ਭਿਆਨਕ ਐਕਸੀਡੈਂਟ 'ਚ ਟੁੱਟੀਆਂ ਸਨ ਬਾਲੀਵੁੱਡ ਦੇ ਖਲਨਾਇਕ ਦੀਆਂ 13 ਪਸਲੀਆਂ, ਹੋਈ ਸੀ ਦਰਦਨਾਕ ਮੌਤ

11/13/2017 2:43:46 PM

ਨਵੀਂ ਦਿੱਲੀ(ਬਿਊਰੋ)— 'ਸ਼ੋਅਲੇ' 'ਚ ਗੱਬਰ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਅਮਜ਼ਦ ਖਾਨ ਅੱਜ ਆਪਣਾ 77ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 12 ਨਵੰਬਰ 1940 ਨੂੰ ਪੇਸ਼ਾਵਰ 'ਚ ਹੋਇਆ ਸੀ। ਇਕ ਫਿਲਮ ਦੀ ਸ਼ੂਟਿੰਗ ਦੌਰਾਨ ਜਦੋਂ ਉਹ ਗੋਵਾ ਜਾ ਰਹੇ ਸਨ ਤਾਂ ਉਨ੍ਹਾਂ ਦਾ ਭਿਆਨਕ ਐਕਸੀਡੈਂਟ ਹੋ ਗਿਆ ਸੀ, ਜਿਸ ਕਾਰਨ ਉਨ੍ਹਾਂ ਦੀਆਂ 13 ਪਸਲੀਆਂ ਟੁੱਟ ਗਈਆਂ ਸਨ। ਬੇਸ਼ੱਕ ਉਹ ਇਸ ਦੁਨੀਆ ਵਿਚ ਨਹੀਂ ਹੈ ਪਰ ਉਨ੍ਹਾਂ ਦਾ ਨਿਭਾਇਆ ਗੱਬਰ ਸਿੰਘ ਦਾ ਕਿਰਦਾਰ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਜ਼ਿੰਦਾ ਹੈ।

PunjabKesari

ਫਿਲ‍ਮ 'ਸ਼ੋਅਲੇ' ਦਾ 'ਸੋ ਜਾ ਬੇਟਾ ਨਹੀਂ ਤੋਂ ਗੱਬਰ ਆ ਜਾਏਗਾ' ਜਾਂ 'ਕਿਤਨੇ ਆਦਮੀ ਥੇ' ਡਾਇਲਾਗ ਸੁਣ ਕੇ ਉਦੋਂ ਹੀ ਤੁਹਾਡੇ ਦਿਮਾਗ ਵਿਚ ਅਮਜ਼ਦ ਖਾਨ ਦਾ ਚਿਹਰਾ ਆ ਜਾਂਦਾ ਹੈ। ਉਨ੍ਹਾਂ ਨੂੰ ਕਲਾ ਵਿਰਾਸਤ ਦੇ ਰੂਪ ਵਿਚ ਮਿਲੀ ਸੀ। ਉਨ੍ਹਾਂ ਦੇ ਪਿਤਾ ਜੈਯੰਤ ਫਿਲ‍ਮ ਇੰਡਸ‍ਟਰੀ ਦੇ ਖਲਨਾਇਕ ਰਹਿ ਚੁੱਕੇ ਸਨ।

PunjabKesari

ਅਮਜ਼ਦ ਖਾਨ ਨੇ ਆਪਣੀ ਐਕਟਿੰਗ ਨਾਲ ਇਕ ਖਾਸ ਪਛਾਣ ਬਣਾਈ ਸੀ। ਉੱਥੇ ਹੀ ਬੇਹੱਦ ਸੰਵੇਦਨਸ਼ੀਲ ਅਮਜ਼ਦ ਖਾਨ ਦੀ ਵਿਆਹੁਤਾ ਜ਼ਿੰਦਗੀ ਵਿਚ ਵੀ ਇਕ ਪਿਆਰ ਦਾ ਝੋਂਕਾ ਆਇਆ ਸੀ। ਕਲ‍ਪਨਾ ਅੱਯਰ ਤੇ ਉਨ੍ਹਾਂ ਪਿਆਰ ਹਮੇਸ਼ਾ ਬਰਕਰਾਰ ਰਿਹਾ।

PunjabKesari

ਪਹਿਲੀ ਹੀ ਮੁਲਾਕਾਤ ਤੋਂ ਬਾਅਦ ਦੋਵਾਂ ਦੇ ਪਿਆਰ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਕਲ‍ਪਨਾ ਇਕ ਮਾਡਲ ਸੀ। ਉਨ੍ਹਾਂ ਨੇ ਕਾਮੇਡੀਅਨ ਆਈ. ਐੱਸ ਜੌਹਰ ਦੀ ਫਿਲਮ 'ਦਿ ਕਿਸ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅਮਜ਼ਦ ਖਾਨ ਅਤੇ ਕਲ‍ਪਨਾ ਦੀ ਪਿਆਰੀ ਲਵ ਸਟੋਰੀ ਇਕ ਸ‍ਟੂਡੀਓ ਤੋਂ ਹੋਈ ਸੀ, ਜਿੱਥੇ ਦੋਵੋਂ ਆਪਣੀ-ਆਪਣੀ ਫਿਲ‍ਮ ਦੀ ਸ਼ੂਟਿੰਗ ਲਈ ਪਹੁੰਚੇ ਸਨ।

PunjabKesari

ਸ‍ਟੂਡੀਓ ਦੀ ਇਸ ਪਹਿਲੀ ਹੀ ਮੁਲਾਕਾਤ ਵਿਚ ਦੋਵਾਂ ਨੂੰ ਇਕ ਦੂਸਰੇ ਦਾ ਸਾਥ ਬੇਹੱਦ ਪਿਆਰਾ ਲੱਗਾ ਸੀ। ਹੌਲੀ-ਹੌਲੀ ਮੁਲਾਕਾਤਾਂ ਵੱਧਦੀਆਂ ਗਈਆਂ ਅਤੇ ਇਹ ਮੁਲਾਕਾਤ ਕਦੋਂ ਪਿਆਰ ਵਿਚ ਬਦਲ ਗਈ ਦੋਵਾਂ ਨੂੰ ਪਤਾ ਹੀ ਨਹੀਂ ਲੱਗਾ।

 PunjabKesari
ਧਾਰਮਿਕ ਤੌਰ 'ਤੇ ਅਮਜ਼ਦ ਖਾਨ ਨੂੰ ਆਗਿਆ ਸੀ ਕਿ ਉਹ ਚਾਰ ਵਿਆਹ ਕਰ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਅਮਜ਼ਦ ਕਲ‍ਪਨਾ ਨਾਲ ਬੇਹੱਦ ਪਿਆਰ ਕਰਦੇ ਸਨ ਪਰ ਉਨ੍ਹਾਂ ਨੂੰ ਆਪਣਾ ਪਰਿਵਾਰ ਵੀ ਬਹੁਤ ਪਿਆਰਾ ਸੀ। ਅਮਜ਼ਦ ਖਾਨ ਨੇ ਆਪਣੇ 20 ਸਾਲ ਦੇ ਕਰੀਅਰ ਵਿਚ ਲਗਭਗ 130 ਫਿਲ‍ਮਾਂ ਵਿਚ ਕੰਮ ਕੀਤਾ। ਉਨ੍ਹਾਂ ਦੇ ਦਮਦਾਰ ਡਾਈਲਾਗਜ਼ ਨੂੰ ਅੱਜ ਵੀ ਦਰਸ਼ਕ ਯਾਦ ਕਰਦੇ ਹਨ। ਫਿਲ‍ਮ ਵਿਚ ਅਮਿਤਾਭ ਬੱਚਨ, ਧਰਮਿੰਦਰ, ਹੇਮਾ ਮਾਲਿਨੀ ਅਤੇ ਜਯਾ ਭਾਦਰੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸੀ। ਉਨ੍ਹਾਂ ਨੇ 'ਮੁਕੱਦਰ ਦਾ ਸਿਕੰਦਰ', 'ਕਾਲਿਆ', 'ਲਾਵਾਰਸ', 'ਬਗਾਵਤ' , 'ਸੱਤੇ ਪੇ ਸੱਤਾ', 'ਸੁਹਾਗ', 'ਦੌਲਤ' ਅਤੇ 'ਨਸੀਬ' ਵਰਗੀਆਂ ਫਿਲ‍ਮਾਂ ਵਿੱਚ ਕੰਮ ਕੀਤਾ ਸੀ।

PunjabKesari 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News