ਕਦੀ ਐੱਲ.ਆਈ.ਸੀ. ਏਜੰਟ ਸਨ 'ਮੋਗੈਂਬੋ', 39 ਦੀ ਉਮਰ 'ਚ ਡੈਬਿਊ ਕਰ ਇੰਝ ਬਣੇ ਟਾਪ ਦੇ ਵਿਲੇਨ

6/22/2017 5:03:34 PM

ਮੁੰਬਈ— 'ਮੋਗੈਂਬੋ' ਦਾ ਮਸ਼ਹੂਰ ਕਿਰਦਾਰ ਨਿਭਾਉਣ ਵਾਲੇ ਅਮਰੀਸ਼ ਪੁਰੀ ਬਾਲੀਵੁੱਡ 'ਚ ਹੀਰੋ ਬਣਨ ਦਾ ਸੁਪਨਾ ਲੈ ਕੇ ਮੁੰਬਈ ਆਏ ਸਨ ਪਰ ਕਿਸਮਤ ਨੇ ਉਨ੍ਹਾਂ ਨੂੰ ਵਿਲੇਨ ਬਣਾ ਦਿੱਤਾ। ਅਮਰੀਸ਼ ਪੁਰੀ ਨੂੰ ਅੱਜ ਵੀ ਬਾਲੀਵੁੱਡ ਦਾ ਬੈਸਟ ਵਿਲੇਨ ਮੰਨਿਆ ਜਾਂਦਾ ਹੈ। ਬਾਲੀਵੁੱਡ ਦਾ ਇਹ ਮਹਾਨ ਖਲਨਾਇਕ ਅੱਜ ਦੁਨੀਆਂ 'ਚ ਨਹੀਂ ਹੈ। ਅਮਰੀਸ਼ ਪੁਰੀ ਅੱਜ ਜੇਕਰ ਸਾਡੇ ਵਿਚਕਾਰ ਹੁੰਦੇ ਤਾਂ 85 ਸਾਲ ਦੇ ਹੋ ਗਏ ਹੁੰਦੇ। 

PunjabKesari

ਜਾਣਾਕਾਰੀ ਮੁਤਾਬਕ ਹੀਰੋ ਬਣਨ ਦਾ ਸੁਪਨਾ ਲੈ ਕੇ ਮੁੰਬਈ ਆਏ ਅਮਰੀਸ਼ ਪਹਿਲੇ ਹੀ ਸਕ੍ਰੀਨ ਟੈਸਟ 'ਚ ਫੇਲ ਹੋ ਗਏ ਸਨ। ਬਾਅਦ 'ਚ ਉਨ੍ਹਾਂ ਨੇ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) 'ਚ ਨੌਕਰੀ ਕਰ ਲਈ। ਬੀਮਾ ਕੰਪਨੀ ਦੀ ਨੌਕਰੀ ਦੇ ਨਾਲ ਹੀ ਉਹ ਪ੍ਰਿਥਵੀ ਥੀਏਟਰ 'ਚ ਕੰਮ ਕਰਨ ਲੱਗੇ। ਥੀਏਟਰ ਕਰਦੇ ਹੀ ਹੌਲੀ-ਹੌਲੀ ਉਹ ਟੀ ਵੀ ਵਿਗਿਆਪਨਾਂ 'ਚ ਆਉਣ ਲੱਗੇ, ਜਿੱਥੋਂ ਉਹ ਫਿਲਮਾਂ 'ਚ ਵਿਲੇਨ ਦੇ ਕਿਰਦਾਰ ਤੱਕ ਪਹੁੰਚੇ।

PunjabKesari

39 ਦੀ ਉਮਰ 'ਚ ਮਿਲਿਆ ਬਾਲੀਵੁੱਡ 'ਚ ਬ੍ਰੇਕ
ਅਮਰੀਸ਼ ਨੂੰ ਬਾਲੀਵੁੱਡ 'ਚ ਪਹਿਲਾ ਰੋਲ 39 ਸਾਲ ਦੀ ਉਮਰ 'ਚ ਮਿਲਿਆ ਸੀ। ਸੁਨੀਲ ਦੱਤ ਅਤੇ ਵਹੀਦਾ ਰਹਿਮਾਨ ਸਟਾਰਰ ਫਿਲਮ 'ਰੇਸ਼ਮਾ ਔਰ ਸ਼ੇਰਾ' 'ਚ ਉਨ੍ਹਾਂ ਨੇ ਰਹਿਮਤ ਖਾਨ ਦੇ ਵਿਅਕਤੀ ਦਾ ਰੋਲ ਪਲੇਅ ਕੀਤਾ ਸੀ।

PunjabKesari

ਬਾਅਦ 'ਚ ਅਮਰੀਸ਼ ਪੁਰੀ ਨੇ ਵਿਲੇਨ ਦੇ ਰੂਪ 'ਚ ਕਈ ਦਮਦਾਰ ਭੂਮਿਕਾਵਾਂ ਨਿਭਾਈਆਂ। ਫਿਲਮਾਂ 'ਚ ਉਨ੍ਹਾਂ ਦੇ ਵੱਖ-ਵੱਖ ਗੈਟਅੱਪ ਕਿਸੇ ਨੂੰ ਵੀ ਡਰਾਉਣ ਲਈ ਕਾਫੀ ਹੁੰਦੇ ਸਨ। 'ਅਜੂਬਾ' 'ਚ ਵਜ਼ੀਰ-ਏ-ਆਲਾ, 'ਮਿਸਟਰ ਇੰਡੀਆ' 'ਚ 'ਮੋਗੈਂਬੋ', 'ਨਗੀਨਾ' 'ਚ ਭੈਰੋਨਾਥ, 'ਤਹਿਲਕਾ' 'ਚ ਜਨਰਲ ਡੋਂਗ ਦਾ ਗੈਟਅੱਪ ਅੱਜ ਵੀ ਲੋਕ ਭੁਲਾ ਨਹੀਂ ਪਾਏ ਹਨ।

PunjabKesari

ਬ੍ਰੇਨ ਹੇਮਰੇਜ ਨਾਲ ਹੋਈ ਮੌਤ
22 ਜੂਨ 1932 ਨੂੰ ਲਾਹੌਰ, ਪੰਜਾਬ (ਹੁਣ ਪਾਕਿਸਤਾਨ) 'ਚ ਜਨਮੇ ਅਮਰੀਸ਼ 12 ਜਨਵਰੀ, 2005 ਨੂੰ ਬ੍ਰੇਨ ਹੇਮਰੇਜ ਦੇ ਕਾਰਨ ਦੁਨੀਆ ਨੂੰ ਅਲਵਿਦਾ ਕਹਿ ਗਏ।

PunjabKesari

ਉਨ੍ਹਾਂ ਦੀ ਮੌਤ ਮੁੰਬਈ 'ਚ ਹੋਈ ਸੀ। ਜਦੋਂ ਉਨ੍ਹਾਂ ਦੀ ਮੌਤ ਹੋਈ, ਤਾਂ ਕਈ ਅਖਬਾਰਾਂ ਨੇ 'ਮੋਗੈਂਬੋ ਖਾਮੋਸ਼ ਹੋਇਆ' ਹੈਡਲਾਈਨ ਬਣਾਈ। ਉਨ੍ਹਾਂ ਦੀ ਮੌਤ 'ਤੇ ਦੁਨੀਆ ਭਰ 'ਚ ਉਨ੍ਹਾਂ ਦੇ ਕਰੋੜਾਂ ਪ੍ਰਸ਼ੰਸਕਾਂ 'ਚ ਉਦਾਸੀ ਛਾ ਗਈ ਸੀ।

PunjabKesari
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News