ਹਸਪਤਾਲ ਤੋਂ ਅਮਿਤਾਭ ਨੇ ਕੀਤੇ ਟਵੀਟ, ਲੋਕ ਮੰਗ ਰਹੇ ਤੰਦਰੁਸਤੀ ਦੀਆਂ ਦੁਆਵਾਂ

10/18/2019 2:28:22 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਬੀਤੇ 3 ਦਿਨਾਂ ਤੋਂ ਹਸਪਤਾਲ ਤੋਂ ਦਾਖਲ ਹਨ। ਮੰਗਲਵਾਰ (15 ਅਕਤੂਬਰ) ਸਵੇਰੇ 3 ਵਜੇ ਉਨ੍ਹਾਂ ਨੂੰ ਰੂਟੀਨ ਚੇਕਅੱਪ ਲਈ ਨਾਨਾਵਟੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਅਜਿਹੀਆਂ ਖਬਰਾਂ ਹਨ ਕਿ ਉਨ੍ਹਾਂ ਨੂੰ ਐਤਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਸੋਸ਼ਲ ਮੀਡੀਆ 'ਤੇ ਅਮਿਤਾਭ ਬੱਚਨ ਦੀ ਤੰਦਰੁਸਤੀ ਦੀਆਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ।

 

ਵਾਇਰਲ ਹੋਏ ਇਹ ਟਵੀਟ
ਦੱਸ ਦਈਏ ਕਿ ਅਮਿਤਾਭ ਬੱਚਨ ਸੋਸ਼ਲ ਮੀਡੀਆ ਫਰੀਕ ਹਨ। ਹਸਪਤਾਲ 'ਚ ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਐਕਟਿਵ ਹਨ। ਉਹ ਲਗਾਤਾਰ ਟਵੀਟ ਕਰ ਰਹੇ ਹਨ ਅਤੇ ਤਸਵੀਰਾਂ ਸ਼ੇਅਰ ਕਰ ਰਹੇ ਹਨ। ਉਨ੍ਹਾਂ ਦੇ ਸਾਰੇ ਟਵੀਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੇ ਹਨ। ਅਮਿਤਾਭ ਨੇ ਆਖਰੀ ਟਵੀਟ 12 ਘੰਟੇ ਪਹਿਲਾਂ ਕੀਤਾ ਸੀ। ਇਸ ਟਵੀਟ 'ਚ ਉਨ੍ਹਾਂ ਨੇ ਜਯਾ ਬੱਚਨ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਸੀ ਅਤੇ ਨਾਲ ਹੀ ਸਾਰਿਆਂ ਨੂੰ ਕਰਵਾ ਚੌਥ ਦੀਆਂ ਵਧਾਈਆਂ ਵੀ ਦਿੱਤੀਆਂ। ਉਥੇ ਹੀ ਜਯਾ ਬੱਚਨ ਨੇ ਵੀ ਅਮਿਤਾਭ ਬੱਚਨ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਿਆ ਸੀ। ਅਦਾਕਾਰਾ ਸੋਨਾਲੀ ਬੇਂਦਰੇ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਸਨ।

 

ਫੈਨਜ਼ ਕਰ ਰਹੇ ਨੇ ਅਮਿਤਾਭ ਦੀ ਤੰਦਰੁਸਤੀ ਲਈ ਦੁਆਵਾਂ
ਉਥੇ ਹੀ ਫੈਨਜ਼ ਪ੍ਰਾਥਨਾ ਕਰ ਰਹੇ ਹਨ ਕਿ ਅਮਿਤਾਭ ਬੱਚਨ ਜਲਦ ਹੀ ਠੀਕ ਹੋ ਕੇ ਹਸਪਤਾਲ ਤੋਂ ਵਾਪਸ ਆ ਜਾਓ। ਇਕ ਯੂਜ਼ਰ ਨੇ ਲਿਖਿਆ, ''ਅਮਿਤਾਭ ਬੱਚਨ ਜਲਦ ਠੀਕ ਹੋਣ ਜਾਣ ਅਤੇ ਫੁੱਲ ਫੋਰਸ 'ਚ ਵਾਪਸੀ ਕਰਨ।'' ਉਥੇ ਹੀ ਦੂਜੇ ਯੂਜ਼ਰਸ ਨੇ ਲਿਖਿਆ, ''ਉਮੀਦ ਹੈ ਕਿ ਉਹ ਠੀਕ ਹੈ।'' ਇਕ ਹੋਰ ਯੂਜ਼ਰਸ ਨੇ ਲਿਖਿਆ, ''ਅਮਿਤਾਭ ਬੱਚਨ ਤੁਸੀਂ ਜਲਦ ਠੀਕ ਹੋ ਜਾਓ, ਹਾਲੇ ਤਾਂ ਤੁਹਾਨੂੰ 'ਕੌਨ ਬਣੇਗਾ ਕਰੋੜਪਤੀ' ਦੇ 10 ਹੋਰ ਸੀਜ਼ਨ ਕਵਰ ਕਰਨੇ ਹਨ।''

ਫਿਲਮ 'ਕੁਲੀ' ਹੋਇਆ ਸੀ ਹਾਦਸਾ
ਦੱਸਣਯੋਗ ਹੈ ਕਿ ਅਮਿਤਾਭ ਬੱਚਨ ਨੂੰ ਲਿਵਰ ਨਾਲ ਜੁੜੀ ਸਮੱਸਿਆ ਉਦੋਂ ਤੋਂ ਹੈ ਜਦੋਂ ਸਾਲ 1982 'ਚ ਉਨ੍ਹਾਂ ਨੂੰ ਫਿਲਮ 'ਕੁਲੀ' ਦੌਰਾਨ ਸੱਟ ਲੱਗੀ ਸੀ। ਉਨ੍ਹਾਂ ਦਾ ਲਿਵਰ 75 ਪ੍ਰਤੀਸ਼ਤ ਕੰਮ ਕਰਨਾ ਬੰਦ ਕਰ ਚੁੱਕਾ ਹੈ ਅਤੇ ਇਸ ਦਾ ਕਾਰਨ ਸਿਰੋਸਿਸ ਹੈ। ਦਰਅਸਲ, ਜਦੋਂ ਬਿੱਗ ਬੀ ਨੂੰ ਸੱਟ ਲੱਗੀ ਸੀ, ਉਦੋਂ ਗਲਤੀ ਨਾਲ ਇਕ ਅਜਿਹੇ ਬਲੱਡ ਡੋਨਰ ਦਾ ਖੂਨ ਉਨ੍ਹਾਂ ਦੇ ਸਿਸਟਮ 'ਚ ਪਹੁੰਚ ਗਿਆ, ਜਿਸ ਨੂੰ ਹੈਪੇਟਾਈਟਸ ਬੀ ਦਾ ਵਾਇਰਸ ਸੀ।

ਮਿਲਣ ਨਹੀਂ ਪਹੁੰਚਿਆ ਕੋਈ ਸਿਤਾਰਾ
ਖਬਰਾਂ ਦੀ ਮੰਨੀਏ ਤਾਂ ਬੱਚਨ ਪਰਿਵਾਰ ਦੇ ਲੋਕ ਲਗਾਤਾਰ ਉਨ੍ਹਾਂ ਨੂੰ ਮਿਲਣ ਜਾ ਰਹੇ ਹਨ। ਉਨ੍ਹਾਂ ਨੂੰ ਸਪੈਸ਼ਲ ਕਮਰੇ 'ਚ ਰੱਖਿਆ ਗਿਆ ਹੈ। ਹਾਲਾਂਕਿ ਹੁਣ ਤੱਕ ਕੋਈ ਵੀ ਬਾਲੀਵੁੱਡ ਸੈਲੀਬ੍ਰਿਟੀਜ਼ ਉਨ੍ਹਾਂ ਨੂੰ ਮਿਲਣ ਨਹੀਂ ਪਹੁੰਚੀ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਬਾਰੇ ਜਾਣਕਾਰੀ ਨਹੀਂ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News