ਐਮੀ ਤੇ ਬਾਵਾ ਦੇਣਗੇ ਸ਼ਹੀਦਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਮਦਦ

2/16/2019 2:20:28 PM

ਜਲੰਧਰ (ਬਿਊਰੋ) —  ਵੀਰਵਾਰ ਨੂੰ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੀ ਦੇਸ਼ ਭਰ 'ਚ ਨਿੰਦਿਆ ਹੋ ਰਹੀ ਹੈ। ਹਮਲੇ ਦੀ ਇਸ ਖਬਰ ਨੇ ਹਰ ਭਾਰਤੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਐਮੀ ਵਿਰਕ ਤੇ ਰਣਜੀਤ ਬਾਵਾ ਵੀ ਇਸ ਹਮਲੇ ਕਾਰਨ ਬੇਹੱਦ ਦੁਖੀ ਹਨ। ਐਮੀ ਵਿਰਕ ਤੇ ਰਣਜੀਤ ਬਾਵਾ ਨੇ ਪੰਜਾਬ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ (2.50 ਲੱਖ ਹਰੇਕ ਸ਼ਹੀਦ ਦੇ ਪਰਿਵਾਰ ਨੂੰ) ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਐਮੀ ਨੇ ਲਿਖਿਆ, 'ਜਿਹੜੇ ਸਾਡੇ ਵੀਰ ਸ਼ਹੀਦ ਹੋਏ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਮੈਂ 10 ਲੱਖ ਰੁਪਏ (2.50 ਲੱਖ ਹਰੇਕ ਪਰਿਵਾਰ ਨੂੰ) ਦੇਣ ਦਾ ਫੈਸਲਾ ਕੀਤਾ ਹੈ। ਮੈਂ ਉਨ੍ਹਾਂ ਦੇ ਪਰਿਵਾਰਾਂ ਦੇ ਪੁੱਤਰਾਂ ਦਾ ਘਾਟਾ ਤਾਂ ਪੂਰਾ ਨਹੀਂ ਕਰ ਸਕਦਾ ਪਰ ਜੋ ਮੈਂ ਆਪਣੇ ਵਲੋਂ ਕਰ ਸਕਦਾ ਹਾਂ ਮੈਂ ਉਹ ਕਰ ਰਿਹਾ ਹਾਂ। ਉਮੀਦ ਕਰਦਾ ਹਾਂ ਕਿ ਤੁਸੀਂ ਵੀ ਆਪਣੇ ਵਲੋਂ ਮਦਦ ਕਰੋਗੇ। ਵਾਹਿਗੁਰੂ ਮਿਹਰ ਕਰੇ।'

 
 
 
 
 
 
 
 
 
 
 
 
 
 

Sat shri akaal ji.. Jehre saade veer shaheed hoye aa, ohna de parwaaraan nu main 10lakh rs den da faisla kita( 2,5 lakh each)... main ohna parwaaraan de puttraaan da ghaataa taan nai poora kar sakda, par jo main apne wallon kar sakda , main oh kar rea... umeed krda k tuc v apne wallon help karonge... waheguru mehar kare 🙏🏻... Note: i hope koi negative comment nai aauga... eh ammount main saare veera ch v wand sakda c, but ammount bahut ghat ho jana c... bhullla chukka maaf kar deo... hope tuc help karonge taan aapa saare veera de parwaaraan di madad kar sakde aa...

A post shared by Ammy Virk ( ਐਮੀ ਵਿਰਕ ) (@ammyvirk) on Feb 15, 2019 at 10:07pm PST

ਦੱਸਣਯੋਗ ਹੈ ਕਿ ਪੁਲਵਾਮਾ ਅੱਤਵਾਦੀ ਹਮਲੇ 'ਚ ਕੁਲ 44 ਜਵਾਨ ਸ਼ਹੀਦ ਹੋਏ, ਜਿਨ੍ਹਾਂ 'ਚੋਂ 4 ਪੰਜਾਬ ਨਾਲ ਸਬੰਧ ਰੱਖਦੇ ਸਨ। ਇਨ੍ਹਾਂ 'ਚੋਂ ਮਨਿੰਦਰ ਸਿੰਘ, ਜੋ ਕਿ ਗੁਰਦਾਸਪੁਰ, ਕੁਲਵਿੰਦਰ ਸਿੰਘ ਆਨੰਦਰਪੁਰ ਸਾਹਿਬ, ਜੈਮਲ ਸਿੰਘ ਮੋਗਾ ਅਤੇ ਸੁਖਜਿੰਦਰ ਸਿੰਘ ਤਰਨਤਾਰਨ ਦੇ ਰਹਿਣ ਵਾਲੇ ਸਨ। ਇਸ ਅੱਤਵਾਦੀ ਹਮਲੇ ਦੀ ਜਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਹੈ।

 

 
 
 
 
 
 
 
 
 
 
 
 
 
 

( boond boond nal smundar bharda ) Phulwama Attack Vich jinne v shaeed hoye ona sab nu Kot Kot parnam 🙏🏻Ona pariwaran da ghata ko nahi poora kr skda But Main Apne wallon Ona apne Punjabi privaran Nu 2.50-2.50 lakh bhet krna chunda 🙏🏻Mainu pata ene nal ona da dukh ghatna nhi na ona nu honsla vadna 🙏🏻Bus eni k himmat bakhse waheguru 🙏🏻 es dukh Di Ghari vich shareek ho skiye 🙏🏻Waheguru sarbat da bhala 🙏🏻Jai Jawan #indianarmy #jaijawan

A post shared by Ranjit Bawa (@ranjitbawa) on Feb 15, 2019 at 11:38pm PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News