ਅੱਜ ਬਹੁਤ ਖੁਸ਼ ਹੈ ਇਹ ਬੱਚਨ, ਸੋਸ਼ਲ ਮੀਡੀਆ ''ਤੇ ਫਾਲੋਅਰਸ ਦੀ ਸੰਖਿਆ 8 ਕਰੋੜ ਤੋਂ ਪਾਰ

12/12/2017 9:49:26 AM

ਨਵੀਂ ਦਿੱਲੀ(ਬਿਊਰੋ)—ਸੋਸ਼ਲ ਮੀਡੀਆ 'ਤੇ ਮੈਗਾਸਟਾਰ ਅਮਿਤਾਭ ਬੱਚਨ ਦੇ ਪ੍ਰਸ਼ੰਸਕਾਂ ਦੀ ਗਿਣਤੀ 8 ਕਰੋੜ ਹੋ ਗਈ ਹੈ। 75 ਸਾਲਾ ਅਦਾਕਾਰ ਸੋਸ਼ਲ ਮੀਡੀਆ ਦੇ ਫੇਸਬੁੱਕ, ਟਵਿਟਰ, ਇੰਸਟਾਗ੍ਰਾਮ ਸਮੇਤ ਹੋਰ ਮੰਚਾਂ 'ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਉਨ੍ਹਾਂ ਦਾ ਨਿੱਜੀ ਬਲਾਗ ਟੰਬਲਰ ਵੀ ਹੈ। ਅਮਿਤਾਭ ਬੱਚਨ ਨੇ ਖੁਦ ਟਵੀਟ ਕਰਕੇ ਦੱਸਿਆ ਕਿ ਸਾਰੇ ਸੋਸ਼ਲ ਮੀਡੀਆ ਨੂੰ ਮਿਲਾ ਕੇ ਕੇ ਮੇਰੇ ਫਾਲੋਅਰਸ ਦੀ ਸੰਖਿਆ 8 ਕਰੋੜ ਤੱਕ ਪੁੱਜ ਗਈ ਹੈ। ਬਾਲੀਵੁੱਡ ਦੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਅਭਿਨੇਤਾ ਅਮਿਤਾਭ ਬੱਚਨ ਦੇ ਟਵੀਟ 'ਤੇ 31.7 ਕਰੋੜ, ਫੇਸਬੁੱਕ 'ਤੇ 2 ਕਰੋੜ 77 ਲੱਖ, 31 ਹਜ਼ਾਰ 622 ਤੇ ਇੰਸਟਾਗ੍ਰਾਮ 'ਤੇ 62 ਲੱਖ ਫਾਲੋਅਰਸ ਹਨ।

ਇਸ ਤੋਂ ਇਲਾਵਾ ਉਨ੍ਹਾਂ ਦੇ ਬਲਾਗ 'ਤੇ ਫਾਲੋਅਰਸ ਹਨ। ਚਾਰ ਦਹਾਕਿਆਂ ਤੋਂ ਅਧਿਕ ਸਮੇਂ ਤੋਂ ਬਾਲੀਵੁੱਡ 'ਚ ਕੰਮ ਕਰ ਰਹੇ 75 ਸਾਲ ਦੇ ਅਭਿਨੇਤਾ ਅੁਮਿਤਾਭ ਡਿਜ਼ੀਟਲ ਪਲੇਟਫਾਰਮ 'ਤੇ ਕਾਫੀ ਸਰਗਰਮ ਰਹਿੰਦੇ ਹਨ ਤੇ ਆਪਣੇ ਨਿੱਜੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਹਮੇਸ਼ਾ ਉਹ ਆਪਣੇ ਬਲਾਗ ਦੇ ਮੱਧਿਆਮ ਨਾਲ ਸਾਂਝਾ ਕਰਦੇ ਰਹਿੰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News