38 ਸਾਲ ਪਹਿਲਾਂ ਅਮਿਤਾਭ ਦੀ ਇਹ ਹਰਕਤ ਦੇਖ ਭੜਕੀ ਸੀ ਜਯਾ ਬੱਚਨ

Wednesday, May 22, 2019 3:43 PM

ਮੁੰਬਈ(ਬਿਊਰੋ)— ਅਮਿਤਾਭ ਬੱਚਨ ਦੀ ਫਿਲਮ 'ਲਾਵਾਰਿਸ' ਨੂੰ ਰਿਲੀਜ਼ ਹੋਏ 38 ਸਾਲ ਪੂਰੇ ਹੋ ਗਏ ਹਨ। ਬਾਕਸ ਆਫਿਸ 'ਤੇ ਇਹ ਫਿਲਮ 22 ਮਈ 1981 ਨੂੰ ਰਿਲੀਜ਼ ਹੋਈ ਸੀ, ਜਿਸ ਨੂੰ ਕਿ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਅਮਿਤਾਭ ਬੱਚਨ ਨੇ ਇਸ ਫਿਲਮ ਦੇ 38 ਸਾਲ ਪੂਰੇ ਹੋਣ ਤੇ ਫਿਲਮ ਦੀਆਂ ਕੁਝ ਤਸਵੀਰਾਂ ਆਪਣੇ ਟਵਿੱਟਰ ਤੇ ਸ਼ੇਅਰ ਕੀਤੀਆਂ ਹਨ। ਇਸ ਫਿਲਮ 'ਚ ਅਮਿਤਾਭ ਨਾਲ ਜ਼ੀਨਤ ਅਮਾਨ ਸੀ ਪਰ ਦੱਸਿਆ ਜਾਂਦਾ ਹੈ ਕਿ ਜ਼ੀਨਤ ਤੋਂ ਪਹਿਲਾਂ ਇਸ ਫਿਲਮ ਲਈ ਪ੍ਰੋਡਿਊਸਰਾਂ ਦੀ ਪਹਿਲੀ ਪਸੰਦ ਪਰਵੀਨ ਬੌਬੀ ਸੀ। ਫਿਲਮ 'ਚ ਅਦਾਕਾਰਾ ਰਾਖੀ ਪਹਿਲੀ ਵਾਰ ਮਾਂ ਦੇ ਕਿਰਦਾਰ 'ਚ ਨਜ਼ਰ ਆਈ ਸੀ। ਇਸ ਤੋਂ ਪਹਿਲਾਂ ਅਮਿਤਾਭ ਨਾਲ ਰਾਖੀ ਉਨ੍ਹਾਂ ਦੀ ਹੀਰੋਇਨ ਦੇ ਰੂਪ 'ਚ ਹੀ ਨਜ਼ਰ ਆਉਂਦੀ ਸੀ ਪਰ ਇਸ ਤੋਂ ਬਾਅਦ ਦੋਵਾਂ ਨੇ ਕਈ ਫਿਲਮਾ 'ਚ ਮਾਂ ਬੇਟੇ ਦਾ ਹੀ ਕਿਰਦਾਰ ਨਿਭਾਇਆ।
PunjabKesari
ਇਸ ਤੋਂ ਇਲਾਵਾ ਫਿਲਮ 'ਚ ਅਮਜ਼ਦ ਖਾਨ, ਸੁਰੇਸ਼ ਓਬਰਾਏ, ਬਿੰਦੂ, ਓਮ ਪ੍ਰਕਾਸ਼, ਰਣਜੀਤ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਪ੍ਰੀਤੀ ਸਪਰੂ ਨੇ ਵੀ ਕੰਮ ਕੀਤਾ ਸੀ ਪਰ ਉਹ ਸਾਈਡ ਰੋਲ 'ਚ ਸੀ। ਜਿਸ ਕਰਕੇ ਕਿਸੇ ਦਾ ਉਸ 'ਤੇ ਧਿਆਨ ਨਹੀਂ ਗਿਆ। ਇਸ ਫਿਲਮ ਨੂੰ ਪ੍ਰਕਾਸ਼ ਮਹਿਰਾ ਨੇ ਡਾਇਰੈਕਟ ਕੀਤਾ ਸੀ। ਇਸ ਫਿਲਮ ਦਾ ਗੀਤ 'ਮੇਰੇ ਅੰਗਨੇ ਮੇਂ ਤੁਮਾਹਾਰਾ ਕਿਆ ਕਾਮ ਹੈ' ਸੁਪਰਹਿੱਟ ਰਿਹਾ ਸੀ। ਇੱਥੋਂ ਤੱਕ ਕਿ ਲੋਕ ਇਸ ਗੀਤ ਨੂੰ ਅੱਜ ਵੀ ਬਹੁਤ ਪਸੰਦ ਕਰਦੇ ਹਨ ।
PunjabKesari
ਇਸ ਗੀਤ 'ਚ ਅਮਿਤਾਭ ਬੱਚਨ ਲੜਕੀ ਬਣ ਕੇ ਸਭ ਦੇ ਸਾਹਮਣੇ ਆਉਂਦੇ ਹਨ । ਭਾਵੇਂ ਇਹ ਗੀਤ ਬਹੁਤ ਹੀ ਮਸ਼ਹੂਰ ਹੋਇਆ ਸੀ ਪਰ ਇਸ ਕਾਰਨ ਜਯਾ ਬੱਚਨ ਅਮਿਤਾਭ ਬੱਚਨ 'ਤੇ ਭੜਕ ਗਈ ਸੀ। ਅਮਿਤਾਭ ਨੇ ਖੁਦ ਇਸ ਦਾ ਜ਼ਿਕਰ ਇਕ ਸ਼ੋਅ ਦੌਰਾਨ ਕੀਤਾ ਸੀ। ਅਮਿਤਾਭ ਨੇ ਦੱਸਿਆ ਸੀ ਇਸ ਗੀਤ 'ਚ ਉਨ੍ਹਾਂ ਨੇ ਲੜਕੀਆਂ ਵਾਲੇ ਕੱਪੜੇ ਪਾਏ ਸਨ, ਜੋ ਜਯਾ ਬੱਚਨ ਨੂੰ ਬਿਲਕੁੱਲ ਪਸੰਦ ਨਹੀਂ ਆਇਆ। ਉਨ੍ਹਾਂ ਨੇ ਕਿਹਾ ਕਿ ਜਯਾ ਨੇ ਨਾਰਾਜ਼ ਹੁੰਦੇ ਹੋਏ ਕਿਹਾ,''ਇਹ ਕੀ ਕਰ ਰਹੇ ਹੋ ਤੁਸੀਂ, ਮਹਿਲਾਵਾਂ ਵਾਲੇ ਕੱਪੜੇ ਪਹਿਨ ਕੇ ਤੁਸੀਂ ਗੀਤ ਗਾ ਰਹੇ ਹੋ। ਇਹ ਸਭ ਤੁਹਾਨੂੰ ਸ਼ੋਭਾ ਨਹੀਂ ਦਿੰਦਾ।''
PunjabKesari


Edited By

Manju

Manju is news editor at Jagbani

Read More