ਅੰਮ੍ਰਿਤ ਮਾਨ ਨੇ ਧਾਰਮਿਕ ਖੇਤਰ ''ਚ ਰੱਖਿਆ ਕਦਮ, ਹਰੀ ਸਿੰਘ ਨਲੂਆ ''ਤੇ ਬਣਾਇਆ ਗੀਤ ਜਲਦ ਹੋਵੇਗਾ ਰਿਲੀਜ਼

4/24/2017 1:35:06 PM

ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਅਤੇ ਗੀਤਕਾਰ ਅੰਮ੍ਰਿਤ ਮਾਨ ਨੇ ਵੱਖਰੇ-ਵੱਖਰੇ ਗੀਤਾਂ ਨਾਲ ਪੰਜਾਬੀ ਇੰਡਸਟਰੀ ''ਚ ਵੱਖਰੀ ਪਛਾਣ ਬਣਾਈ ਹੈ। ਹਾਲ ਹੀ ''ਚ ਅੰਮ੍ਰਿਤ ਮਾਨ ਅਤੇ ਜੈਸਮੀਨ ਸੈਂਡਲਸ ਦੇ ਨਾਲ ਗੀਤ ''ਬੰਬ ਜੱਟ'' ਕਾਫੀ ਚਰਚਿਤ ਰਿਹਾ। ਅੰਮ੍ਰਿਤ ਮਾਨ ਨੇ ਹਰ ਤਰ੍ਹਾਂ ਦੇ ਗੀਤ ਲਿਖੇ ਵੀ ਹਨ ਤੇ ਗਾਏ ਵੀ ਹਨ। ਹੁਣ ਪਹਿਲੀ ਵਾਰ ਅੰਮ੍ਰਿਤ ਮਾਨ ਇਕ ਧਾਰਮਿਕ ਗੀਤ ਲੈ ਕੇ ਪੇਸ਼ ਹੋ ਰਹੇ ਹਨ। ਇਹ ਗੀਤ ਅੰਮ੍ਰਿਤ ਮਾਨ ਨੇ ਮਹਾਨ ਯੋਧੇ ਹਰੀ ਸਿੰਘ ਨਲੂਆ ਜੀ ਦੀ ਸਿਫਤ ''ਚ ਲਿਖਿਆ ਤੇ ਗਾਇਆ ਹੈ। ਹਰੀ ਸਿੰਘ ਨਲੂਆ ਖਾਲਸਾ ਫੌਜ ਦੇ ਮੁੱਖੀ ਦੇ ਤੌਰ ਤੇ ਪ੍ਰਸਿੱਧ ਸਿੱਖ ਕਮਾਂਡਰ ਸਨ। ਹਰੀ ਸਿੰਘ ਨਲੂਆ ਨੇ ਕਾਫੀ ਸਿੱਖ ਗੁਰਦੁਆਰਿਆਂ, ਕਿਲਿਆਂ ਦਾ ਨਿਰਮਾਣ ਕਰਵਾਇਆ ਸੀ। ਹਰੀ ਸਿੰਘ ਨਲੂਆ ਨੇ ਹਰੀਪੁਰ ਸ਼ਹਿਰ ਦਾ ਨਿਰਮਾਣ ਵੀ ਕੀਤਾ ਸੀ ਜੋ ਅੱਜ-ਕੱਲ ਪਾਕਿਸਤਾਨ ''ਚ ਹੈ। ਹਰੀ ਸਿੰਘ ਨਲੂਆ ਨਾਲ ਇਕ ਹੋਰ ਇਤਿਹਾਸ ਜੁੜਿਆ ਹੈ ਕਿ ਉਨ੍ਹਾਂ ਨੇ ਬੱਬਰ ਸ਼ੇਰ ਨੂੰ ਆਪਣੇ ਹੱਥਾਂ ਨਾਲ ਹੀ ਮਾਰ ਗਿਰਾਇਆ ਸੀ। ਇਸ ਦੇ ਬਾਰੇ ਅੰਮ੍ਰਿਤ ਮਾਨ ਨੇ ਕਿਹਾ ਕਿ ਬਹੁਤ ਦੇਰ ਤੋਂ ਰੀਝ ਸੀ ਕਿ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲੂਆ ਦੀ ਸਿਫਤ ''ਚ ਸਮਰਪਿਤ ਗੀਤ ਲਿਖਣ ਤੇ ਗਾਉਣ ਦੀ ਅਤੇ ਹੁਣ ਬਹੁਤ ਹੀ ਜਲਦ ਮਹਾਨ ਯੋਧੇ ਦੀ ਸਿਫਤ ਦਰਸ਼ਕਾਂ ਦੇ ਮੁਹਰੇ ਪੇਸ਼ ਕਰਾਂਗਾ।
ਜ਼ਿਕਰਯੋਗ ਹੈ ਕਿ ਇਸ ਦੀ ਜਾਣਕਾਰੀ ਅੰਮ੍ਰਿਤ ਮਾਨ ਨੇ ਆਪਣੇ ਸੋਸ਼ਲ ਸਾਈਟ ''ਤੇ ਦਿੱਤੀ ਹੈ। ਉਨ੍ਹਾਂ ਨੇ ਇਸ ਧਾਰਮਿਕ ਗੀਤ ਦਾ ਪੋਸਟਰ ਵੀ ਸਾਂਝਾ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News