ਦੇਰ ਰਾਤ ਹਸਪਤਾਲ ਤੋਂ ਡਿਸਚਾਰਜ ਹੋਏ ਅਮਿਤਾਭ, ਸਾਹਮਣੇ ਆਈਆਂ ਤਸਵੀਰਾਂ

10/19/2019 9:18:08 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਨੂੰ ਮੁੰਬਈ ਦੇ ਨਾਨਾਵਟੀ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਉਹ ਰੂਟੀਨ ਫੁੱਲ ਬਾਡੀ ਚੇਕਅੱਪ ਲਈ ਮੰਗਲਵਾਰ ਦੀ ਰਾਤ ਹਸਪਤਾਲ 'ਚ ਦਾਖਲ ਹੋਏ ਸਨ। ਹੁਣ ਦੇਰ ਰਾਤ ਸ਼ਨੀਵਾਰ ਉਹ ਪਤਨੀ ਜਯਾ ਬੱਚਨ ਤੇ ਬੇਟੇ ਅਭਿਸ਼ੇਕ ਨਾਲ ਘਰ ਪਰਤੇ। ਦੱਸ ਦਈਏ ਕਿ ਅਮਿਤਾਭ ਬੀਤੇ ਕਰੀਬ 4 ਦਿਨਾਂ ਤੋਂ ਹਸਪਤਾਲ 'ਚ ਦਾਖਲ ਸਨ। ਅਜਿਹੇ 'ਤ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਸਨ।


ਅਮਿਤਾਭ ਦੇ ਇਕ ਬੇਹੱਦ ਕਰੀਬੀ ਸੂਤਰ ਨੇ ਜਾਣਕਾਰੀ ਦਿੰਦੇ ਕਿਹਾ ਕਿ ਅਮਿਤਾਭ ਬੱਚਨ ਹੁਣ ਬਿਲਕੁਲ ਠੀਕ ਹਨ ਅਤੇ ਫਿਕਰ ਵਾਲੀ ਕੋਈ ਗੱਲ ਨਹੀਂ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਕੁਝ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਅਤੇ ਉਹ ਪੂਰੀ ਤਰ੍ਹਾਂ ਨਾਲ ਸਿਹਤਮੰਦ ਹਨ। ਹਸਪਤਾਲ 'ਚ ਬਿੱਗ-ਬੀ ਆਰਾਮ ਫਰਮਾ ਰਹੇ ਹਨ।


ਦੱਸਣਯੋਗ ਹੈ ਕਿ ਅਮਿਤਾਭ ਬੱਚਨ ਨੂੰ ਲਿਵਰ ਨਾਲ ਜੁੜੀ ਸਮੱਸਿਆ ਉਦੋਂ ਤੋਂ ਹੈ ਜਦੋਂ ਸਾਲ 1982 'ਚ ਉਨ੍ਹਾਂ ਨੂੰ ਫਿਲਮ 'ਕੁਲੀ' ਦੌਰਾਨ ਸੱਟ ਲੱਗੀ ਸੀ। ਉਨ੍ਹਾਂ ਦੇ ਲਿਵਰ ਨੇ 75 ਪ੍ਰਤੀਸ਼ਤ ਕੰਮ ਕਰਨਾ ਬੰਦ ਕਰ ਦਿੱਤਾ ਹੈ ਅਤੇ ਇਸ ਦਾ ਕਾਰਨ ਸਿਰੋਸਿਸ ਹੈ। ਦਰਅਸਲ, ਜਦੋਂ ਬਿੱਗ ਬੀ ਨੂੰ ਸੱਟ ਲੱਗੀ ਸੀ, ਉਦੋਂ ਗਲਤੀ ਨਾਲ ਇਕ ਅਜਿਹੇ ਬਲੱਡ ਡੋਨਰ ਦਾ ਖੂਨ ਉਨ੍ਹਾਂ ਦੇ ਸਿਸਟਮ 'ਚ ਪਹੁੰਚ ਗਿਆ, ਜਿਸ ਨੂੰ ਹੈਪੇਟਾਈਟਸ ਬੀ ਦਾ ਵਾਇਰਸ ਸੀ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News