ਅਮਿਤਾਭ ਬੱਚਨ ਨੂੰ ਭਗਵਾਨ ਮੰਨਦਾ ਹੈ ਇਹ ਐਕਟਰ

Friday, October 13, 2017 10:20 AM
ਅਮਿਤਾਭ ਬੱਚਨ ਨੂੰ ਭਗਵਾਨ ਮੰਨਦਾ ਹੈ ਇਹ ਐਕਟਰ

ਮੁੰਬਈ(ਬਿਊਰੋ)— ਬਾਲੀਵੁੱਡ ਵਿਚ ਆਪਣੀ ਕਾਮਿਕ ਅਦਾਕਾਰੀ ਲਈ ਮਸ਼ਹੂਰ ਅਰਸ਼ਦ ਵਾਰਸੀ ਮਹਾਨਾਇਕ ਅਮਿਤਾਭ ਬੱਚਨ ਨੂੰ ਭਗਵਾਨ ਮੰਨਦੇ ਹਨ। ਅਰਸ਼ਦ ਵਾਰਸੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਅਮਿਤਾਭ ਬੱਚਨ ਨਿਰਮਤ ਫਿਲਮ 'ਤੇਰੇ ਮੇਰੇ ਸਪਨੇ' ਨਾਲ ਕੀਤੀ ਸੀ। ਅਰਸ਼ਦ ਨੇ ਬੱਚਨ ਦੇ ਜਨਮਦਿਨ ਨੂੰ ਲੈ ਕੇ ਆਪਣੀ ਗੱਲ ਰੱਖੀ। ਅਰਸ਼ਦ ਨੇ ਦੱਸਿਆ ਕਿ ਅਮਿਤਾਭ ਬੱਚਨ ਮੇਰੇ ਲਈ ਭਗਵਾਨ ਹਨ। ਇਸ ਦੇ ਪਿੱਛੇ ਕਾਰਨ ਇਹ ਦੱਸਿਆ ਕਿ ਫਿਲਮ 'ਤੇਰੇ ਮੇਰੇ ਸਪਨੇ' ਜੋ ਕਿ ਅਮਿਤਾਭ ਬੱਚਨ ਦੀ ਫਿਲਮ ਨਿਰਮਾਣ ਕੰਪਨੀ ਦੇ ਅਧੀਨ ਬਣੀ ਸੀ, ਉਸ ਫਿਲਮ ਵਿਚ ਉਨ੍ਹਾਂ ਨੂੰ ਮੌਕਾ ਮਿਲਿਆ ਸੀ ਅਤੇ ਉਹ ਉਸ ਦੇ ਜੀਵਨ ਦੀ ਪਹਿਲੀ ਫਿਲਮ ਹੈ।
ਜ਼ਿਕਰਯੋਗ ਹੈ ਕਿ ਅਰਸ਼ਦ ਦੀ ਆਉਣ ਵਾਲੀ ਫਿਲਮ 'ਗੋਲਮਾਲ ਅਗੇਨ' ਦਾ ਕੁਝ ਦਿਨ ਪਹਿਲਾਂ ਹੀ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ ਹੈ। ਇਸ ਫਿਲਮ 'ਚ ਅਰਸ਼ਦ ਤੋਂ ਇਲਾਵਾ ਅਜੇ ਦੇਵਗਨ, ਤੱਬੂ, ਤੁਸ਼ਾਰ ਕਪੂਰ, ਸ਼੍ਰੇਅਸ ਤਲਪੜੇ, ਕੁਣਾਲ ਖੇਮੂ ਅਤੇ ਪਰਿਣੀਤੀ ਚੋਪੜਾ ਵੀ ਮੁੱਖ ਭੂਮਿਕਾਵਾਂ 'ਚ ਹਨ। ਇਸ ਫਿਲਮ ਦੇ ਨਿਰਦੇਸ਼ਕ ਰੋਹਿਤ ਸ਼ੈਟੀ ਹਨ।