ਅਮਰਿੰਦਰ ਗਿੱਲ ਨੇ ਜਨਮਦਿਨ ਮੌਕੇ ਫਿਲਮ ਦੀ ਰਿਲੀਜ਼ਿੰਗ ਡੇਟ ਕੀਤੀ ਅਨਾਊਂਸ

Saturday, May 11, 2019 6:47 PM
ਅਮਰਿੰਦਰ ਗਿੱਲ ਨੇ ਜਨਮਦਿਨ ਮੌਕੇ ਫਿਲਮ ਦੀ ਰਿਲੀਜ਼ਿੰਗ ਡੇਟ ਕੀਤੀ ਅਨਾਊਂਸ

ਜਲੰਧਰ (ਬਿਊਰੋ) - ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਦਾ ਅੱਜ ਜਨਮਦਿਨ ਹੈ ।ਲੱਖਾਂ ਦਿਲਾਂ ਤੇ ਰਾਜ ਕਰਨ ਵਾਲੇ ਤੇ ਕਈ ਹਿੱਟ ਪੰਜਾਬੀ ਫਿਲਮਾਂ ਦਰਸ਼ਕਾਂ ਦੀ ਝੋਲੀ ਪਾਉਣ ਵਾਲੇ ਅਮਰਿੰਦਰ ਗਿੱਲ ਨੇ ਇਸ ਸਾਲ ਆਪਣੀ ਆਉਣ ਵਾਲੀ ਫਿਲਮ ਦੀ ਰਿਲੀਜ਼ ਡੇਟ ਵੀ ਅੱਜ ਆਪਣੇ ਜਨਮਦਿਨ ਮੌਕੇ ਅਨਾਊਂਸ ਕਰ ਦਿੱਤੀ ਹੈ। ਦੱਸ ਦਈਏ ਅਮਰਿੰਦਰ ਗਿੱਲ ਦੀ ਇਸ ਫਿਲਮ ਦੀ ਰਿਲੀਜ਼ਿੰਗ ਡੇਟ 7 ਜੂਨ ਹੈ। ਮਤਲਬ ਕੀ ਜੂਨ ਮਹੀਨੇ ਦੇ ਪਹਿਲੇ ਸ਼ੁਕਰਵਾਰ ਅਮਰਿੰਦਰ ਗਿੱਲ ਦੇ ਫੈੱਨਸ ਆਪਣੇ ਚਹਿਤੇ ਕਲਾਕਾਰ ਦੀ ਫਿਲਮ ਦੇਖ ਸਕਣਗੇ ।

ਅਮਰਿੰਦਰ ਗਿੱਲ ਦਾ ਨਾਂ ਹਿੱਟ ਗਾਇਕਾਂ ਤੇ ਅਦਾਕਾਰਾ ਦੀ ਲਿਸ਼ਟ 'ਚ ਸ਼ੁਮਾਰ ਹੈ। ਅਮਰਿੰਦਰ ਗਿੱਲ ਇਸ ਤੋਂ ਪਹਿਲਾ ਸਾਲ 2018 'ਚ ਹਿੱਟ ਫਿਲਮ 'ਅਸ਼ਕੇ' ਦੇ ਚੁੱਕੇ ਹਨ।ਅਨਟਾਈਟਲਡ ਫਿਲਮ 'ਚ ਅਮਰਿੰਦਰ ਗਿੱਲ ਦਾ ਕਿਰਦਾਰ ਕਿਸ ਤਰ੍ਹਾਂ ਦਾ ਹੋਵੇਗਾ।ਇਹ ਤਾਂ ਪਤਾ ਨਹੀ ਪਰ ਉਨ੍ਹਾਂ ਦੇ ਕਿਰਦਾਰ ਦਾ ਨਾਂ ਗੈਰੀ ਰੰਧਾਵਾ ਹੋਵੇਗਾ ।


Edited By

Lakhan

Lakhan is news editor at Jagbani

Read More