ਅਮਿਤਾਭ ਦੀ ਇਸ ਹਰਕਤ ਕਾਰਨ ਕਾਦਰ ਖਾਨ ਨੇ ਛੱਡ ਦਿੱਤਾ ਸੀ ਉਨ੍ਹਾਂ ਨਾਲ ਕੰਮ ਕਰਨਾ

Saturday, January 12, 2019 3:42 PM
ਅਮਿਤਾਭ ਦੀ ਇਸ ਹਰਕਤ ਕਾਰਨ ਕਾਦਰ ਖਾਨ ਨੇ ਛੱਡ ਦਿੱਤਾ ਸੀ ਉਨ੍ਹਾਂ ਨਾਲ ਕੰਮ ਕਰਨਾ

ਮੁੰਬਈ (ਬਿਊਰੋ) — ਬਾਲੀਵੁੱਡ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਕਾਦਰ ਖਾਨ ਨੇ ਆਪਣੇ ਦਿਹਾਂਤ ਤੋਂ ਕਈ ਸਾਲ ਪਹਿਲਾਂ ਇਕ ਇੰਟਰਵਿਊ ਦਿੱਤਾ ਸੀ, ਜੋ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਇੰਟਰਵਿਊ 'ਚ ਕਾਦਰ ਖਾਨ ਨੇ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਬਾਰੇ ਬਹੁਤ ਸਾਰੇ ਖੁਲਾਸੇ ਕੀਤੇ ਸਨ, ਜਿਸ ਦੀ ਵੀਡੀਓ ਅੱਜ ਵੀ ਯੂਟਿਊਬ 'ਤੇ ਮੌਜੂਦ ਹੈ। ਇਸ ਵੀਡਿਓ 'ਚ ਕਾਦਰ ਖਾਨ ਦੱਸ ਰਹੇ ਹਨ ਕਿ ਉਨ੍ਹਾਂ ਨੇ ਕਰੀਅਰ 'ਚ ਕਈ ਉਤਰਾਅ ਚੜਾਅ ਦੇਖੇ ਹਨ ਪਰ ਉਨ੍ਹਾਂ ਦੇ ਸਬੰਧ ਅਮਿਤਾਭ ਬੱਚਨ ਨਾਲ ਕਦੇ ਸੁਖਾਵੇਂ ਨਹੀਂ ਰਹੇ। ਉਨ੍ਹਾਂ ਦੱਸਿਆ ਸੀ ਕਿ ਫਿਲਮ 'ਸ਼ਹਿਨਸ਼ਾਹ' 'ਚੋਂ ਬਾਹਰ ਹੋਣ ਤੋਂ ਬਾਅਦ ਦੋਵਾਂ ਨੇ ਕਦੇ ਵੀ ਇੱਕਠੇ ਕਿਸੇ ਫਿਲਮ 'ਚ ਕੰਮ ਨਹੀਂ ਕੀਤਾ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਆਖਿਰ ਇਸ ਦਾ ਕੀ ਸੀ। ਇੰਟਵਿਊ 'ਚ ਕਾਦਰ ਖਾਨ ਨੇ ਦੱਸਿਆ ਸੀ, ''ਇਕ ਵਾਰ ਸਾਊਥ ਦੇ ਲੋਕ ਫਿਲਮ ਦੀ ਸ਼ੂਟਿੰਗ 'ਤੇ ਮੌਜੂਦ ਸਨ ਤੇ ਉਹ ਅਮਿਤਾਭ ਬੱਚਨ ਨੂੰ ਸਰ-ਸਰ ਕਹਿ ਕੇ ਗੱਲ ਕਰ ਰਹੇ ਸਨ। ਕਾਦਰ ਖਾਨ ਨੇ ਇਨ੍ਹਾਂ ਲੋਕਾਂ ਨੂੰ ਪੁੱਛਿਆ ਕਿ ਇਹ ਸਰ ਕੌਣ ਹੈ ਤਾਂ ਉਸੇ ਸਮੇਂ ਅਮਿਤਾਭ ਬੱਚਨ ਉੱਥੇ ਆਏ ਤੇ ਉਨ੍ਹਾਂ ਨੇ ਕਿਹਾ ਕਿ ਇਹ ਹੈ ਸਰ, ਜਿਸ 'ਤੇ ਕਾਦਰ ਖਾਨ ਨੇ ਕਿਹਾ ਕਿ ਇਹ ਤਾਂ ਅਮਿਤਾਭ ਬੱਚਨ ਹੈ। ਕਾਦਰ ਖਾਨ ਭਾਵੁਕ ਹੋ ਕੇ ਕਹਿੰਦੇ ਹਨ ਕਿ ਕੋਈ ਆਪਣੇ ਭਰਾ ਜਾਂ ਦੋਸਤ ਨੂੰ ਸਰ ਕਹਿਕੇ ਥੋੜ੍ਹਾ ਬਲਾਉਂਦਾ ਹੈ ਪਰ ਕਾਦਰ ਖਾਨ ਦੀ ਇਸ ਗੱਲ ਦਾ ਅਮਿਤਾਭ ਬੱਚਨ ਨੂੰ ਬਹੁਤ ਬੁਰਾ ਲੱਗਾ।''

ਦੱਸ ਦਈਏ ਕਿ ਕਾਦਰ ਖਾਨ ਦੀ ਇਸ ਗੱਲ ਤੋਂ ਨਾਰਾਜ਼ ਹੋ ਕੇ ਅਮਿਤਾਭ ਬੱਚਨ ਨੇ ਉਨ੍ਹਾਂ ਨੂੰ ਇਸ ਫਿਲਮ 'ਚੋਂ ਹੀ ਬਾਹਰ ਕਰਵਾ ਦਿੱਤਾ, ਜਿਸ ਤੋਂ ਬਾਅਦ ਕਦੇ ਵੀ ਦੋਹਾਂ ਨੇ ਇੱਕਠੇ ਕੰਮ ਨਹੀ ਕੀਤਾ। ਇਹ ਗੱਲ ਕਾਦਰ ਖਾਨ ਦੇ ਦਿਲ ਵਿੱਚ ਤਾਉਮਰ ਚੁੱਭਦੀ ਰਹੀ ।


Edited By

Sunita

Sunita is news editor at Jagbani

Read More