ਐਮੀ ਵਿਰਕ ਨੇ ਫੇਸਬੁੱਕ ਵੀਡੀਓ ਰਾਹੀਂ ''ਸਾਬ੍ਹ ਬਾਹਦਰ'' ਦੇ ਪ੍ਰਮੋਸ਼ਨ ਬਾਰੇ ਗੱਲਾਂ ਕੀਤੀਆਂ ਸਾਝੀਆਂ

Tuesday, May 16, 2017 2:49 PM
ਐਮੀ ਵਿਰਕ ਨੇ ਫੇਸਬੁੱਕ ਵੀਡੀਓ ਰਾਹੀਂ ''ਸਾਬ੍ਹ ਬਾਹਦਰ'' ਦੇ ਪ੍ਰਮੋਸ਼ਨ ਬਾਰੇ ਗੱਲਾਂ ਕੀਤੀਆਂ ਸਾਝੀਆਂ

ਜਲੰਧਰ— ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਐਮੀ ਵਿਰਕ ਦੀ ਹਾਲ ਹੀ ''ਚ ਨਵੀਂ ਆਉਣ ਵਾਲੀ ''ਸਾਬ੍ਹ ਬਹਾਦਰ'' ਫਿਲਮ ਰਿਲੀਜ਼ ਹੋਣ ਵਾਲੀ ਹੈ। ਦਰਸ਼ਕਾਂ ਨੂੰ ਇਸ ਫਿਲਮ ''ਚ ਉਨ੍ਹਾਂ ਦਾ ਵੱਖਰਾ ਕਿਰਦਾਰ ਦੇਖਣ ਮਿਲੇਗਾ, ਦੱਸਣਾ ਚਾਹੁੰਦੇ ਹਾਂ ਕਿ ਇਸ ਫਿਲਮ ''ਚ ਐਮੀ ਪਹਿਲੀ ਵਾਰ ਪੁਲਸ ਦੇ ਕਿਰਦਾਰ ''ਚ ਨਜ਼ਰ ਆਉਣਗੇ। ਅਦਾਕਾਰੀ ਦੇ ਨਾਲ-ਨਾਲ ਉਹ ਸੋਸ਼ਲ ਮੀਡੀਆ ''ਤੇ ਵੀ ਕਾਫੀ ਐਕਟਿਵ ਰਹਿੰਦੇ ਹਨ, ਖਾਸ ਗੱਲ ਇਹ ਹੈ ਕਿ ਐਮੀ ਨੇ ਹਾਲ ਹੀ ''ਚ ਆਪਣੇ ਸੋਸ਼ਲ ਅਕਾਉਂਟ ਫੇਸਬੁੱਕ ''ਤੇ ਵੀਡੀਓ ਪੋਸਟ ਕੀਤੀ ਹੈ, ਜਿਸ ''ਚ ਉਹ ਆਪਣੀ ਫਿਲਮ ''ਸਾਬ੍ਹ ਬਾਹਦਰ'' ਦੀ ਪ੍ਰਮੋਸ਼ਨ ਬਾਰੇ ਪ੍ਰਸ਼ੰਸ਼ਕਾਂ ਨਾਲ ਗੱਲਾਂ ਸਾਝੀਆਂ ਕਰ ਰਹੇ ਹਨ। ਉਨ੍ਹਾਂ ਨਾਲ ਇਸ ਵੀਡੀਓ ''ਚ ਹਾਸ-ਰਾਸ ਕਲਾਕਾਰ ਜਸਪਿੰਦਰ ਭੱਲਾ ਵੀ ਨਜ਼ਰ ਆ ਰਹੇ ਹਨ। ਵੀਡੀਓ ''ਚ ਉਹ ਆਪਣੇ ਪ੍ਰਸ਼ੰਸ਼ਕਾਂ ਨੂੰ ''ਸਾਬ੍ਹ ਬਹਾਦਰ'' ਨੂੰ ਦੇਖਣ ਦੀ ਅਪੀਲ ਕਰ ਰਹੇ ਹਨ।

click on this video

www.facebook.com/ItsAmmyVirk/videos/1189840471144377/

ਦੱਸਣਾ ਚਾਹੁੰਦੇ ਹਾਂ ਕਿ ਇਸ ਤੋਂ ਪਹਿਲਾ ਫਿਲਮ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਕੀਤਾ ਗਿਆ। ਐਮੀ ਦੀ ''ਸਾਬ੍ਹ ਬਹਾਦਰ'' ਪੰਜਵੀਂ ਫਿਲਮ ਹੈ, ਉਨ੍ਹਾਂ ਦੀ ਇਹ ਫਿਲਮ 26 ਮਈ ਨੂੰ ਸਿਨੇਮਾਘਰਾਂ ''ਚ ਰਿਲੀਜ਼ ਕੀਤੀ ਜਾਵੇਗੀ।