ਐਮੀ ਵਿਰਕ ਨੇ ਸ਼ੇਅਰ ਕੀਤਾ ''ਸਾਬ੍ਹ ਬਹਾਦਰ'' ਦਾ ਨਵਾਂ ਪੋਸਟਰ

Saturday, May 13, 2017 2:40 PM
ਐਮੀ ਵਿਰਕ ਨੇ ਸ਼ੇਅਰ ਕੀਤਾ ''ਸਾਬ੍ਹ ਬਹਾਦਰ'' ਦਾ ਨਵਾਂ ਪੋਸਟਰ
ਜਲੰਧਰ— ਪਾਲੀਵੁੱਡ ਇੰਡਸਟਰੀ ''ਚ ਪ੍ਰਸਿੱਧੀ ਖੱਟਣ ਵਾਲਾ ਨਿੱਕਾ ਜ਼ੈਲਦਾਰ ਯਾਨਿ ਐਮੀ ਵਿਰਕ ਨੇ ਆਪਣੀ ਆਉਣ ਵਾਲੀ ਫਿਲਮ ''ਸਾਬ੍ਹ ਬਹਾਦਰ'' ਦੇ ਨਵੇਂ ਪੋਸਟਰ ਦੀ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇਸ ਫਿਲਮ ਦਾ ਪੋਸਟਰ ਆਪਣੇ ਫੇਸਬੁੱਕ ਅਕਾਊਂਟ ''ਤੇ ਸ਼ੇਅਰ ਕੀਤਾ ਹੈ। ਐਮੀ ਵਿਰਕ ਦੀ ਆਉਣ ਵਾਲੀ ਫ਼ਿਲਮ ''ਸਾਬ੍ਹ ਬਹਾਦਰ'' ਦੀ ਹਾਲ ਹੀ ''ਚ ਨਵੀਂ ਝਲਕ ਸਾਹਮਣੇ ਆਈ ਹੈ। ਇਸ ਫ਼ਿਲਮ ''ਚ ਐਮੀ ਵਿਰਕ ਇਕ ਪੁਲਿਸ ਵਾਲੇ ਦੇ ਕਿਰਦਾਰ ''ਚ ਨਜ਼ਰ ਆਉਣਗੇ। ਇਸ ਫ਼ਿਲਮ ''ਚ ਕਾਮੇਡੀ ਦੇ ਕਿੰਗ ਜਸਵਿੰਦਰ ਭੱਲਾ ਅਤੇ ਰਾਣਾ ਰਣਬੀਰ ਵੀ ਐਮੀ ਵਿਰਕ ਨਾਲ ਥਾਣੇ ''ਚ ਹੀ ਨਜ਼ਰ ਆਉਣਗੇ।
ਜ਼ਿਕਰਯੋਗ ਹੈ ਕਿ ਇਸ ਫ਼ਿਲਮ ਦੀ ਕਹਾਣੀ ਨੂੰ ਜੱਸ ਗਰੇਵਾਲ ਨੇ ਲਿਖਿਆ ਹੈ ਅਤੇ ਫ਼ਿਲਮ ਨੂੰ ਡਾਇਰੈਕਟ ਅੰਮ੍ਰਿਤ ਰਾਜ ਚੱਡਾ ਨੇ ਕੀਤਾ ਹੈ। ਗੀਤਾਂ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਐਮੀ ਵਿਰਕ ਨੇ ਪਾਲੀਵੁੱਡ ਫਿਲਮ ਇੰਡਸਟਰੀ ''ਚ ਆਪਣੀ ਅਦਾਕਾਰੀ ਨਾਲ ਕਾਫੀ ਪ੍ਰਸਿੱਧੀ ਖੱਟੀ ਹੈ। ਐਮੀ ਵਿਰਕ ਹੁਣ ਤੱਕ 4 ਪੰਜਾਬੀ ਫ਼ਿਲਮਾਂ ''ਚ ਕੰਮ ਕਰ ਚੁੱਕੇ ਹਨ। ਵਾਈਟ ਹਿੱਲ ਪ੍ਰੋਡਕਸ਼ਨ ਵੱਲੋਂ ਪੇਸ਼ ਕੀਤੀ ਜਾਣ ਵਾਲੀ ''ਸਾਬ੍ਹ ਬਹਾਦਰ'' 26 ਮਈ ਨੂੰ ਵੱਡੇ ਪਰਦੇ ''ਤੇ ਦਸਤਕ ਦੇਵੇਗੀ।