ਬਿੱਗ ਬੀ ਨੂੰ ਸ਼ਾਹਰੁਖ ਦਾ ਪਿਤਾ ਸਮਝਦਾ ਹੈ ਅਬਰਾਮ, ਇਸ ਸਵਾਲ ਤੋਂ ਪ੍ਰੇਸ਼ਾਨ
11/18/2018 6:49:31 PM
ਮੁੰਬਈ (ਬਿਊਰੋ)— ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਦੀ ਪੋਤੀ ਆਰਾਧਿਆ ਬੱਚਨ ਨੇ ਸ਼ੁੱਕਰਵਾਰ ਨੂੰ ਆਪਣਾ ਬਰਥਡੇ ਸੈਲੀਬ੍ਰੇਟ ਕੀਤਾ। ਉਸ ਦੀ ਬਰਥਡੇ ਪਾਰਟੀ 'ਚ ਸਭ ਨੇ ਖੂਬ ਮਸਤੀ ਕੀਤੀ। ਉਸ ਦੀ ਇਸ ਪਾਰਟੀ 'ਚ ਸ਼ਾਹਰੁਖ ਖਾਨ ਦੇ ਸਭ ਤੋਂ ਛੋਟੇ ਬੇਟੇ ਅਬਰਾਮ ਖਾਨ ਵੀ ਪਹੁੰਚੇ ਸਨ। ਬਿੱਗ ਬੀ ਨੇ ਅਬਰਾਮ ਦੀ ਇਕ ਤਸਵੀਰ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਅਤੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਬਰਾਮ ਉਨ੍ਹਾਂ ਨੂੰ ਆਪਣੇ ਪਿਤਾ ਦੇ ਪਿਤਾ ਯਾਨੀ ਅਸਲੀ ਦਾਦਾ ਸਮਝਦਾ ਹੈ।
ਸਾਹਮਣੇ ਆਈ ਤਸਵੀਰ 'ਚ ਅਮਿਤਾਭ ਅਬਰਾਮ ਨਾਲ ਹੱਥ ਮਿਲਾਉਂਦੇ ਨਜ਼ਰ ਆ ਰਹੇ ਹਨ। ਤਸਵੀਰ ਸ਼ੇਅਰ ਕਰਦੇ ਹੋਏ ਅਮਿਤਾਭ ਨੇ ਕੈਪਸ਼ਨ 'ਚ ਲਿਖਿਆ, ''ਇਹ ਹੈ ਸ਼ਾਹਰੁਖ ਦਾ ਛੋਟਾ ਬੇਟਾ ਅਬਰਾਮ, ਜੋ ਸਮਝਦਾ ਹੈ, ਯਕੀਨ ਕਰਦਾ ਹੈ ਅਤੇ ਬਿਨਾਂ ਕਿਸੇ ਸ਼ੱਕ ਦੇ ਮਨ ਚੁੱਕਿਆ ਹੈ ਕਿ ਮੈਂ ਇਨ੍ਹਾਂ ਦੇ ਪਿਤਾ ਦਾ ਪਿਤਾ ਹਾਂ...ਅਤੇ ਇਸ ਗੱਲ ਨੂੰ ਲੈ ਕੇ ਹੈਰਾਨ ਹਾਂ ਕਿ ਆਖਿਰ ਕਿਉਂ ਸ਼ਾਹਰੁਖ ਦੇ ਪਿਤਾ ਉਨ੍ਹਾਂ ਨਾਲ ਨਹੀਂ ਰਹਿੰਦੇ ਹਨ''। ਅਮਿਤਾਭ ਤੇ ਅਬਰਾਮ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਚਰਚਾ 'ਚ ਹੈ। ਉੱਥੇ ਹੀ ਇਸ ਬਰਥਡੇ ਪਾਰਟੀ 'ਚ ਕਈ ਬਾਲੀਵੁੱਡ ਸੈਲੇਬਸ ਆਪਣੇ ਬੱਚਿਆਂ ਨਾਲ ਪਾਰਟੀ 'ਚ ਸ਼ਾਮਲ ਹੋਏ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ