B''day : ਘੱਟ ਸਮੇਂ ''ਚ ਆਪਣੀ ਅਦਾਕਾਰੀ ਨਾਲ ਐਮੀ ਨੇ ਬਣਾਈ ਲੋਕਾਂ ਦੇ ਦਿਲਾਂ ''ਚ ਖਾਸ ਪਛਾਣ

5/11/2017 2:50:20 PM

ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਅਤੇ ਪਾਲੀਵੁੱਡ ਇੰਡਸਟਰੀ ''ਚ ਪ੍ਰਸਿੱਧੀ ਖੱਟਣ ਵਾਲਾ ਨਿੱਕਾ ਜ਼ੈਲਦਾਰ ਅਰਥਾਤ ਐਮੀ ਵਿਰਕ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 11 ਮਈ ਨੂੰ 1992 ''ਚ ਹੋਇਆ ਸੀ। ਐਮੀ ਵਿਰਕ ਨੇ ਆਪਣੀ ਸੁਰੀਲੀ ਆਵਾਜ਼ ਅਤੇ ਸ਼ਾਨਦਾਰ ਗੀਤਾਂ ਨਾਲ ਦਰਸ਼ਕਾਂ ''ਚ ਖਾਸ ਪਛਾਣ ਕਾਇਮ ਕੀਤੀ ਹੈ। ਗਾਇਕੀ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਮਸ਼ਹੂਰ ਅਭਿਨੇਤਾ ਅਮਰਿੰਦਰ ਗਿੱਲ ਦੀ ਫਿਲਮ ''ਅੰਗਰੇਜ'' ''ਚ ਕੰਮ ਕਰ ਕੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਇਸ ਫਿਲਮ ''ਚ ਅਦਾਕਾਰੀ ਕਰਕੇ ਕਾਫੀ ਪ੍ਰਸ਼ੰਸਾਂ ਖੱਟੀ। ਇਸ ਤੋਂ ਬਾਅਦ ਐਮੀ ਵਿਰਕ ਦੀਆਂ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਫਿਲਮਾਂ ਰਿਲੀਜ਼ ਹੁੰਦੀਆਂ ਗਈਆਂ।
ਐਮੀ ਵਿਰਕ ਨੇ ਕਈ ਪੰਜਾਬੀ ਭੰਗੜੇ ਵਾਲੇ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ''ਚ ਗਾਇਆ ਹੈ। ਉਨ੍ਹਾਂ ਗਾਇਕੀ ਦੇ ਨਾਲ-ਨਾਲ ਪੰਜਾਬੀ ਫਿਲਮਾਂ ''ਚ ਆਪਣੀ ਕਿਸਮਤ ਅਜ਼ਮਾਈ ਅਤੇ ਸਫਲਤਾ ਹਾਸਲ ਕੀਤੀ। ਪੰਜਾਬੀ ਫਿਲਮਾਂ ਨਾਲ ਉਨ੍ਹਾਂ ਨੇ ਬੁਲੰਦੀਆਂ ਨੂੰ ਛੂੰਹਇਆ। ਉਨ੍ਹਾਂ ਨੇ ''ਅੰਗਰੇਜ਼'', ''ਅਰਦਾਸ'', ''ਬੰਬੂਕਾਟ'' ਫਿਲਮਾਂ ''ਚ ਬੇਹਤਰੀਨ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਿਆ। ਇਸ ਦੇ ਨਾਲ ਹੀ ''ਨਿੱਕਾ ਜ਼ੈਲਦਰਾ'' ਵੀ ਲੋਕਾਂ ਨੂੰ ਖੂਬ ਪਸੰਦ ਆਈ।
ਦੱਸਣਯੋਗ ਹੈ ਕਿ ਐਮੀ ਵਿਰਕ ਦੀ ਨਵੀਂ ਆਉਣ ਵਾਲੀ ਫਿਲਮ ''ਸਾਬ੍ਹ ਬਹਾਦਰ'' ਹੈ। ਇਸ ਫਿਲਮ ''ਚ ਐਮੀ ਵਿਰਕ ਵੱਖਰੇ ਹੀ ਅੰਦਾਜ਼ ''ਚ ਨਜ਼ਰ ਆਉਣਗੇ। ਉਨ੍ਹਾਂ ਦੀ ''ਸਾਬ੍ਹ ਬਹਾਦਰ'' ਫਿਲਮ 26 ਮਈ ਨੂੰ ਸਿਨੇਮਾਘਰਾਂ ''ਚ ਦਸਤਕ ਦੇਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News