''ਠਗਸ ਆਫ...'' ''ਚ ਅਮਿਤਾਭ ਤੇ ਆਮਿਰ ਨਸ਼ੇ ''ਚ ਝੂੰਮਦੇ ਆਉਣਗੇ ਨਜ਼ਰ

10/15/2018 4:29:19 PM

ਮੁੰਬਈ (ਬਿਊਰੋ)— ਅਮਿਤਾਭ ਬੱਚਨ ਤੇ ਆਮਿਰ ਖਾਨ ਪਹਿਲੀ ਵਾਰ 'ਠਗਸ ਆਫ ਹਿੰਦੋਸਤਾਨ' 'ਚ ਇਕੱਠੇ ਝੂੰਮਦੇ ਨਜ਼ਰ ਆਉਣਗੇ। ਦਿਗੱਜ ਕੋਰਿਓਗ੍ਰਾਫਰ ਪ੍ਰਭੂਦੇਵਾ ਨੇ ਇਸ ਮਜ਼ੇਦਾਰ ਡਾਂਸ ਨੰਬਰ ਦਾ ਨਿਰਦੇਸ਼ਤ ਕੀਤਾ, ਜਿਸ 'ਚ ਦੋਵੇਂ ਅਭਿਨੇਤਾ ਨਸ਼ੇ 'ਚ ਝੂੰਮਦੇ ਦਿਖਾਈ ਦੇਣਗੇ। ਯਸ਼ ਰਾਜ ਫਿਲਮਸ ਦੀ 'ਠਗਸ ਆਫ ਹਿੰਦੋਸਤਾਨ' ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਰਿਲੀਜ਼ ਕਿਹਾ ਜਾ ਸਕਦਾ ਹੈ। ਇਹ ਫਿਲਮ ਦੀਵਾਲੀ 'ਤੇ ਰਿਲੀਜ਼ ਹੋਣ ਵਾਲੀਆਂ ਬਾਲੀਵੁੱਡ ਦੀਆਂ ਸਭ ਤੋਂ ਵੱਡੀਆਂ ਫਿਲਮਾਂ 'ਚੋਂ ਇਕ ਹਨ।

ਪ੍ਰਭੂਦੇਵਾ ਦੀ ਕੋਰਿਓਗ੍ਰਾਫਰ ਅਕਸਰ ਬੈਂਚਮਾਰਕ ਸਥਾਪਤ ਕਰਨ ਲਈ ਜਾਣੀ ਜਾਂਦੀ ਹੈ ਅਤੇ 'ਠਗਸ ਆਫ ਹਿੰਦੋਸਤਾਨ' 'ਚ ਪ੍ਰਭੂਦੇਵਾ ਨੇ ਗੀਤ ਨੂੰ ਕੋਰਿਓਗ੍ਰਾਫ ਕੀਤਾ ਹੈ। ਪ੍ਰਭੂਦੇਵਾ ਹਮੇਸ਼ਾ ਜ਼ਬਰਦਸਤ ਅਤੇ ਅਦਭੁੱਤ ਡਾਂਸ ਸਟੈੱਪ ਲਈ ਜਾਣੇ ਜਾਂਦੇ ਹਨ। 'ਵਾਸ਼ਮੱਲੇ' ਵੀ ਇਕ ਅਜਿਹਾ ਅਨੋਖਾ ਗੀਤ ਹੈ ਜਿਸ 'ਚ ਅਮਿਤਾਭ ਤੇ ਆਮਿਰ ਦਿਲ ਖੋਲ੍ਹ ਕੇ ਡਾਂਸ ਕਰਦੇ ਨਜ਼ਰ ਆਉਣਗੇ।

'ਠਗਸ ਆਫ ਹਿੰਦੋਸਤਾਨ' ਦੇ ਨਿਰਦੇਸ਼ਕ ਵਿਜੈ ਕ੍ਰਿਸ਼ਣ ਅਚਾਰਿਆ ਨੇ ਦੱਸਿਆ, ''ਇਹ ਮਜ਼ੇਦਾਰ ਸੀ ਕਿ ਅਸੀਂ ਫਿਲਮ 'ਚ ਇਕ ਸ਼ਾਨਦਾਰ ਪਲ ਲਿਖ ਸਕੇ, ਜਿਸ 'ਚ ਭਾਰਤੀ ਸਿਨੇਮਾ ਦੇ ਦੋ ਦਿਗੱਜ ਅਭਿਨੇਤਾ ਝੂੰਮਦੇ ਨਜ਼ਰ ਆਉਣਗੇ। ਇਸ ਗੀਤ 'ਚ ਅਮਿਤਾਭ ਅਤੇ ਆਮਿਰ ਜ਼ਸਨ ਮਨਾਉਣ ਦੇ ਮੂਡ 'ਚ ਨਜ਼ਰ ਆਉਣਗੇ। ਮੈਂ ਦੱਸਣਾ ਚਾਹੁੰਦਾ ਹਾਂ ਇਸ ਸੀਕਵੈਂਸ 'ਚ ਉਨ੍ਹਾਂ ਨੂੰ ਜ਼ਸਨ ਦੌਰਾਨ ਨਸ਼ਾ ਕਰਦਿਆਂ ਦਿਖਾਇਆ ਜਾਵੇਗਾ ਜਿਸ ਤੋਂ ਬਾਅਦ ਉਹ ਹਾਈ ਐਨਰਜ਼ੀ 'ਚ ਝੂੰਮਦੇ ਨਜ਼ਰ ਆਉਣਗੇ। ਇਹ ਇਕ ਅਨਮੋਲ ਪਲ ਹੈ ਜਿਸ ਨੂੰ ਅਸੀਂ 'ਠਗਸ ਆਫ ਹਿੰਦੋਸਤਾਨ' ਰਾਹੀਂ ਕੈਦ ਕਰਨ ਦੀ ਕੋਸ਼ਿਸ਼ ਕੀਤੀ ਹੈ''।

ਦੱਸਣਯੋਗ ਹੈ ਕਿ 'ਠਗਸ ਆਫ ਹਿੰਦੋਸਤਾਨ' 'ਚ ਆਮਿਰ ਤੇ ਅਮਿਤਾਭ ਤੋਂ ਇਲਾਵਾ ਕੈਟਰੀਨਾ ਕੈਫ ਤੇ ਫਾਤਿਮਾ ਸਨਾ ਸ਼ੇਖ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਅਮਿਤਾਭ ਭੱਟਾਚਾਰਿਆ ਨੇ ਇਸ ਮਜ਼ੇਦਾਰ ਗੀਤ ਦੇ ਬੋਲ ਲਿਖੇ ਹਨ ਤਾਂ ਉੱਥੇ ਹੀ ਸੁਖਵਿੰਦਰ ਸਿੰਘ ਅਤੇ ਵਿਸ਼ਾਲ ਦਦਲਾਨੀ ਨੇ ਗੀਤ ਨੂੰ ਆਵਾਜ਼ ਦਿੱਤੀ ਹੈ। ਅਨੁਭਵੀ ਸੰਗੀਤਕਾਰ ਅਜੇ-ਅਤੁਲ ਨੇ ਇਸ ਟਰੈਕ ਨੂੰ ਬਣਾਇਆ ਹੈ।ਵਿਜੈ ਕ੍ਰਿਸ਼ਣਾ ਅਚਾਰਿਆ ਨਿਰਦੇਸ਼ਤ ਇਹ ਫਿਲਮ 8 ਨਵੰਬਰ ਨੂੰ ਹਰ ਵਰਗ ਦੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News