ਅਮਰਿੰਦਰ ਗਿੱਲ ਨੇ ਇਕ ਵਾਰ ਫਿਰ ''ਲਹੌਰੀਏ'' ਨਾਲ ਜਿੱਤਿਆ ਦਰਸ਼ਕਾਂ ਦਾ ਦਿਲ

Saturday, May 13, 2017 1:03 PM
ਅਮਰਿੰਦਰ ਗਿੱਲ ਨੇ ਇਕ ਵਾਰ ਫਿਰ ''ਲਹੌਰੀਏ'' ਨਾਲ ਜਿੱਤਿਆ ਦਰਸ਼ਕਾਂ ਦਾ ਦਿਲ
ਜਲੰਧਰ— ਪੰਜਾਬੀ ਮਸ਼ਹੂਰ ਅਭਿਨੇਤਾ ਅਮਰਿੰਦਰ ਗਿੱਲ ਪੰਜਾਬੀਆਂ ਦਾ ਹਰਮਨ ਪਿਆਰਾ ਹੈ। ਉਸ ਦੀ ਗਾਇਨ ਸ਼ੈਲੀ ਨਿਰਾਲੀ ਤੇ ਮੌਲਿਕ ਹੈ। ਅਮਰਿੰਦਰ ਗਿੱਲ ਦੀ ਨਵੀਂ ਪੰਜਾਬੀ ਫ਼ਿਲਮ ''ਲਾਹੌਰੀਏ''12 ਮਈ ਯਾਨਿ ਕਿ ਬੀਤੇ ਦਿਨੀਂ ਸਿਨੇਮਾਘਰਾਂ ''ਚ ਰਿਲੀਜ਼ ਹੋ ਚੁੱਕੀ ਹੈ। ''ਲੌਹਰੀਏ'' ਫਿਲਮ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਅਮਰਿੰਦਰ ਗਿੱਲ ਦੀ ਅਦਾਕਾਰੀ ਤੋਂ ਇਲਾਵਾ ਕਈ ਦਰਸ਼ਕਾਂ ਨੇ ਸਰਗੁਣ ਮਹਿਤਾ ਅਤੇ ਕੁਝ ਦਰਸ਼ਕਾਂ ਨੇ ਨਿਮਰਤ ਖਹਿਰਾ ਦੀ ਅਦਾਕਾਰੀ ਨੂੰ ਸਰ੍ਹਾਇਆ ਹੈ। ਦਰਸ਼ਕਾਂ ਦਾ ਕਹਿਣਾ ਹੈ ਕਿ ''ਲਹੌਰੀਏ'' ਨਾਲ ਅਮਰਿੰਦਰ ਗਿੱਲ ਨੇ ਸਾਡਾ ਦਿਲ ਜਿੱਤ ਲਿਆ। ਦਰਸ਼ਕਾਂ ਨੇ ''ਬਹੁਤ ਵਧੀਆ, ਘੈਂਟ, ਵੈਰੀ ਨਾਇਸ, ਓਸਮ'' ਆਦਿ ਕੁਮੈਂਟਸ ਨਾਲ ਇਸ ਫਿਲਮ ਨੂੰ ਸਰ੍ਹਾਇਆ ਹੈ। ਦਰਸ਼ਕਾਂ ਨੂੰ ਫਿਲਮ ਦੀ ਕਹਾਣੀ ਕਾਫੀ ਪਸੰਦ ਆ ਰਹੀ ਹੈ। ਇਹ ਇੱਕ ਪਰਿਵਾਰਿਕ ਫਿਲਮ ਹੈ। ਇਸ ਫਿਲਮ ਦੀ ਕਹਾਣੀ 1947 ਦੀ ਵੰਡ ''ਤੇ ਆਧਾਰਿਤ ਹੈ। ਜਲੰਧਰ ਦੇ ਨਾਲ-ਨਾਲ ਇਸ ਫਿਲਮ ਨੂੰ ਲੁਧਿਆਣਾ ਅਤੇ ਅੰਮ੍ਰਿਤਸਰ ਆਦਿ ਸ਼ਹਿਰਾਂ ''ਚੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦਰਸ਼ਕਾਂ ਦਾ ਕਹਿਣਾ ਹੈ ਕਿ ਅਮਰਿੰਦਰ ਗਿੱਲ ਦੀ ''ਅੰਗਰੇਜ'' ਤੋਂ ਬਾਅਦ ''ਲਹੌਰੀਏ'' ਸਭ ਤੋਂ ਵਧੀਆ ਫਿਲਮ ਆਈ ਹੈ। ਬੋਲ, ਅਦਾਕਾਰੀ, ਕਹਾਣੀ, ਡਾਇਲਾਗ ਆਦਿ ਹਰ ਪੱਖੋ ''ਲੌਹਰੀਏ'' ਨੂੰ ਕਾਫੀ ਸੁਚੱਜੇ ਨਾਲ ਘੜਿਆ ਗਿਆ ਹੈ।
ਇਸ ਫ਼ਿਲਮ ਦੀ ਕਹਾਣੀ ਅਤੇ ਨਿਰਦੇਸ਼ਕ ਅੰਬਰਦੀਪ ਸਿੰਘ ਦਾ ਹੈ। ਨਿਰਦੇਸ਼ਕ ਵਜੋਂ ਅੰਬਰ ਦੀ ਇਹ ਪਹਿਲੀ ਫ਼ਿਲਮ ਹੈ। ਇਸ ''ਚ ਉਸ ਨਾਲ ਯੁਵਰਾਜ ਹੰਸ, ਨਿਮਰਤ ਖਹਿਰਾ, ਗੱਗੂ ਗਿੱਲ, ਰਾਜੀਵ ਠਾਕੁਰ, ਹੌਬੀ ਧਾਲੀਵਾਲ, ਸੰਦੀਪ ਮੱਲੀ ਸਮੇਤ ਕਈ ਨਾਮੀਂ ਚਿਹਰਿਆਂ ਨੇ ਕੰਮ ਕੀਤਾ ਹੈ। ਫ਼ਿਲਮ ਦੀ ਕਹਾਣੀ ਲਹਿੰਦੇ ਅਤੇ ਚੜਦੇ ਪੰਜਾਬ ਦੀ ਗੱਲ ਕਰਦੀ ਹੈ। ਫ਼ਿਲਮ ''ਚ ਉਹ ਕਿੱਕਰ ਸਿੰਘ ਨਾਂ ਦੇ ਨੌਜਵਾਨ ਦੇ ਕਿਰਦਾਰ ''ਚ ਨਜ਼ਰ ਆਵੇਗਾ। ਕਿੱਕਰ ਸਿੰਘ ਨੂੰ ਤਾਰਾਂ ਪਾਰ ਯਾਨੀਕਿ ਪਾਕਿਸਤਾਨ ਦੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਇਹ ਪਿਆਰ ਕਰਨ ਲਈ ਉਹ ਕੀ ਹੀਲੇ ਵਸੀਲੇ ਕਰਦਾ ਹੈ। ਇਹੀ ਦਿਲਚਸਪੀ ਭਰਿਆ ਹੈ।