ਅਮਿਤਾਭ ਦਾ ਖੁਲਾਸਾ ਮਹੀਨੇ ’ਚ 2 ਰੁਪਏ ਮਿਲਦੀ ਸੀ ਪਾਕੇਟ ਮਨੀ

Thursday, August 29, 2019 9:51 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਮਹਾਨਾਇਕ ‘ਕੌਣ ਬਣੇਗਾ ਕਰੋੜਪਤੀ’ ਨੂੰ ਲੈ ਕੇ ਕਾਫੀ ਸੁਰਖੀਆਂ ’ਚ ਛਾਏ ਹੋਏ ਹਨ। ਹਾਲ ਹੀ ’ਚ ਆਪਣੇ ਸ਼ੋਅ ਦੌਰਾਨ ਅਮਿਤਾਭ ਬੱਚਨ ਆਪਣੀ ਜ਼ਿੰਦਗੀ ਨਾਲ ਜੁੜੀ ਇਕ ਰੋਚਕ ਗੱਲ ਸਾਂਝੀ ਕੀਤੀ। ਅਮਿਤਾਭ ਬੱਚਨ ਨੇ ਕਿਹਾ,‘ਉਨ੍ਹਾਂ ਨੂੰ ਹਰ ਮਹੀਨੇ 2 ਰੁਪਏ ਪਾਕੇਟ ਮਨੀ ਮਿਲਦੀ ਸੀ।’ਦਰਅਸਲ ਟੀ. ਵੀ. ਦੇ ਮਸ਼ਹੂਰ ਸ਼ੋਅ ‘ਕੌਨ ਬਨੇਗਾ ਕਰੋੜਪਤੀ-11’ ’ਚ ਇਕ ਮੁਕਾਬਲੇਬਾਜ਼ ਨਿਤਿਨ ਕੁਮਾਰ ਨੇ ਅਮਿਤਾਭ ਬੱਚਨ ਕੋਲੋਂ ਬਚਪਨ ’ਚ ਮਿਲਣ ਵਾਲੀ ਪਾਕੇਟ ਮਨੀ ਬਾਰੇ ਪੁੱਛਿਆ ਅਤੇ ਉਨ੍ਹਾਂ ਨੇ ਆਪਣੀ ਪਾਕੇਟ ਮਨੀ ਬਾਰੇ ਦੱਸਿਆ।
PunjabKesari
ਅਮਿਤਾਭ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਮਹੀਨੇ 2 ਰੁਪਏ ਪਾਕੇਟ ਮਨੀ ਮਿਲਦੀ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਰੋਜ਼ ਉਨ੍ਹਾਂ ਨੂੰ 50 ਰੁਪਏ ਦਿੰਦੇ ਹਨ। ਜਿਸ ’ਚੋਂ ਉਹ ਕੁਝ ਨਾ ਕੁਝ ਬਚਾਅ ਹੀ ਲੈਂਦਾ ਸੀ। ਅਮਿਤਾਭ ਨੇ ਦੱਸਿਆ ਕਿ ਜਦੋਂ ਉਹ ਨਿਤਿਨ ਦੀ ਉਮਰ ਦੇ ਸਨ ਤਾਂ ਉਨ੍ਹਾਂ ਨੂੰ ਸਿਰਫ 2 ਰੁਪਏ ਪਾਕੇਟ ਮਨੀ ਮਿਲਦੀ ਸੀ, ਉਹ ਵੀ ਪੂਰੇ ਮਹੀਨੇ ਲਈ। ਉਸ ਸਮੇਂ 2 ਰੁਪਏ ਦਾ ਵੀ ਕਾਫੀ ਮਹੱਤਵ ਸੀ।
 


About The Author

manju bala

manju bala is content editor at Punjab Kesari