'ਰੀਲ ਤੇ ਰੀਅਲ ਲਾਈਫ ਤੇਜ਼ ਗੇਂਦਬਾਜ਼ ਬਲਵਿੰਦਰ ਸੰਧੂ ਧਰਮਸ਼ਾਲਾ 'ਚ ਇਕੱਠੇ ਟ੍ਰੇਨਿੰਗ ਕਰਦੇ ਨਜ਼ਰ ਆਏ'

Monday, April 15, 2019 8:41 AM

ਨਵੀਂ ਦਿੱਲੀ - ਕਬੀਰ ਖਾਨ ਦੀ ਫਿਲਮ ‘83’ ਟੀਮ ਇੰਡੀਆ ਦੀ ਪਹਿਲੀ ਵਿਸ਼ਵ ਕੱਪ ਜਿੱਤ ਤੋਂ ਪ੍ਰੇਰਿਤ ਹੈ। ਰਣਬੀਰ ਸਿੰਘ ਫਿਲਮ ’ਚ ਕਪਿਲ ਦੇਵ ਦੀ ਭੂਮਿਕਾ ਨਿਭਾਅ ਰਹੇ ਹਨ ਤਾਂ ਪੰਜਾਬ ਦੇ ਮਸ਼ਹੂਰ ਗਾਇਕ-ਅਭਿਨੇਤਾ ਐਮੀ ਵਿਰਕ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।

PunjabKesari

ਜਿਨ੍ਹਾਂ ਨੇ ਫਾਈਨਲ ਮੈਚ ’ਚ ਸਭ ਤੋਂ ਯਾਦਗਾਰੀ ਗੇਂਦ ਸੁੱਟੀ ਸੀ ਅਤੇ ਵੈਸਟਇੰਡੀਜ਼ ਦੇ ਗਾਰਡਨ ਗ੍ਰੀਨਜ਼ ਨੂੰ ਆਪਣੇ ਇਨ-ਸਵਿੰਗਰ ਮੂਵ ਦੇ ਨਾਲ ਹਾਰ ਦਾ ਸਵਾਦ ਚਖਾਇਆ ਸੀ।


PunjabKesari
ਫਿਲਮ ‘83’ ਦੀ ਟੀਮ ਇਨ੍ਹੀਂ ਦਿਨੀਂ ਧਰਮਸ਼ਾਲਾ ’ਚ ਕ੍ਰਿਕਟ ਦੀ ਟ੍ਰੇਨਿੰਗ ਲੈ ਰਹੀ ਹੈ ਅਤੇ ਇਸ ਦੌਰਾਨ ਫਿਲਮ ’ਚ ਰੋਲ ਨਿਭਾਅ ਰਹੇ (ਰੀਲ) ਐਮੀ ਵਿਰਕ ਅਤੇ ਰੀਅਲ ਲਾਈਫ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਇਕੱਠੇ ਟ੍ਰੇਨਿੰਗ ਲੈਂਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਧਰਮਸ਼ਾਲਾ ’ਚ ਟ੍ਰੇਨਿੰਗ ਦੌਰਾਨ ਇਕ ਫੋਟੋ ਸਾਂਝੀ ਕੀਤੀ ਹੈ।

PunjabKesari

ਐਮੀ ਵਿਰਕ ਨਾਲ ਕੰਮ ਕਰਨਾ ਖੁਸ਼ੀ ਦੀ ਗੱਲ : ਮਧੂ ਮੰਤੇਨਾ

ਮਈ ਤੋਂ ਅਗਸਤ ਤਕ 4 ਮਹੀਨੇ ’ਚ ਫਿਲਮ ਦੀ ਸ਼ੂਟਿੰਗ ਕੀਤੀ ਜਾਵੇਗੀ। ਫਿਲਮ ਦੇ ਨਿਰਮਾਤਾਵਾਂ ’ਚੋਂ ਇਕ ਮਧੂ ਮੰਤੇਨਾ ਫਿਲਮ ’ਚ ਪੰਜਾਬੀ ਸਟਾਰ ਐਮੀ ਵਿਰਕ ਨਾਲ ਕੰਮ ਕਰ ਕੇ ਕਾਫੀ ਖੁਸ਼ ਹਨ। ਮੰਤੇਨਾ ਨੇ ਫਿਲਮ ਬਾਰੇ ਕਿਹਾ ਕਿ ਅਸੀ ਕਾਸਟਿੰਗ ਦੀ ਪ੍ਰਕਿਰਿਆ ’ਤੇ ਕੰਮ ਕਰ ਰਹੇ ਹਾਂ ਅਤੇ ਫਿਲਮ ਲਈ ਭਾਰਤ ਭਰ ਦੀ ਫਿਲਮ ਇੰਡਸਟਰੀਜ਼ ਤੋਂ ਅਭਿਨੇਤਾਵਾਂ ਦੀ ਚੋਣ ਕਰ ਰਹੇ ਹਾਂ।

PunjabKesari

ਫਿਲਮ ਨੂੰ ਅਸਲ ਸਥਾਨਾਂ ’ਤੇ ਫਿਲਮਾਇਆ ਜਾਵੇਗਾ

ਕਬੀਰ ਖਾਨ ਵਲੋਂ ਨਿਰਦੇਸ਼ਕ ਇਸ ਫਿਲਮ ’ਚ ਭਾਰਤੀ ਕ੍ਰਿਕਟ ਇਤਿਹਾਸ ਦੀਆਂ ਸਭ ਤੋਂ ਮਹੱਤਵਪੂਰਨ ਜਿੱਤਾਂ ’ਚੋਂ ਇਕ ਦਰਸ਼ਕਾਂ ਸਾਹਮਣੇ ਪੇਸ਼ ਕੀਤੀ ਜਾਵੇਗੀ। ਫਿਲਮ ਨੂੰ ਅਸਲ ਸਥਾਨਾਂ ’ਤੇ ਫਿਲਮਾਇਆ ਜਾਵੇਗਾ ਅਤੇ ਅਗਲੇ ਸਾਲ ਦੀ ਸ਼ੁਰੂਆਤ ’ਚ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਜਾਵੇਗੀ। ਫਿਲਮ ’ਚ ਇਕ ਮਜ਼ਬੂਤ ਸਪੋਰਟਸ ਕਾਸਟਿੰਗ ਦੇਖਣ ਨੂੰ ਮਿਲੇਗੀ ਅਤੇ ਜਲਦੀ ਹੀ ਹੋਰ ਖਿਡਾਰੀਆਂ ਦੀ ਕਾਸਟਿੰਗ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ। ਰਿਲਾਇੰਸ ਐਂਟਰਟੇਨਮੈਂਟ ਵਲੋਂ ਪੇਸ਼ ਅਤੇ ਮਧੂ ਮੰਤੇਨਾ ਵਲੋਂ ਨਿਰਮਾਨਿਤ, ਵਿਸ਼ਣੂ ਇੰਦਰੀ ਅਤੇ ਕਬੀਰ ਖਾਨ ਦੀ ਫਿਲਮ 10 ਅਪ੍ਰੈਲ 2020 ’ਚ ਰਿਲੀਜ਼ ਹੋਵੇਗੀ।

PunjabKesari


Edited By

Sunita

Sunita is news editor at Jagbani

Read More