ਅਮਿਤਾਭ ''ਤੇ ਚੜ੍ਹਿਆ ਦਲੇਰ ਮਹਿੰਦੀ ਤੇ ਸਪਨਾ ਦਾ ਕ੍ਰੇਜ਼

Friday, April 26, 2019 12:14 PM
ਅਮਿਤਾਭ ''ਤੇ ਚੜ੍ਹਿਆ ਦਲੇਰ ਮਹਿੰਦੀ ਤੇ ਸਪਨਾ ਦਾ ਕ੍ਰੇਜ਼

ਜਲੰਧਰ (ਬਿਊਰੋ) — ਪੰਜਾਬੀ ਗਾਇਕ ਦਲੇਰ ਮਹਿੰਦੀ ਤੇ ਸਪਨਾ ਚੌਧਰੀ ਦਾ ਗੀਤ 'ਬਾਵਲੀ ਟਰੇੜ' ਬੀਤੇ ਦਿਨੀਂ ਰਿਲੀਜ਼ ਹੋ ਚੁੱਕਾ ਹੈ। ਹਰਿਆਣਵੀ ਗੀਤ  'ਬਾਵਲੀ ਟਰੇੜ' 'ਚ ਸਪਨਾ ਚੌਧਰੀ ਮਾਡਰਨ ਲੁੱਕ 'ਚ ਨਜ਼ਰ ਆ ਰਹੀ ਹੈ। ਸਪਨਾ ਚੌਧਰੀ ਤੇ ਦਲੇਰ ਮਹਿੰਦੀ ਦੀ ਡਾਂਸਿੰਗ ਤੇ ਸਿੰਗਿੰਗ ਜੁਗਲਬੰਦੀ ਮਿਊਜ਼ਿਕ ਲਵਰਸ ਨੂੰ ਬੇਹੱਦ ਪਸੰਦ ਆ ਰਹੀ ਹੈ। ਇਸ ਤੋਂ ਇਲਾਵਾ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਵੀ ਦਲੇਰ ਮਹਿੰਦੀ ਤੇ ਸਪਨਾ ਚੌਧਰੀ ਦਾ 'ਬਾਵਲੀ ਟਰੇੜ' ਗੀਤ ਕਾਫੀ ਪਸੰਦ ਆਇਆ ਹੈ। ਅਮਿਤਾਭ ਬੱਚਨ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਟਵੀਟ ਕਰਕੇ ਦਰੇਲ ਮਹਿੰਦੀ ਤੇ ਸਪਨਾ ਚੌਧਰੀ ਦੇ ਗੀਤ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਲਿਖਿਆ, ''ਵਾਹ...ਕਿਯਾ ਬਾਤ ਹੈ...!!! ਪਾਜੀ ਤੁਸੀਂ ਤਾਂ ਕਮਾਲ ਹੀ ਕਰਵਾ ਦਿੱਤਾ ਹੈ''।


ਦੱਸ ਦਈਏ ਕਿ 'ਬਾਵਲੀ ਟਰੇੜ' ਗੀਤ ਦੀ ਪਹਿਲੀ ਲਾਈਨ ਪੰਜਾਬੀ ਭਾਸ਼ਾ 'ਚ ਹੈ। ਇਸ ਤੋਂ ਬਾਅਦ ਪੂਰਾ ਗੀਤ ਹਰਿਆਣਵੀ ਭਾਸ਼ਾ 'ਚ ਹੈ। ਮਿਊਜ਼ਿਕ ਵਰਲਡ ਦੇ ਨਾਮੀ ਗਾਇਕ ਦਲੇਰ ਮਹਿੰਦੀ ਤੇ ਸਪਨਾ ਚੌਧਰੀ ਦਾ ਇਕੱਠੇ ਆਉਣਾ ਦੋਵੇਂ ਦੇ ਫੈਨਜ਼ ਲਈ ਕਿਸੇ ਤੋਹਫਾ ਤੋਂ ਘੱਟ ਨਹੀਂ ਹੈ। 


Edited By

Sunita

Sunita is news editor at Jagbani

Read More