''83'' ਦੀ ਟੀਮ ਕੋਲੋ ਸੁਣੋ ਐਮੀ ਵਿਰਕ ਦੀਆਂ ਤਾਰੀਫਾਂ (ਵੀਡੀਓ)

Friday, June 7, 2019 9:05 AM

ਮੁੰਬਈ(ਬਿਊਰੋ) - ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਐਮੀ ਵਿਰਕ ਇਨ੍ਹੀਂ ਦਿਨੀਂ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਹਾਲ ਹੀ 'ਚ ਉਹ ਆਪਣੀ ਪੂਰੀ ਟੀਮ ਨਾਲ ਫਿਲਮ '83' ਦੀ ਸ਼ੂਟਿੰਗ ਲਈ ਲੰਡਨ ਪਹੁੰਚੇ ਸਨ। ਐਮੀ ਵਿਰਕ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਫਿਲਮ ਦੇ ਸ਼ੂਟ ਸ਼ੁਰੂ ਹੋਣ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਕਬੀਰ ਖਾਨ ਦੀ ਫਿਲਮ '83' ਦੀ ਪੂਰੀ ਸਟਾਰ ਕਾਸਟ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ।

PunjabKesari

ਇਸ ਵੀਡੀਓ 'ਚ ਐਮੀ ਵਿਰਕ ਨੇ ਆਪਣੇ ਮਿੱਠੀ ਆਵਾਜ਼ ਨਾਲ ਸਮਾਂ ਬੰਨ ਕੇ ਰੱਖ ਦਿੱਤਾ। ਉਨ੍ਹਾਂ ਦੇ ਸਾਥੀਆਂ ਨੇ ਗੀਤ ਦੇ ਨਾਲ ਐਮੀ ਦੀ ਐਕਟਿੰਗ ਦੀ ਵੀ ਤਾਰੀਫ ਕਰ ਰਹੇ ਹਨ। ਇਸ ਤੋਂ ਇਲਾਵਾ ਐਮੀ ਵਿਰਕ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਸਾਥੀਆਂ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਦੀ ਕੈਪਸ਼ਨ 'ਚ ਲਿਖਿਆ ਹੈ, 'ਜੀ ਹਾਂ..ਅਸੀਂ ਤਿਆਰ ਹਾਂ '83' ਦੇ ਅਨੁਭਵ ਕਰਨ ਲਈ...'।

 
 
 
 
 
 
 
 
 
 
 
 
 
 

One day to go !! @83thefilm #shootbegins

A post shared by Saqib Saleem (@saqibsaleem) on Jun 4, 2019 at 9:37am PDT


ਦੱਸ ਦਈਏ ਕਿ ਇਸ ਫਿਲਮ 'ਚ ਕਪਿਲ ਦੇਵ ਦੇ ਕਿਰਦਾਰ 'ਚ ਬਾਲੀਵੁੱਡ ਐਕਟਰ ਰਣਵੀਰ ਸਿੰਘ ਨਜ਼ਰ ਆਉਣਗੇ। ਐਮੀ ਵਿਰਕ ਜੋ ਕਿ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਤੇ ਹਾਰਡੀ ਸੰਧੂ ਕ੍ਰਿਕੇਟਰ ਮਦਨ ਲਾਲ ਦਾ ਕਿਰਦਾਰ ਨਿਭਾਉਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸਕੀਬ ਸਲੀਮ, ਤਾਹਿਰ ਰਾਜ ਭਸੀਨ, ਚਿਰਾਗ ਪਾਟਿਲ, ਜੀਵਾ ਆਦਿ ਹੋਰ ਕਲਾਕਾਰ ਇੰਡੀਅਨ ਕ੍ਰਿਕੇਟ ਟੀਮ ਦੀ 1983 ਦੀ ਸ਼ਾਨਦਾਰ ਜਿੱਤ ਨੂੰ ਵੱਡੇ ਪਰਦੇ 'ਤੇ ਪੇਸ਼ ਕਰਦੇ ਹੋਏ ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ 10 ਅਪ੍ਰੈਲ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।

 

 
 
 
 
 
 
 
 
 
 
 
 
 
 

@saqibsaleem @actorjiiva @issahilkhattar Yesss we are ready for #relive83 Love my brothers 👌🏻🤗💪🏻... @83thefilm

A post shared by Ammy Virk ( ਐਮੀ ਵਿਰਕ ) (@ammyvirk) on Jun 4, 2019 at 9:55am PDT


Edited By

Sunita

Sunita is news editor at Jagbani

Read More