ਦਰਸ਼ਕਾਂ ਦੇ ਸਿਰ ਚੜਿਆ ਐਮੀ ਵਿਰਕ ਦੀ ''ਸਾਬ੍ਹ ਬਹਾਦਰ'' ਦਾ ਰੰਗ
5/27/2017 2:06:24 PM
ਜਲੰਧਰ— ਪੰਜਾਬੀ ਸਿਨੇਮੇ ਨੂੰ ਚਾਰ ਚੰਨ ਲਾਉਣ ਲਈ ਐਮੀ ਵਿਰਕ. ਦੀ 'ਸਾਬ੍ਹ ਬਹਾਦਰ' ਬੀਤੇ ਦਿਨੀਂ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਅਜੋਕੇ ਪੰਜਾਬੀ ਸਿਨੇਮੇ ਦੀ ਇਹ ਮਿਸਟਰੀ ਤੇ ਥ੍ਰਿਲ ਭਰਪੂਰ ਪਹਿਲੀ ਪੰਜਾਬੀ ਫ਼ਿਲਮ ਆਖੀ ਜਾ ਸਕਦੀ ਹੈ। 'ਵ੍ਹਾਈਟ ਹਿੱਲ ਸਟੂਡੀਓ ਤੇ ਜ਼ੀ ਸਟੂਡੀਓ' ਦੀ ਇਹ ਫ਼ਿਲਮ ਅੱਜ ਪਰਦਾਪੇਸ਼ ਹੋ ਚੁੱਕੀ ਹੈ। ਫ਼ਿਲਮ ਦੀ ਕਹਾਣੀ ਲੇਖਕ ਜੱਸ ਗਰੇਵਾਲ ਨੇ ਲਿਖੀ ਹੈ ਅਤੇ ਨਿਰਦੇਸ਼ਕ ਅੰਮ੍ਰਿਤ ਰਾਜ ਚੱਡਾ ਦਾ ਹੈ। ਫ਼ਿਲਮ ਦੀ ਨਾਇਕਾ ਨਵਾਂ ਚਿਹਰਾ ਪ੍ਰੀਤ ਕੰਵਲ ਹੈ। ਉਨ੍ਹਾਂ ਤੋਂ ਇਲਾਵਾ ਫ਼ਿਲਮ 'ਚ ਸਰਦਾਰ ਸੋਹੀ, ਹੌਬੀ ਧਾਲੀਵਾਲ ਤੇ ਸੀਮਾ ਕੌਸ਼ਲ ਸਮੇਤ ਕਈ ਨਵੇਂ ਤੇ ਮੰਝੇ ਹੋਏ ਅਦਾਕਾਰ ਨੇ ਅਹਿਮ ਭੂਮਿਕਾ ਨਿਭਾਈ ਹੈ।
ਪੰਜਾਬੀ ਫਿਲਮਾਂ 'ਚ ਇੱਕ ਨਵਾਂ ਮੋੜ ਲੈ ਕੇ ਆਈ ਹੈ 'ਸਾਬ੍ਹ ਬਹਾਦਰ'। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੇਖਣ ਤੋਂ ਬਾਅਦ ਦਰਸ਼ਕਾਂ ਨੇ ਅਜਿਹੇ ਕੂਮੈਂਟਸ ਕਰਕੇ ਐਮੀ ਵਿਰਕ ਅਤੇ 'ਸਾਬ੍ਹ ਬਹਾਦਰ' ਦੀ ਪ੍ਰਸ਼ੰਸਾਂ ਕੀਤੀ। ਇਹ ਇੱਕ ਪਰਿਵਾਰਿਕ ਅਤੇ ਸੱਭਿਆਚਾਰਕ ਫਿਲਮ ਹੈ। 'ਸਾਬ੍ਹ ਬਹਾਦਰ' ਦੇ ਕਿਰਦਾਰ 'ਚ ਐਮੀ ਵਿਰਕ ਦਰਸ਼ਕਾਂ 'ਚ ਛਾਅ ਗਿਆ ਹੈ। ਐਮੀ ਦੇ ਕਿਰਦਾਰ ਤੋਂ ਇਲਾਵਾ ਰਾਣਾ ਰਣਬੀਰ, ਜਸਵਿੰਦਰ ਭੱਲਾ ਨੇ ਵੀ ਆਪਣੀ ਅਦਾਕਾਰੀ ਨਾਲ ਫਿਲਮ ਨੂੰ ਚਾਰ ਚੰਨ ਲਾਏ ਹਨ। ਐਮੀ ਵਿਰਕ ਨੇ ਆਪਣੇ ਕਿਰਦਾਰ ਨੂੰ ਕਾਫੀ ਸੁਚੱਜੇ ਢੰਗ ਨਾਲ ਨਿਭਾਇਆ ਹੈ। ਦਰਸ਼ਕਾਂ ਨੇ ਸੁਪਰਸਟਾਰ, ਗੁੱਡ ਪਿਕਚਰ, ਸਿਰਾ ਮੂਵੀ, ਨਾਈਸ, ਓਸਮ, ਗਾਰਡਰ ਆਦਿ ਕੂਮੈਂਟਸ ਨਾਲ 'ਸਾਬ੍ਹ ਬਹਾਦਰ' ਦੀ ਪ੍ਰਸ਼ੰਸਾਂ ਕੀਤੀ। 'ਸਾਬ੍ਹ ਬਹਾਦਰ' ਦੇ ਗੀਤਾਂ ਨੂੰ ਵੀ ਖੂਬ ਪਸੰਦ ਕੀਤਾ ਗਿਆ ਹੈ। ਫਿਲਮ 'ਚ ਪਰੋਸਿਆ ਗਿਆ ਹਰ ਫਲੇਵਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ