ਲੋਕ ਭਾਰਤ ਨੂੰ ਬਲਾਤਕਾਰਾਂ ਦੀ ਧਰਤੀ ਕਹਿੰਦੇ ਹਨ ਤਾਂ ਸ਼ਰਮ ਮਹਿਸੂਸ ਹੁੰਦੀ ਹੈ : ਅਮਿਤਾਭ
9/17/2016 9:49:16 AM
ਨਵੀਂ ਦਿੱਲੀ— ਮੇਗਾਸਟਾਰ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਜਦੋਂ ਉਹ ਵਿਦੇਸ਼ ਜਾਂਦੇ ਹਨ ਅਤੇ ਉਥੇ ਲੋਕ ਭਾਰਤ ਨੂੰ ਬਲਾਤਕਾਰਾਂ ਦੀ ਧਰਤੀ ਕਹਿੰਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਹੀ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਉਹ ਸਥਿਤੀ ਦੂਰ ਹੋਵੇ। ਮੈਨੂੰ ਉਸ ਸਮੇਂ ਚੰਗਾ ਨਹੀਂ ਲੱਗਦਾ ਜਦੋਂ ਲੋਕ ਸਾਨੂੰ ਤੀਜੀ ਦੁਨੀਆ ਦਾ ਦੇਸ਼ ਜਾਂ ਵਿਕਾਸਸ਼ੀਲ ਦੇਸ਼ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਾਰਤ ਨੂੰ ਪਹਿਲੀ ਦੁਨੀਆ ਦਾ ਦੇਸ਼, ਇਕ ਵਿਕਸਿਤ ਦੇਸ਼ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਹਰ ਹਿੱਸਾ ਔਰਤਾਂ ਲਈ ਸੁਰੱਖਿਅਤ ਹੋਣਾ ਚਾਹੀਦਾ ਹੈ।
ਸਿਆਸਤਦਾਨ ਦੇ ਰੂਪ ''ਚ ਕੀਤੇ ਗਏ ਆਪਣੇ ਵਾਅਦਿਆਂ ਨੂੰ ਪੂਰਾ ਨਾ ਕਰ ਸਕਣ ਦਾ ਦੁੱਖ ਹੈ : ਅਮਿਤਾਭ ਬੱਚਨ ਦਾ ਸਿਆਸਤ ਨਾਲ ਭਾਵਂੇ ਘੱਟ ਹੀ ਵਾਸਤਾ ਰਿਹਾ ਹੋਵੇ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਆਪਣੇ ਚੁਣੇ ਹੋਏ ਖੇਤਰ ਇਲਾਹਾਬਾਦ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਾ ਸਕਣ ਦਾ ਦੁੱਖ ਹੈ, ਜਿਸ ਕਾਰਨ ਉਹ ਹੁਣ ਵੀ ਉਸ ਦੌਰ ''ਚੋਂ ਉੱਭਰ ਨਹੀਂ ਸਕੇ ਹਨ। 73 ਸਾਲਾ ਅਦਾਕਾਰ ਨੇ ਆਪਣੇ ਪੁਰਾਣੇ ਪਰਿਵਾਰਿਕ ਦੋਸਤ ਰਾਜੀਵ ਗਾਂਧੀ ਦੇ ਸਮਰਥਨ ਵਿਚ ਸਿਆਸਤ ਵਿਚ ਦਾਖਲ ਹੋਣ ਲਈ 1984 ਵਿਚ ਅਦਾਕਾਰੀ ਤੋਂ ਕੁਝ ਸਮੇਂ ਲਈ ਦੂਰੀ ਬਣਾਈ ਸੀ। ਉਨ੍ਹਾਂ ਨੇ ਇਲਾਹਾਬਾਦ ਸੀਟ ਤੋਂ ਚੋਣ ਲੜੀ ਸੀ ਅਤੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ।
ਹਾਲਾਂਕਿ ਉਨ੍ਹਾਂ ਦਾ ਸਿਆਸੀ ਕੈਰੀਅਰ ਥੋੜ੍ਹੇ ਸਮੇਂ ਲਈ ਹੀ ਰਿਹਾ ਕਿਉਂਕਿ ਉਨ੍ਹਾਂ ਨੇ ਤਿੰਨ ਸਾਲ ਬਾਅਦ ਹੀ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਕਿਹਾ, ''ਮੈਂ ਇਸਦੇ ਬਾਰੇ ਅਕਸਰ ਸੋਚਦਾ ਹਾਂ ਕਿਉਂਕਿ ਅਜਿਹੇ ਕਈ ਵਾਅਦੇ ਹੁੰਦੇ ਹਨ ਜੋ ਇਕ ਵਿਅਕਤੀ ਲੋਕਾਂ ਤੋਂ ਵੋਟ ਮੰਗਦੇ ਸਮੇਂ ਕਰਦਾ ਹੈ। ਉਨ੍ਹਾਂ ਵਾਅਦਿਆਂ ਨੂੰ ਪੂਰਾ ਨਾ ਕਰ ਸਕਣ ਦੀ ਮੇਰੀ ਅਸਮਰੱਥਾ ਨਾਲ ਮੈਨੂੰ ਦੁੱਖ ਹੁੰਦਾ ਹੈ। ਜੇ ਕੋਈ ਅਜਿਹੀ ਚੀਜ਼ ਹੈ, ਜਿਸਦਾ ਮੈਨੂੰ ਪਛਤਾਵਾ ਹੈ ਤਾਂ ਇਹ ਇਹੀ ਹੈ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ