ਦੇਖੋ ਵਿਦੇਸ਼ ''ਚ ਐਮੀ ਵਿਰਕ ਨੇ ਕਿਸ ਨੂੰ ਬਣਾਇਆ ਆਪਣੀ ਮਾਂ, ਵੀਡੀਓ ਵਾਇਰਲ

8/2/2019 3:29:11 PM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰਾ ਤੇ ਗਾਇਕ ਐਮੀ ਵਿਰਕ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਛਾਏ ਹੋਏ ਹਨ। ਹਾਲ ਹੀ 'ਚ ਐਮੀ ਵਿਰਕ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੇ ਵਿਹਲੇ ਸਮੇਂ ਨੂੰ ਕਿਵੇਂ ਬਤੀਤ ਕਰਦੇ ਹਨ, ਦੱਸਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਐਮੀ ਵਿਰਕ ਆਪਣੇ ਇਕ ਸਾਥੀ ਨਾਲ ਨਜ਼ਰ ਆ ਰਹੇ ਹਨ, ਜਿਸ 'ਚ ਉਨ੍ਹਾਂ ਨੂੰ ਵਾਲ ਵਾਹੁਣ ਲਈ ਆਖ ਰਹੇ ਹਨ। 

 
 
 
 
 
 
 
 
 
 
 
 
 
 

Gutt na krda?.... Ammy: Fitte muh tere 🤣🤣😂 Dasso fr krni chahidi aa gutt? Comment below! 😉 . . #ammyvirk #thuglife #friendshipgoals #friendship #uk #jasminesandlas #jassiegill #83thefilm #selfie #pollywood #Bollywood #chalmeraputt #gulabiqueen #teampollywood #sunandasharma #pollywoodteam #pollywoodlove #pollywoodlife #pollywoodnow #instapollywood #funnyvideo #memes #instantpollywood #pollywooddiaries #ardaaskaraan #pollywoodcelebrity #Bollywood #punjabiartist #punjabimedia #punjbaimania #punjabimagazine @ammyvirk @ammy_virk_fans_club @ammyvirkfansclub @ammy_virkfans @ammyvirkfanclub1

A post shared by Gossipgiri (@gossipgiriblogs) on Aug 1, 2019 at 11:09pm PDT


ਦੱਸ ਦਈਏ ਕਿ ਐਮੀ ਵਿਰਕ ਦਾ ਇਹ ਵੀਡੀਓ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਉਹ ਕਹਿ ਰਹੇ ਨੇ 'ਵਾਲ ਵਾਹ ਦੇ ਮਾੜੇ ਜਿਹੇ ਮੇਰੇ, ਬੇਬੇ ਮੇਰੀ ਯੂ. ਕੇ. ਆਈ ਹੈ ਮੇਰੇ ਨਾਲ, ਜਿਸ 'ਤੇ ਉਨ੍ਹਾਂ ਦਾ ਸਾਥੀ ਆਖਦਾ ਹੈ ਕਿ ਛੁੱਟੀ ਹੈ। ਇਸ ਵੀਡੀਓ 'ਚ ਦੋਵਾਂ ਨੇ ਕਾਫੀ ਹਾਸਾ ਵੀ ਪਾਇਆ ਹੈ।' ਹਾਲਾਂਕਿ ਐਮੀ ਵਿਰਕ ਦਾ ਇਹ ਵੀਡੀਓ ਕਦੋਂ ਦਾ ਹੈ, ਇਸ ਬਾਰੇ ਹਾਲੇ ਤੱਕ ਕੁਝ ਵੀ ਨਹੀਂ ਪਤਾ। 

 

 
 
 
 
 
 
 
 
 
 
 
 
 
 

Just landed in london for our dream, n hope we gona do our best... 😘😘😘. #kapilsdevils @kabirkhankk @ranveersingh @harrdysandhu @saqibsaleem @issahilkhattar @iamchiragpatil @actorjiiva @dhairya275 @nishantdhaiya @rbadree @thejatinsarna @tahirrajbhasin @adinathkothare @dinkersharmaa #peace #83squad WAHEGURU JI

A post shared by Ammy Virk ( ਐਮੀ ਵਿਰਕ ) (@ammyvirk) on May 28, 2019 at 5:35am PDT

ਦੱਸਣਯੋਗ ਹੈ ਕਿ ਐਮੀ ਵਿਰਕ ਕਈ ਹਿੱਟ ਪੰਜਾਬੀ ਗੀਤਾਂ ਦੇ ਨਾਲ-ਨਾਲ ਕਈ ਸੁਪਰਹਿੱਟ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ। ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਮੁਕਲਾਵਾ' ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਇਨ੍ਹੀਂ ਦਿਨੀਂ ਐਮੀ ਵਿਰਕ ਆਪਣੀ ਬਾਲੀਵੁੱਡ ਫਿਲਮ '83' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News