਂ ਘੜੀਆਂ ਹਨ ਜਦੋਂਕਿ ਅਮਿਤਾਭ ਕੋਲ 3.4 ਕਰੋੜ ਰੁਪਏ ਦੀਆਂ ਘੜੀਆਂ ਹਨ।

PunjabKesari

ਹਾਲਾਂਕਿ ਜਯਾ ਬੱਚਨ ਕੋਲ 51 ਲੱਖ ਰੁਪਏ ਦੀਆਂ ਘੜੀਆਂ ਹਨ। ਦੋਵਾਂ ਕੋਲ ਫਰਾਂਸ ਦੇ ਬ੍ਰਿਗਨੋਗਨ ਪਲੇਜ 'ਚ 3,175 ਵਰਗ ਮੀਟਰ ਦੀ ਰੇਜੀਡੇਂਸ਼ੀਅਲ ਸੰਪਤੀ ਵੀ ਹੈ।

PunjabKesari

ਭਾਰਤ 'ਚ ਉਸ ਕੋਲ ਨੋਇਡਾ, ਭੋਪਾਲ, ਪੁਣੇ, ਅਹਿਮਾਦਾਬਾਦ, ਗਾਂਧੀ ਨਗਰ 'ਚ ਸੰਪਤੀ ਹੈ। ਅਮਿਤਾਭ ਕੋਲ ਬਾਰਾਬੰਕੀ ਦੇ ਦੌਲਤਪੁਰ ਇਲਾਕੇ 'ਚ 5.7 ਕਰੋੜ ਰੁਪਏ ਦੇ 3 ਪਲਾਟ ਹਨ।

PunjabKesari

PunjabKesari


Edited By

Sunita

Sunita is news editor at Jagbani

Read More