ਅਮਿਤਾਭ ਬੱਚਨ ਨੇ ਬਿਹਾਰ ਦੇ 2100 ਕਿਸਾਨਾਂ ਦਾ ਅਦਾ ਕੀਤਾ ਕਰਜ਼ਾ

Thursday, June 13, 2019 9:12 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਇਕ ਵਾਰ ਫਿਰ ਵੱਡਾ ਦਿਲ ਦਿਖਾਉਂਦੇ ਹੋਏ ਕਿਸਾਨਾਂ ਦੀ ਮਦਦ ਅੱਗੇ ਆਏ ਹਨ। ਅਮਿਤਾਬ ਬੱਚਨ ਨੇ ਇਸ ਵਾਰ ਬਿਹਾਰ ਦੇ 2100 ਕਿਸਾਨਾਂ ਦਾ ਕਰਜ਼ਾ ਅਦਾ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਮਿਤਾਭ ਨੇ ਆਪਣੇ ਬਲਾਗ ਰਾਹੀਂ ਬੁੱਧਵਾਰ ਦਿੱਤੀ।
PunjabKesari
ਉਨ੍ਹਾਂ ਕਿਹਾ ਕਿ ਮੈਂ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ 2100 ਕਿਸਾਨਾਂ ਦਾ ਕਰਜ਼ਾ ਵਨ ਟਾਈਮ ਸੈਟਲਮੈਂਟ ਅਧੀਨ ਅਦਾ ਕੀਤਾ ਹੈ। ਅਮਿਤਾਭ ਬੱਚਨ ਨੇ ਇਸ ਤੋਂ ਪਹਿਲਾਂ ਲਿਖਿਆ ਸੀ,''ਉਨ੍ਹਾਂ ਕਿਸਾਨਾਂ ਲਈ ਇਹ ਗਿਫਟ ਹੈ, ਜੋ ਲੋਨ ਚੁਕਾਉਣ 'ਚ ਅਸਮਰਥ ਹਨ। ਉਹ ਲੋਕ ਹੁਣ ਬਿਹਾਰ ਰਾਜ ਤੋਂ ਹੋਣਗੇ।''
PunjabKesari
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ 1000 ਤੋਂ ਵੱਧ ਕਿਸਾਨਾਂ ਦਾ ਕਰਜ਼ਾ ਅਮਿਤਾਭ ਨੇ ਅਦਾ ਕੀਤਾ ਸੀ। ਅਮਿਤਾਭ ਨੇ ਆਪਣੇ ਬਲਾਗ ਵਿਚ ਲਿਖਿਆ ਹੈ ਕਿ ਅਜੇ ਇਕ ਹੋਰ ਵਾਅਦਾ ਮੈਂ ਪੂਰਾ ਕਰਨਾ ਹੈ। ਬਹਾਦਰ ਜਵਾਨ ਜਿਨ੍ਹਾਂ ਨੇ ਦੇਸ਼ ਲਈ ਪੁਲਵਾਮਾ ਵਿਚ ਆਪਣੀ ਜਾਨ ਕੁਰਬਾਨ ਕੀਤੀ, ਦੇ ਪਰਿਵਾਰਕ ਮੈਂਬਰਾਂ ਅਤੇ ਪਤਨੀਆਂ ਨੂੰ ਆਰਥਿਕ ਮਦਦ ਦਿਆਂਗਾ। ਜਵਾਨ ਸੱਚੇ ਸ਼ਹੀਦ ਹਨ।


About The Author

manju bala

manju bala is content editor at Punjab Kesari