ਵਿਦੇਸ਼ੀ ਗੋਰੇ ਦੀ ਬੇਲ ਪੁਰੀ ਦੇ ਦੀਵਾਨੇ ਨੇ ਅਮਿਤਾਭ, ਵੀਡੀਓ ਵਾਇਰਲ

Wednesday, June 12, 2019 10:57 AM
ਵਿਦੇਸ਼ੀ ਗੋਰੇ ਦੀ ਬੇਲ ਪੁਰੀ ਦੇ ਦੀਵਾਨੇ ਨੇ ਅਮਿਤਾਭ, ਵੀਡੀਓ ਵਾਇਰਲ

ਮੁੰਬਈ (ਬਿਊਰੋ) — ਬਾਲੀਵੁੱਡ ਦੇ ਬਿੱਗ ਬੀ ਯਾਨੀ ਅਮਿਤਾਭ ਬੱਚਨ ਆਪਣੀਆਂ ਫਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਅਮਿਤਾਭ ਆਪਣੇ ਫੈਨਜ਼ ਨੂੰ ਹਸਾਉਣ ਤੇ ਮੋਟੀਵੇਟ ਕਰਨ ਲਈ ਕਈ ਮਜ਼ੇਦਾਰ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ। ਅਮਿਤਾਭ ਦੀ ਇਸ ਖੂਬੀ ਨੂੰ ਫੈਨਜ਼ ਵੀ ਖੂਬ ਪਸੰਦ ਕਰਦੇ ਹਨ। ਇਸੇ ਦੌਰਾਨ ਅਮਿਤਾਭ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਤੇ ਉਨ੍ਹਾਂ ਨੇ ਮਜ਼ੇਦਾਰ ਕੈਪਸ਼ਨ ਵੀ ਲਿਖਿਆ ਹੈ। ਬਿੱਗ ਬੀ ਦੁਆਰਾ ਸ਼ੇਅਰ ਕੀਤੇ ਇਸ ਵੀਡੀਓ 'ਚ ਵਿਸ਼ੇਸ਼ੀ ਸ਼ਖਸ ਬੇਲ ਪੁਰੀ ਵੇਚਦਾ ਨਜ਼ਰ ਆ ਰਿਹਾ ਹੈ। ਵਿਅਕਤੀ ਦੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਸ 'ਤੇ ਟਵੀਟ ਕੀਤਾ ਹੈ, ਜੋ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਿਹਾ ਹੈ।


ਦੱਸ ਦਈਏ ਕਿ ਅਮਿਤਾਭ ਬੱਚਨ ਦੀ ਇਹ ਵੀਡੀਓ ਲੰਡਨ ਦੇ ਓਵਲ 'ਚ ਕ੍ਰਿਕਟ ਵਿਸ਼ਵ ਕੱਪ 2019 ਦੇ ਲਈ ਐਤਵਾਰ ਨੂੰ ਹੋਏ ਭਾਰਤ ਤੇ ਆਸਟਰੇਲੀਆ ਦੇ ਮੁਕਾਬਲੇ ਦੌਰਾਨ ਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸਟੇਡੀਅਮ ਦੇ ਬਾਹਰ ਇਕ ਵਿਦੇਸ਼ੀ ਬਿਲਕੁਲ ਇੰਡੀਅਨ ਸਟਾਈਲ 'ਚ ਬੇਲ ਪੁਰੀ ਬਣਾ ਰਿਹਾ ਹੈ। ਇੰਨਾ ਹੀ ਨਹੀਂ ਵਾਇਰਲ ਵੀਡੀਓ 'ਚ ਬੇਲ ਪੁਰੀ ਵੇਚ ਰਿਹਾ ਸ਼ਖਸ ਦੱਸ ਰਿਹਾ ਹੈ ਕਿ ਉਸ ਨੇ ਕੋਲਕਾਤਾ 'ਚ ਇਸ ਨੂੰ ਬਣਾਉਣਾ ਸਿੱਖਿਆ ਸੀ। ਸੋਸ਼ਲ ਮੀਡੀਆ 'ਤੇ ਆਈ ਇਸ ਵੀਡੀਓ ਨੂੰ ਜੈਸਮਿਨ ਜਾਨੀ ਨਾਂ ਦੀ ਮਹਿਲਾ ਨੇ ਇਸ ਨੂੰ ਸ਼ੇਅਰ ਕਰਦੇ ਹੋਏ ਅਮਿਤਾਭ ਬੱਚਨ ਨੂੰ ਟੈਗ ਕੀਤਾ, ਜਿਸ 'ਤੇ ਅਮਿਤਾਭ ਬੱਚਨ ਨੇ ਰਿਐਕਸ਼ਨ ਦਿੰਦੇ ਹੋਏ ਲਿਖਿਆ ਹੈ ਕਿ 'ਭੇਰੀ ਭੇਲ ਡਨ'। ਨਾਲ ਹੀ ਅਮਿਤਾਭ ਨੇ ਲਾਫਿੰਗ ਇਮੋਜ਼ੀ ਵੀ ਬਣਾਈ ਹੈ। ਬਿੱਗ ਬੀ ਦਾ ਕੁਮੈਂਟ ਉਸ ਦੇ ਫੈਨਜ਼ ਖੂਬ ਪਸੰਦ ਆ ਰਿਹਾ ਹੈ।

ਦੱਸਣਯੋਗ ਹੈ ਕਿ ਬਿੱਗ ਬੀ, ਆਯੁਸ਼ਮਾਨ ਖੁਰਾਨਾ ਨਾਲ 'ਗੁਲਾਬੋ ਸਿਤਾਬੋ' 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਬਿੱਗ ਬੀ ਇਮਰਾਨ ਹਾਸ਼ਮੀ ਨਾਲ 'ਚੇਹਰੇ' 'ਚ ਨਜ਼ਰ ਆਉਣਗੇ। 


Edited By

Sunita

Sunita is news editor at Jagbani

Read More