'ਕੌਨ ਬਨੇਗਾ ਕਰੋੜਪਤੀ 10' 'ਚ ਅਮਿਤਾਭ ਦੇ ਰਹੇ ਹਨ ਨਕਲੀ ਚੈੱਕ, ਮੁੱਦਾ ਭਖਿਆ

Friday, November 9, 2018 11:07 AM
'ਕੌਨ ਬਨੇਗਾ ਕਰੋੜਪਤੀ 10' 'ਚ ਅਮਿਤਾਭ ਦੇ ਰਹੇ ਹਨ ਨਕਲੀ ਚੈੱਕ, ਮੁੱਦਾ ਭਖਿਆ

ਮੁੰਬਈ(ਬਿਊਰੋ)— ਰਿਐਲਿਟੀ ਸ਼ੋਅ 'ਕੌਨ ਬਨੇਗਾ ਕੋਰੜਪਤੀ 10' ਜਲਦ ਹੀ ਆਫਏਅਰ ਹੋਣ ਵਾਲਾ ਹੈ। ਇਸ ਦਾ ਆਖਰੀ ਐਪੀਸੋਡ 23 ਨਵੰਬਰ ਨੂੰ ਟੈਲੀਕਾਸਟ ਹੋਵੇਗਾ। 10 ਸਾਲਾਂ ਤੋਂ ਦਰਸ਼ਕਾਂ ਨੂੰ ਐਂਟਰਟੇਨ ਕਰਨ ਤੇ ਗਿਆਨ ਦੇਣ ਵਾਲੇ ਇਸ ਹਿੱਟ ਸ਼ੋਅ ਬਾਰੇ ਕਈ ਸਾਲਾਂ ਤੋਂ ਅਜਿਹੀਆਂ ਗੱਲਾਂ ਹਨ, ਜੋ ਸ਼ਾਇਦ ਲੋਕਾਂ ਨੂੰ ਨਹੀਂ ਪਤਾ ਹੋਣਗੀਆਂ। ਤੁਸੀਂ ਦੇਖਿਆ ਕਿ 3 ਲੱਖ 20 ਹਜ਼ਾਰ ਤੋਂ ਜ਼ਿਆਦਾ ਰਕਮ ਜਿੱਤਣ 'ਤੇ ਅਮਿਤਾਭ ਦਰਸ਼ਕਾਂ ਨੂੰ ਇਕ ਚੈੱਕ ਸਾਈਨ ਕਰਕੇ ਦਿੰਦੇ ਹਨ। ਦਰਅਸਲ ਉਹ ਚੈੱਕ ਅਸਲੀ ਨਹੀਂ ਸਗੋਂ ਨਕਲੀ ਹੁੰਦਾ ਹੈ। ਜ਼ਿਆਦਾਤਰ ਚੈੱਕ ਹੱਥ 'ਚ ਲੈ ਕੇ ਆਖਦੇ ਹਨ ਕਿ ਉਹ ਇਸ ਨੂੰ ਸੰਭਾਲ ਕੇ ਰੱਖਣਗੇ। ਜਦੋਂਕਿ ਅਸਲੀਅਤ ਇਹ ਹੈ ਕਿ ਮੁਕਾਬਲੇਬਾਜ਼ਾਂ ਤੋਂ ਇਹ ਚੈੱਕ ਵਾਪਸ ਲੈ ਲਏ ਜਾਂਦੇ ਹਨ। ਸ਼ੋਅ ਦੀ ਪ੍ਰੋਡਕਸ਼ਨ ਟੀਮ ਇਸ ਨੂੰ ਵਾਪਸ ਲੈ ਕੇ ਪਾੜ੍ਹ (ਨਸ਼ਟ) ਕਰ ਦਿੰਦੀ ਹੈ। 


ਦੱਸ ਦੇਈਏ ਕਿ ਚੈੱਕ ਤੋਂ ਇਲਾਵਾ ਬਿੱਗ ਬੀ ਮੁਕਾਬਲੇਬਾਜ਼ਾਂ ਦੇ ਖਾਤੇ 'ਚ ਆਪਣੇ ਮੋਬਾਇਲ ਤੋਂ ਰਕਮ ਟ੍ਰਾਂਸਫਰ ਕਰਦੇ ਹਨ। ਅਸਲ 'ਚ ਇਹ ਵੀ ਨਕਲੀ ਹੁੰਦਾ ਹੈ। ਜੀ ਹਾਂ, ਇਹ ਪ੍ਰੀਕਿਰਿਆ ਕਿਸੇ ਬੈਂਕ ਦੇ ਪ੍ਰਮੋਸ਼ਨ ਲਈ ਕੀਤੀ ਜਾਂਦੀ ਹੈ। ਮੁਕਾਬਲੇਬਾਜ਼ਾਂ ਦੇ ਖਾਤੇ 'ਚ ਕਦੇ ਵੀ ਪੂਰੀ ਰਕਮ ਟ੍ਰਾਂਸਫਰ ਨਹੀਂ ਹੁੰਦੀ ਹੈ। ਜਿੱਤੀ ਹੋਈ ਰਕਮ ਦਾ 40 ਪ੍ਰਤੀਸ਼ਤ ਟੈਕਸ ਦੇ ਰੂਪ 'ਚ ਕੱਟ ਲਿਆ ਜਾਂਦਾ ਹੈ। ਕੱਟਣ ਤੋਂ ਬਾਅਦ ਜਿਹੜੀ ਰਕਮ ਬੱਚਦੀ ਹੈ ਉਹ ਖਾਤੇ 'ਚ ਜਾਂਦੀ ਹੈ। ਇਸ ਤੋਂ ਇਲਾਵਾ ਅਮਿਤਾਭ ਬੱਚਨ ਨੂੰ ਲੈ ਕੇ ਇਕ ਖਾਸ ਜਾਣਕਾਰੀ ਵੀ ਹੈ। ਜਦੋਂ ਬਿੱਗ ਬੀ ਸੈੱਟ 'ਤੇ ਪਹੁੰਚਦੇ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਉਨ੍ਹਾਂ ਦੇ ਕੈਬਿਨ 'ਚ ਲੈ ਕੇ ਜਾਇਆ ਜਾਂਦਾ ਹੈ। ਇਥੇ ਉਨ੍ਹਾਂ ਨੂੰ ਮੁਕਾਬਲੇਬਾਜ਼ਾਂ ਬਾਰੇ ਜਾਣਕਾਰੀ ਦਿੱਤੀ ਜÎਦੀ ਹੈ। ਸ਼ੋਅ 'ਚ ਹੌਟ ਸੀਟ ਤੱਕ ਪਹੁੰਚ ਚੁੱਕੇ ਲੋਕਾਂ ਨੂੰ ਵੀ ਰੋਕ ਲਿਆ ਜਾਂਦਾ ਹੈ। ਇਨ੍ਹਾਂ ਲੋਕਾਂ ਨੂੰ ਉਦੋ ਤੱਕ ਕਿਤੇ ਜਾਣ ਨਹੀਂ ਦਿੱਤਾ ਜਾਂਦਾ ਜਦੋਂ ਤੱਕ ਸ਼ੋਅ ਖਤਮ ਨਾ ਹੋ ਜਾਵੇ।


About The Author

sunita

sunita is content editor at Punjab Kesari