''ਸਾਬ੍ਹ ਬਹਾਦਰ'' ਲਈ ਇੰਝ ਸਿੱਖੀ ਐਮੀ ਵਿਰਕ ਨੇ ਕਤਲ ਦੀ ''ਤਫ਼ਤੀਸ਼'' ਕਰਨੀ

5/24/2017 3:59:52 PM

ਜਲੰਧਰ— ਇਸ ਹਫ਼ਤੇ ਯਾਨੀ 26 ਮਈ ਨੂੰ ਪੰਜਾਬੀ ਮਸ਼ਹੂਰ ਅਭਿਨੇਤਾ ਐਮੀ ਵਿਰਕ ਦੀ ਫ਼ਿਲਮ 'ਸਾਬ੍ਹ ਬਹਾਦਰ' ਰਿਲੀਜ਼ ਹੋ ਰਹੀ ਹੈ। ਮਿਸਟਰੀ ਡਰਾਮਾ ਜੋਨਰ ਦੀ ਇਹ ਪੰਜਾਬੀ ਦੀ ਪਹਿਲੀ ਫ਼ਿਲਮ ਹੈ। ਇਹ ਫ਼ਿਲਮ ਇਕ ਪਿੰਡ 'ਚ ਭੇਦਭਰੀ ਹਾਲਤ 'ਚ ਇਕ ਤੋਂ ਬਾਅਦ ਹੋਏ ਤਿੰਨਾਂ ਕਤਲਾਂ ਦੀ ਗੁੱਥੀ ਦੁਆਲੇ ਘੁੰਮਦੀ ਹੈ। ਇਸ ਪਿੰਡ ਦੀ ਪੁਲਿਸ ਚੌਂਕੀ ਦਾ ਮੁੱਖੀ ਇਨ੍ਹਾਂ ਕਤਲਾਂ ਦੀ ਗੁੱਥੀ ਸੁਲਝਾਉਂਦਾ ਹੈ।

PunjabKesari

'ਬੰਬੂਕਾਟ', 'ਜੱਟ ਜੇਮਸ ਬਾਂਡ' ਅਤੇ 'ਰੱਬ ਦਾ ਰੇਡੀਓ' ਵਰਗੀਆਂ ਫ਼ਿਲਮਾਂ ਲਿਖ ਚੁੱਕੇ ਜੱਸ ਗਰੇਵਾਲ ਦੀ ਲਿਖੀ ਇਹ ਕਹਾਣੀ ਪੂਰੀ ਤਰ੍ਹਾਂ ਸਸਪੈਂਸ ਭਰਪੂਰ ਹੈ। ਹਲਕੇ ਫੁਲਕੇ ਵਿਸ਼ੇ ਵਾਲੀਆਂ ਫ਼ਿਲਮਾਂ ਨਾਲ ਛਾਇਆ ਐਮੀ ਵਿਰਕ ਲਈ ਇਹ ਫ਼ਿਲਮ ਵੱਡੀ ਚੁਣੌਤੀ ਸੀ। ਪਹਿਲੀ ਵਾਰ ਇਸ ਕਿਸਮ ਦੇ ਦਮਦਾਰ ਕਿਰਦਾਰ 'ਚ ਨਜ਼ਰ ਆ ਰਹੇ ਐਮੀ ਨੇ ਪੁਲਸੀਆ ਚਾਲ ਢਾਲ ਤੇ ਉਨ੍ਹਾਂ ਦੀ ਤਫ਼ਤੀਸ਼ ਕਰਨ ਦੇ ਅੰਦਾਜ਼ 'ਚ ਸਿੱਖਣ ਲਈ ਕਾਫ਼ੀ ਮਿਹਨਤ ਕੀਤੀ ਹੈ।

PunjabKesari

ਬੇਸ਼ੱਕ ਡਾਇਰੈਕਟਰ ਅੰਮਿਤ ਰਾਜ ਚੱਢਾ ਅਤੇ ਰਾਈਟਰ ਜੱਸ ਗਰੇਵਾਲ ਦੇ ਮੁਤਾਬਕ ਹੀ ਐਮੀ ਨੇ ਐਕਟਿੰਗ ਕੀਤੀ ਹੈ ਪਰ ਇਸ ਕਿਰਦਾਰ ਨੂੰ ਪਰਦੇ 'ਤੇ ਸਵੀਕਾਰ ਕਰਨ ਲਈ ਉਸ ਨੇ ਨਿੱਜੀ ਤੌਰ 'ਤੇ ਟ੍ਰੇਨਿੰਗ ਲਈ ਹੈ। ਐਮੀ ਮੁਤਾਬਕ ਉਸ ਨੇ ਆਪਣੀ ਜਾਣਕਾਰ ਪੁਲਿਸ ਅਫ਼ਸਰਾਂ ਤੋਂ ਜਾਣਕਾਰੀ ਇੱਕਠੀ ਕਰਨ ਤੋਂ ਇਲਾਵਾ, ਕੁਝ ਹਾਲੀਵੁੱਡ ਤੇ ਬਾਲੀਵੁੱਡ ਦੀਆਂ ਫ਼ਿਲਮਾਂ ਵੀ ਦੇਖੀਆਂ।

PunjabKesari

ਪੂਰੀ ਕਹਾਣੀ 'ਤੇ ਮਾਹੌਲ ਨੂੰ ਸਮਝਣ ਲਈ ਉਸ ਨੇ ਕੁਝ ਕਿਤਾਬਾਂ ਵੀ ਪੜੀਆਂ। ਐਮੀ ਮੁਤਾਬਕ ਇਹ ਫ਼ਿਲਮ ਅਦਾਕਾਰ ਵਜੋਂ ਉਸ ਦੇ ਕੱਦ ਨੂੰ ਦਰਸ਼ਕਾਂ ਸਾਹਮਣੇ ਲੈ ਕੇ ਆਵੇਗੀ। 'ਵ੍ਹਾਈਟ ਹਿੱਲ ਸਟੂਡੀਓ' ਤੇ 'ਜ਼ੀ ਸਟੂਡੀਓ' ਵੱਲੋਂ ਰਿਲੀਜ਼ ਕੀਤੀ ਜਾ ਰਹੀ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਤੇ ਮਨਮੋੜ ਸਿੱਧੂ ਦੀ ਇਸ ਫ਼ਿਲਮ ਤੋਂ ਫ਼ਿਲਮ ਦੀ ਟੀਮ ਤੋਂ ਇਲਾਵਾ ਦਰਸ਼ਕਾਂ ਅਤੇ ਇਸ ਕਿੱਤੇ ਨਾਲ ਜੁੜੇ ਲੋਕਾਂ ਨੂੰ ਵੀ ਵੱਡੀਆਂ ਆਸਾਂ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News