ਭਰੀ ਮਹਿਫਲ ''ਚ ਅਮਿਤਾਭ ਬੱਚਨ ਦੀ ਬੇਟੀ ਨੇ ਸਾੜ੍ਹੀ ''ਚ ਲਾਏ ਠੁਮਕੇ, ਵੀਡੀਓ ਵਾਇਰਲ

4/22/2018 12:19:17 PM

ਮੁੰਬਈ(ਬਿਊਰੋ)— ਮਹਾਨਾਇਕ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਨੰਦਾ (44) ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਭਰਾ ਅਭਿਸ਼ੇਕ ਬੱਚਨ ਵਾਂਗ ਭਾਵੇਂ ਉਸ ਨੇ ਫਿਲਮਾਂ 'ਚ ਆਪਣਾ ਕਰੀਅਰ ਨਹੀਂ ਬਣਾਇਆ ਪਰ ਉਹ ਅਕਸਰ ਹੀ ਲਾਈਮਲਾਈਟ 'ਚ ਬਣੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਸ਼ਵੇਤਾ ਆਪਣੇ ਦਾਦਾ ਹਰਿਵੰਸ਼ ਰਾਏ ਬੱਚਨ ਦੀ ਰਾਹ 'ਤੇ ਚੱਲਦੇ ਹੋਏ ਲੇਖਿਕਾ ਬਣਨ ਜਾ ਰਹੀ ਹੈ। ਇਸੇ ਦੌਰਾਨ ਸ਼ਵੇਤਾ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਫਿਲਮ 'ਸ਼ਾਦੀ ਮੇਂ ਜ਼ਰੂਰ ਆਨਾ' ਦੇ ਗੀਤ 'ਪੱਲੂ ਲਟਕੇ...' 'ਤੇ ਖੂਬ ਡਾਂਸ ਕਰ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ 'ਚ ਸ਼ਵੇਤਾ ਬੱਚਨ ਸਾੜ੍ਹੀ ਲੁੱਕ 'ਚ ਨਜ਼ਰ ਆ ਰਹੀ ਹੈ। ਵੀਡੀਓ 'ਚ ਉਹ ਆਪਣੇ ਲੱਕ ਦੇ ਹੁਲਾਰਿਆਂ ਨਾਲ ਲੋਕਾਂ ਦਾ ਦਿਲ ਜਿੱਤ ਰਹੀ ਹੈ। ਇਹ ਵੀਡੀਓ ਫੈਸ਼ਨ ਡਿਜ਼ਾਈਨਰ ਸੰਦੀਪ ਖੋਸਲਾ ਦੀ ਭਤੀਜੀ ਸੌਦਾਮਿਨੀ ਮੱਟੂ ਦੇ ਵੈਡਿੰਗ ਰਿਸੇਪਸ਼ਨ ਦੀ ਹੈ। ਇਸ ਪਾਰਟੀ 'ਚ ਹੋਰ ਵੀ ਕਈ ਸਿਤਾਰੇ ਮੌਜ਼ੂਦ ਸਨ। ਸ਼ਵੇਤਾ ਬੱਚਨ ਤੋਂ ਇਲਾਵਾ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਤੇ ਫਿਲਮਕਾਰ ਕਰਨ ਜੌਹਰ ਨੇ ਰਿਸੇਪਸ਼ਨ 'ਚ ਜ਼ਬਰਦਸਤ ਡਾਂਸ ਕੀਤਾ ਸੀ।

 

A post shared by Filmy Chutzpah (@filmy_chutzpah) on

ਦੱਸਣਯੋਗ ਹੈ ਕਿ 44 ਸਾਲਾਂ ਸ਼ਵੇਤਾ ਬੱਚਨ ਮਹਾਨਾਇਕ ਅਮਿਤਾਭ ਬੱਚਨ ਤੇ ਜਯਾ ਬੱਚਨ ਦੀ ਬੇਟੀ ਹੈ। ਉਨ੍ਹਾਂ ਨੇ ਸਾਲ 1997 'ਚ ਨਿਖਿਲ ਨੰਦਾ ਨਾਲ ਵਿਆਹ ਕਰਵਾਇਆ ਸੀ। ਜੋੜੀ ਦੇ ਦੋ ਬੱਚੇ ਹਨ। ਦੱਸ ਦੇਈਏ ਕਿ ਸ਼ਵੇਤਾ ਨੰਦਾ ਦੀ ਪਹਿਲੀ ਕਿਤਾਬ 'ਪੈਰਾਡਾਈਜ਼ ਟਾਵਰਸ' ਅਕਤੂਬਰ 'ਚ ਲਾਂਚ ਹੋਵੇਗੀ। ਸ਼ਵੇਤਾ ਨੇ ਬਿਆਨ 'ਚ ਕਿਹਾ, ''ਮੇਰੇ ਮਨ 'ਚ 'ਪੈਰਾਡਾਈਜ਼ ਟਾਵਰਸ' ਲਿਖਣ ਦਾ ਵਿਚਾਰ ਇਕ ਸਵੇਰਾ ਜਾਗਣ ਤੋਂ ਬਾਅਦ ਆਇਆ ਸੀ। ਇਹ ਮੇਰੇ ਲਈ ਅਸਵਾਭਾਵਿਕ ਨਹੀਂ ਹੈ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News